05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗੁਲਜ਼ਾਰ ਸਿੰਘ ਦੀ ਮੋਤ ਦੇ ਦੋਸ਼ੀਆਂ ਨੂੰ ਸੁਬਾ ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਜ਼ਮਾਨਤ ਦਿਵਾਈ- ਦਾਮਨ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਗੁਲਜ਼ਾਰ ਸਿੰਘ ਤੂਰਬਨਜਾਰਾ ਅਤੇ ਸਨਮਦੀਪ ਸਿੰਘ ਕਨੋਈ ਦੇ ਪੀੜਤਾਂ ਪਰਿਵਾਰਾਂ ਦੀ ਮੌਜੂਦਗੀ ਵਿਚ ਸੰਗਰੂਰ ਜ਼ਿਲ੍ਹੇ ਦੀਆਂ ਕਥਿਤ ਸਰਕਾਰੀ ਜਬਰ ਦੀਆ ਦੋ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਮੋਤ ਨੂੰ ਗਲ ਲਾਉਣ ਤੋਂ ਠੀਕ ਪਹਿਲਾਂ ਆਪਣੇ ‘ਡਾਇੰਗ ਸਟੇਟਮੈਂਟ’ ਵਿੱਚ ਪੰਜ ਜਣਿਆਂ ਦੇ ਨਾਮ ਲਏ ਸਨ। ਪਰ ਰਸੂਖਦਾਰਾਂ ਦੇ ਅੱਗੇ ਸਿਸਟਮ ਇਸ ਤਰ੍ਹਾਂ ਝੁਕਿਆ ਕਿ ਇੱਕ ਨਾਮ ਤਾਂ ਐੱਫ਼.

Ad Position 21
No active advertisement
ਸੁਨਾਮ ਵਿਖੇ ਪੀੜਤ ਪਰਿਵਾਰਾਂ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਮਨ ਬਾਜਵਾ। ਤਸਵੀਰ–ਧਾਲੀਵਾਲ 06-11-2026
ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਗੁਲਜ਼ਾਰ ਸਿੰਘ ਤੂਰਬਨਜਾਰਾ ਅਤੇ ਸਨਮਦੀਪ ਸਿੰਘ ਕਨੋਈ ਦੇ ਪੀੜਤਾਂ ਪਰਿਵਾਰਾਂ ਦੀ ਮੌਜੂਦਗੀ ਵਿਚ ਸੰਗਰੂਰ ਜ਼ਿਲ੍ਹੇ ਦੀਆਂ ਕਥਿਤ ਸਰਕਾਰੀ ਜਬਰ ਦੀਆ ਦੋ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਮੋਤ ਨੂੰ ਗਲ ਲਾਉਣ ਤੋਂ ਠੀਕ ਪਹਿਲਾਂ ਆਪਣੇ ‘ਡਾਇੰਗ ਸਟੇਟਮੈਂਟ’ ਵਿੱਚ ਪੰਜ ਜਣਿਆਂ ਦੇ ਨਾਮ ਲਏ ਸਨ। ਪਰ ਰਸੂਖਦਾਰਾਂ ਦੇ ਅੱਗੇ ਸਿਸਟਮ ਇਸ ਤਰ੍ਹਾਂ ਝੁਕਿਆ ਕਿ ਇੱਕ ਨਾਮ ਤਾਂ ਐੱਫ਼.ਆਈ.ਆਰ. ਤੋਂ ਪਹਿਲਾਂ ਹੀ ਗਾਇਬ ਕਰ ਦਿੱਤਾ ਗਿਆ ਅਤੇ ਬਾਕੀ ਚਾਰ ਨੂੰ ਧਾਰਾ 15-ਏ (ਐਸ ਸੀ/ਐਸ ਟੀ ਐਕਟ) ਦੇ ਤਹਿਤ ਪੀੜਤ ਧਿਰ ਨੂੰ ਸੂਚਿਤ ਕੀਤੇ ਬਿਨ੍ਹਾਂ ਹੀ ਜ਼ਮਾਨਤ ਦਿਵਾਉਣ ਵਿੱਚ ਸਰਕਾਰ ਵੱਲੋ ਮਦਦ ਕੀਤੀ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਦੋਸ਼ੀਆਂ ਨੇ ਆਪਣੀ ਛੱਤ ਤੇ ਚੜ੍ਹ ਕੇ ਪਟਾਕੇ ਚਲਾਏ ਅਤੇ ਜਸ਼ਨ ਮਨਾਇਆ। ਇਹ ਪਟਾਕੇ ਮਹਿਜ਼ ਜਸ਼ਨ ਨਹੀਂ ਸਨ, ਸਗੋਂ ਉਨ੍ਹਾਂ ਦੇ ਬਿਲਕਦੇ ਪਰਿਵਾਰ ਦੇ ਜ਼ਖ਼ਮਾਂ ਉੱਤੇ ਛਿੜਕਿਆ ਗਿਆ ਲੂਣ ਸਨ। ਦਾਮਨ ਨੇ ਕਿਹਾ ਕਿ ਅੱਜ ਇਹ ਪਰਿਵਾਰ ਦਹਿਸ਼ਤ ਦੇ ਮਾਰੇ ਆਪਣੇ ਹੀ ਘਰ ਵਿੱਚ ਵੜਨ ਤੋਂ ਡਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਨਵੀਂ ਪੀੜ੍ਹੀ ਨੂੰ ਵੋਟਰ ਬਣਾਉਣ ਲਈ 14, 15 ਅਤੇ 29 ਨੂੰ ਲੱਗਣਗੇ ਵਿਸ਼ੇਸ਼ ਕੈਂਪ ਅਗਲੀ ਖ਼ਬਰ ਹੈਰੀਟੇਜ ਪਬਲਿਕ ਸਕੂਲ ਵਿਖੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਜਾਗਰੂਕਤਾ ਸੈਮੀਨਾਰ ਕਰਵਾਏ
Ad Position 24