19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਕਿਸਾਨ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਜਲਦ ਮਿਲੇਗਾ ਨਹਿਰੀ ਪਾਣੀ - ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਦਮਨਜੀਤ ਸਿੰਘ) - ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਐਸ.ਈ. ਨਹਿਰੀ ਵਿਭਾਗ ਪਟਿਆਲਾ ਅੰਕਿਤ ਧੀਰ ਅਤੇ ਐਕਸੀਅਨ ਅਤਿੰਦਰ ਪਾਲ ਸਿੰਘ ਨਾਲ ਨਹਿਰੀ ਵਿਭਾਗ ਦੇ ਸੰਗਰੂਰ ਦਫਤਰ ਵਿੱਚ ਹੋਈ | ਇਸ ਮੀਟਿੰਗ ਵਿੱਚ ਨਹਿਰੀ ਪਾਣੀ ਤੋਂ ਵਾਂਝੇ ਮਲੇਰਕੋਟਲਾ,ਧੂਰੀ, ਅਮਰਗੜ੍ਹ,ਸ਼ੇਰਪੁਰ ਇਲਾਕਿਆਂ ਦੇ ਕਿਸਾਨਾਂ ਵੱਲੋਂ ਉਪਰੋਕਤ ਜਥੇਬੰਦੀਆਂ ਦੀ ਅਗਵਾਈ ਹੇਠ ਪਿਛਲੇ ਸਮੇਂ 'ਚ ਕੀਤੇ ਲੰਬੇ ਸੰਘਰਸ਼ ਦੀ ਪ੍ਰਵਾਨ ਹੋਈ ਮੰਗ ਮਾਹੋਰਾਣਾ ਮਾਈਨਰ ਦੀ ਉਸਾਰੀ ਦਾ ਮਾਮਲਾ ਵਿਚਾਰਿਆ ਗਿਆ ਅਤੇ ਸੀਨੀਅਰ ਅਫਸਰਾਂ ਨੇ ਕਿਸਾਨਾਂ ਦੀ ਮੰਗ ਕਿ ਉਪਰੋਕਤ ਰਜਵਾਹੇ ਲਈ ਅਕਵਾਇਰ ਹੋਈ ਜਮੀਨ ਦਾ ਮੁਆਵਜ਼ਾ ਜਲਦੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਰਜਵਾਹੇ ਦੀ ਉਸਾਰੀ ਜਲਦੀ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਦੀ ਦੋਫਾੜ ਹੋਈ ਜਮੀਨ ਦੇ ਮਾਮਲਿਆਂ ਸੰਬੰਧੀ ਵਿਭਾਗ ਵੱਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ | ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ,ਸੁਖਵਿੰਦਰ ਸਿੰਘ ਚੁੰਘਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਨਹਿਰੀ ਢਾਂਚਾ ਬਣਿਆ ਹੈ ਉਦੋਂ ਤੋਂ ਮਾਲੇਰਕੋਟਲਾ ਰਿਆਸਤ ਨਾਲ ਸੰਬੰਧਿਤ ਲਗਭਗ 70 ਪਿੰਡ ਨਹਿਰੀ ਪਾਣੀ ਤੋਂ ਵਾਂਝੇ ਸਨ, ਜਿਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ | ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਧੂਰੀ ਦੇ ਦਫਤਰ ਅੱਗੇ ਲੰਬਾ ਮੋਰਚਾ ਲਾਇਆ ਗਿਆ ਅਤੇ ਪਿੰਡਾਂ ਵਿੱਚ ਪੈਦਲ ਮਾਰਚ ਵੀ ਕੀਤਾ ਗਿਆ | ਕਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਅਖੀਰ ਵਿੱਚ ਦੋ ਸਾਲ ਪਹਿਲਾਂ ਮੰਗ ਮੰਨੀ ਗਈ ਸੀ ਕਿ ਮਲੇਰਕੋਟਲਾ ਇਲਾਕੇ ਵਿੱਚ 1986 ਦੇ ਪਾਸ ਹੋਏ ਤਿੰਨ ਨਵੇਂ ਰਜਵਾਹਿਆਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਸੇ ਤਰ੍ਹਾਂ ਲਾਡੇਵਾਲ ਤੋਂ ਮਾਹੋਰਾਣਾ ਅਤੇ ਅੱਗੇ ਸ਼ੇਰਪੁਰ ਦੇ ਗੰਡੇਵਾਲ ਤੱਕ 41 ਕਿਲੋਮੀਟਰ ਇਕ ਮਿੰਨੀ ਨਹਿਰ ਦੀ ਉਸਾਰੀ ਕੀਤੀ ਜਾਵੇਗੀ ਅਤੇ ਉਪਰੋਕਤ ਪਿੰਡਾਂ ਨੂੰ ਪਾਣੀ ਦਿੱਤਾ ਜਾਵੇਗਾ ਪਰ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਹ ਪ੍ਰੋਜੈਕਟ ਹੌਲੀ ਰਫਤਾਰ ਨਾਲ ਚੱਲ ਰਿਹਾ ਸੀ ਸਮੇਂ-ਸਮੇਂ ਤੇ ਜਥੇਬੰਦੀਆਂ ਵੱਲੋਂ ਇਸ ਦੀ ਪੈਰਵਾਈ ਕੀਤੀ ਗਈ |ਹੁਣ ਜਦੋਂ ਕਿਸਾਨਾਂ ਦੀਆਂ ਜਮੀਨਾਂ ਵਿਹਲੀਆਂ ਹਨ ਤਾਂ ਕਿਸਾਨਾਂ ਦੀ ਮੰਗ ਸੀ ਕਿ ਰਜਵਾਹੇ ਦੀ ਅਕਵਾਇਰ ਹੋਈ ਜਮੀਨ ਦੀ ਮੁਆਵਜਾ ਰਾਸੀ ਜਲਦੀ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ ਅਤੇ ਝੋਨੇ ਦੇ ਸੀਜਨ ਤੋਂ ਪਹਿਲਾਂ ਪਹਿਲਾਂ ਨਹਿਰ ਦੀ ਉਸਾਰੀ ਸ਼ੁਰੂ ਕੀਤੀ ਜਾਵੇ ਤਾਂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਅਕਵਾਇਰ ਹੋਈ ਜਮੀਨ ਦੇ ਪੈਸੇ ਅਗਲੇ ਹਫਤੇ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਣੇ ਸ਼ੁਰੂ ਹੋ ਜਾਣਗੇ ਜਿਸ ਦੀ ਸ਼ੁਰੂਆਤ ਅਮਰਗੜ੍ਹ ਅਤੇ ਮਲੇਰਕੋਟਲਾ ਇਲਾਕੇ ਦੇ ਪਿੰਡਾਂ ਤੋਂ ਹੋਵੇਗੀ ਅਤੇ ਉਪਰੋਕਤ ਜਮੀਨਾਂ ਨੂੰ ਖਾਲੀ ਕਰਨ ਲਈ ਐਸ.ਡੀ.ਐਮ. ਮਲੇਰਕੋਟਲਾ ਅਤੇ ਧੂਰੀ ਵੱਲੋਂ ਮੁਨਿਆਦੀ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਪਿੰਡਾਂ ਵਿੱਚ ਉਪਰੋਕਤ ਜਮੀਨਾਂ ਨੂੰ ਖਾਲੀ ਛੱਡਣ ਸਬੰਧੀ ਮਨਿਆਦੀ ਕਰਵਾਈ ਜਾਵੇਗੀ ਤੇ ਇਸ਼ਤਿਹਾਰ ਲਗਾਏ ਜਾਣਗੇ ਤੇ ਇਸੇ ਤਰ੍ਹਾਂ ਜਿਹੜੇ ਕਿਸਾਨਾਂ ਦੀ ਜਮੀਨ ਨਹਿਰ ਦੇ ਦੋਵੇਂ ਪਾਸੇ ਹੋਵੇਗੀ ਉਨਾ ਨੂੰ ਰਜਵਾਹੇ ਥੱਲੋਂ ਦੀ ਪਾਈਪ ਪਾਉਣ ਲਈ ਅਗਲੇ ਹਫਤੇ ਹੀ ਲੈਵਲ ਦੇ ਦਿੱਤਾ ਜਾਵੇਗਾ ਤੇ ਨਹਿਰੀ ਪਟਵਾਰੀ ਕਿਸਾਨਾਂ ਦੀ ਇਸ ਕੰਮ ਵਿੱਚ ਸਹਾਇਤਾ ਕਰਨਗੇ | ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਾਰੇ ਪ੍ਰੋਜੈਕਟ ਦੇ ਟੈਂਡਰ ਹੋ ਚੁੱਕੇ ਹਨ ਅਤੇ ਅਗਲੇ ਹਫਤੇ ਹੀ ਲਾਡੇਵਾਲ ਤੋਂ ਮਾਹੋਰਾਣਾ ਹੈਡ ਤੱਕ ਨੌ ਕਿਲੋਮੀਟਰ ਦਾ ਟੈਂਡਰ ਖੋਲਿ੍ਹਆ ਜਾਵੇਗਾ | ਅੱਜ ਦੀ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੁਪਿੰਦਰ ਸਿੰਘ ਚੌਂਦਾ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾਂਫੇਰ ਜਿੱਤ ਹਾਸਿਲ ਕਰੇਗੀ-ਸੀਨੀਅਰ ਆਗੂ ਸੁਖਬੀਰ... ਅਗਲੀ ਖ਼ਬਰ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/>
Ad Position 24