19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ਼ਹਿਰ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾਂਫੇਰ ਜਿੱਤ ਹਾਸਿਲ ਕਰੇਗੀ-ਸੀਨੀਅਰ ਆਗੂ ਸੁਖਬੀਰ ਭੋਲਾ

Ad Position 21
No active advertisement
ਅਜੀਤ ਡੈਸਕ 22-05-2026
ਰਾਜਪੁਰਾ, 21 ਮਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਵਿਚ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾਂਫੇਰ ਜਿੱਤ ਹਾਸਲ ਕਰੇਗੀ ਅਤੇ ਸ਼ਹਿਰ ਵਿਚ ਨਗਰ ਕੌਂਸਲ ਦੀ ਕੁਰਸੀ ਤੇ ਕਾਂਗਰਸ ਪਾਰਟੀ ਕਾਬਜ਼ ਹੋਵੇਗੀ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਭੋਲਾ ਨੇ ਪਾਰਟੀ ਉਮੀਦਵਾਰ ਬੀਬੀ ਕਵਿਤਾ ਰਾਣੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੰੂ ਸੰਬੋਧਨ ਹੁੰਦਿਆਂ ਕੀਤਾ | ਅੰਤਾਂ ਦੀ ਗਰਮੀ ਕਾਰਨ ਪਾਰਟੀ ਉਮੀਦਵਾਰ ਸਵੇਰੇ ਸ਼ਾਮ ਹੀ ਗਲੀਆਂ ਮੁਹੱਲਿਆਂ ਦੇ ਚੱਕਰ ਲਾਉਣ ਲਈ ਨਿਕਲਦੇ ਹਨ | ਸੁਖਬੀਰ ਸਿੰਘ ਭੋਲਾ ਨੇ ਕਿਹਾ ਕਿ ਬੀਤੇ ਸਮੇਂ ਵਿਚ ਕਾਂਗਰਸ ਪਾਰਟੀ ਨੇ ਸ਼ਹਿਰ ਦਾ ਬੇਸ਼ੁਮਾਰ ਵਿਕਾਸ ਕੀਤਾ ਹੈ | ਪਾਰਟੀ ਨੇ ਸਾਫ਼ ਸਫ਼ਾਈ ਦੇ ਮਾਮਲੇ ਵਿਚ ਸ਼ਹਿਰ ਨੂੰ ਦੇਸ਼ ਭਰ ਵਿਚ ਇਕ ਨੰਬਰ ਦਾ ਸੂਬਾ ਬਣਾਇਆ ਸੀ ਅਤੇ ਕੇਂਦਰ ਨੇ ਇਸ ਲਈ ਸ਼ਹਿਰ ਨੂੰ ਇਨਾਮ ਦਿੱਤਾ ਸੀ | ਉਨਾਂ ਨੇ ਕਿਹਾ ਕਿ ਜਦ ਕਿ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਸ਼ਹਿਰ ਨੂੰ ਅਤਿ ਗੰਦਾ ਹੋਣ ਕਾਰਨ ਜੁਰਮਾਨਾ ਲੱਗਾ ਹੈ | ਉਨਾਂ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਜੇਕਰ ਵੋਟਾਂ ਵਿਚ ਧੱਕੇਸ਼ਾਹੀ ਨਾ ਕੀਤੀ ਤਾਂ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਬੁਰੀ ਤਰ•ਾਂ ਨਾਲ ਪਛਾਣ ਦੇਣਾ ਹੈ | ਉਨਾਂ ਨੇ ਆਮ ਵੋਟਰਾਂ ਨੇ ਅਪੀਲ ਕਰਦਿਆਂ ਕਿਹਾ ਕਿ ਜੇਕਰ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇ | ਇਸ ਮੌਕੇ 'ਤੇ ਹੋਰਨਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੀਬੀ ਕਵਿਤਾ ਰਾਣੀ ਨੇ ਵੀ ਮੁਹੱਲੇ ਦੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਦੇਣ ਦੀ ਅਪੀਲ ਕੀਤੀ | ਉਨਾਂ ਨੇ ਵਿਸ਼ਵਾਸ ਦਿੱਤਾ ਕਿ ਉਹ ਵਾਰਡ ਦੇ ਲੋਕਾਂ ਲਈ ਦਿਨ-ਰਾਤ ਇਕ ਕਰ ਦੇਣਗੇ ਅਤੇ ਸਿਰਫ਼ ਉਨਾਂ ਨੂੰ ਵੋਟਰਾਂ ਦੇ ਅਸ਼ੀਰਵਾਦ ਦੀ ਲੋੜ ਹੈ | ਇਸ ਮੌਕੇ 'ਤੇ ਸਾਬਕਾ ਕੌਂਸਲਰ ਦੇ ਪਤੀ ਭੁਪਿੰਦਰ ਸਿੰਘ ਸੰਜੂ ਅਤੇ ਹੋਰ ਪਾਰਟੀ ਵਰਕਰ ਅਤੇ ਬੀਬੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਧ ਸਹੂਲਤਾਂ ਦਿੱਤੀਆਂ-ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਗਲੀ ਖ਼ਬਰ ਕਿਸਾਨ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਜਲਦ ਮਿਲੇਗਾ ਨਹਿਰੀ ਪਾਣੀ - ਕਿਸਾਨ ਆਗੂ
Ad Position 24