ਧੂਰੀ, 22 ਮਈ (ਲਖਵੀਰ ਸਿੰਘ ਧਾਂਦਰਾ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦਾ ਵਫ਼ਦ ਯੂਨਿਟ ਪ੍ਰਧਾਨ ਜੈਦੇਵ ਸਰਮਾ, ਕੁਲਵੰਤ ਸਿੰਘ ਵਰਨ ਤੇ ਹਰਦੇਵ ਸਿੰਘ ਜਵੰਧਾ ਦੀ ਅਗਵਾਈ ਹੇਠ ਖ਼ਜ਼ਾਨਾ ਅਫ਼ਸਰ ਧੂਰੀ ਨੂੰ ਮਿਲਿਆ | ਵਫ਼ਦ ਨੇ ਖ਼ਜ਼ਾਨਾ ਅਫ਼ਸਰ ਨਾਲ 01/01/2016 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦੇ ਮਿਲਣ ਵਾਲੇ ਬਕਾਏ ਸਬੰਧੀ ਵਿਚਾਰ ਚਰਚਾ ਕੀਤੀ | ਵਫ਼ਦ ਨੇ ਕਿਹਾ ਬਕਾਏ ਦੇ ਬਿੱਲਾਂ 'ਤੇ ਵਾਰ ਵਾਰ ਇਤਰਾਜ਼ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਇਕ ਵਾਰ ਹੀ ਇਤਰਾਜ਼ ਲਾਏ ਜਾਣ ਖ਼ਜ਼ਾਨਾ ਅਫ਼ਸਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਬਿੱਲਾਂ ਤੇ ਜੇਕਰ ਲੋੜ ਹੋਵੇਗੀ ਤਾਂ ਸਿਰਫ਼ ਇਕ ਵਾਰ ਹੀ ਇਤਰਾਜ਼ ਲਾਇਆ ਜਾਵੇਗਾ | ਪੈਨਸ਼ਨਰਾਂ ਨੂੰ ਸੰਬੰਧੀ ਆ ਰਹੀਆਂ ਸਮੱਸਿਆਵਾਂ ਵਾਰੇ ਵੀ ਵਿਚਾਰ ਵਟਾਂਦਰਾ ਕੀਤਾ | ਵਫ਼ਦ ਵਿਚ ਬਚਿੱਤਰ ਸਿੰਘ ਸ਼ੇਰਪੁਰ, ਸੁਖਦੇਵ ਸਿੰਘ ਖੰਗੂੜਾ, ਰਣਜੀਤ ਸਿੰਘ ਬਰੜਵਾਲ, ਦਿਆਲ ਸਿੰਘ ਧੂਰਾ ਤੇ ਜੀਤ ਸਿੰਘ ਧੰਦੀਵਾਲ ਵੀ ਸ਼ਾਮਿਲ ਸਨ |