25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ 'ਚ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 23-05-2026
ਖਨੌਰੀ, ਮਨੂਕ, 22 ਮਈ (ਬਲਵਿੰਦਰ ਸਿੰਘ ਥਿੰਦ, ਵਰਿੰਦਰ ਭਾਰਦਵਾਜ)-ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਦੇ ਜੂਨੀਅਰ ਵਿੰਗ ਵਲੋਂ ਇਕ ਵਿਸ਼ਾਲ ਤੇ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ ਕੀਤਾ | ਇਸ ਸਮਰ ਗਤੀਵਿਧੀ ਵਿਚ ਨਰਸਰੀ, ਐਲ. ਕੇ. ਜੀ., ਯੂ. ਕੇ. ਜੀ., ਪਹਿਲੀ ਤੇ ਦੂਜੀ ਜਮਾਤ ਦੇ ਨੰਨੇ੍ਹ-ਮੁੰਨੇ ਵਿਦਿਆਰਥੀਆਂ ਨੇ ਉਤਸ਼ਾਹ ਤੇ ਖ਼ੁਸ਼ੀ ਨਾਲ ਭਾਗ ਲਿਆ | ਪੂਲ ਪਾਰਟੀ ਲਈ ਸਕੂਲ ਪਲੇ-ਸਟੇਸ਼ਨ ਨੂੰ ਰੰਗ-ਬਿਰੰਗੇ ਗੁਬਾਰਿਆਂ, ਸੁੰਦਰ ਛਤਰੀਆਂ, ਆਕਰਸ਼ਕ ਸਜਾਵਟ ਅਤੇ ਪਾਣੀ ਵਾਲੇ ਖਿਡੌਣਿਆਂ ਨਾਲ ਬਹੁਤ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੀ | ਬੱਚੇ ਰੰਗ-ਬਿਰੰਗੇ ਸੂਟ ਤੇ ਸੁੰਦਰ ਗੌਗਲਜ਼ ਪਹਿਨ ਕੇ ਪਾਰਟੀ ਵਿਚ ਪਹੁੰਚੇ, ਜਿਸ ਨਾਲ ਮਾਹੌਲ ਹੋਰ ਵੀ ਰੌਣਕਮਈ ਬਣ ਗਿਆ | ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਤੌਰ 'ਤੇ ਸੁਰੱਖਿਅਤ ਵਾਟਰ ਪੂਲ ਦਾ ਪ੍ਰਬੰਧ ਕੀਤਾ ਗਿਆ ਸੀ | ਅਧਿਆਪਕਾਂ ਦੀ ਪੂਰੀ ਦੇਖ-ਰੇਖ ਤੇ ਨਿਗਰਾਨੀ ਹੇਠ ਬੱਚਿਆਂ ਨੇ ਪਾਣੀ ਵਿਚ ਖੂਬ ਮੌਜ-ਮਸਤੀ ਕੀਤੀ | ਇਸ ਮੌਕੇ ਬੱਚਿਆਂ ਦੇ ਮਨੋਰੰਜਨ ਲਈ ਸੰਗੀਤ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ | ਬੱਚਿਆਂ ਨੇ ਫਲ, ਸੈਂਡਵਿਚ, ਇਡਲੀ, ਪੋਹਾ, ਢੋਕਲਾ ਅਤੇ ਹੋਰ ਸਿਹਤਮੰਦ ਭੋਜਨ ਆਪਸ 'ਚ ਸਾਂਝੇ ਕਰਕੇ ਪ੍ਰੇਮ ਅਤੇ ਸਾਂਝੇਦਾਰੀ ਦੀ ਸੁੰਦਰ ਮਿਸਾਲ ਪੇਸ਼ ਕੀਤੀ | ਸਕੂਲ ਵਿਚ ਬੱਚਿਆਂ ਲਈ ਠੰਢੇ ਤੇ ਤਾਜ਼ਗੀ ਭਰੇ ਨਿੰਬੂ ਪਾਣੀ ਦੀ ਵੀ ਵਿਵਸਥਾ ਕੀਤੀ ਗਈ | ਇਸ ਤੋਂ ਇਲਾਵਾ ਬੱਚਿਆਂ ਲਈ ਵਾਟਰ ਬਾਲ ਖੇਡਾਂ ਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ | ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਮਨੋਰੰਜਨ ਦੇ ਨਾਲ-ਨਾਲ ਸਾਂਝੇਦਾਰੀ, ਅਨੁਸ਼ਾਸਨ ਤੇ ਮਿਲਜੁਲ ਕੇ ਕੰਮ ਕਰਨ ਦੀ ਭਾਵਨਾ ਵੀ ਸਿੱਖੀ | ਇਸ ਸਫਲ ਆਯੋਜਨ ਵਿਚ ਪ੍ਰੀ-ਪ੍ਰਾਈਮਰੀ ਵਿੰਗ ਦੀਆਂ ਅਧਿਆਪਕਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਕੋਆਰਡੀਨੇਟਰ ਰਾਜਦੀਪ ਕੌਰ ਦੀ ਯੋਗ ਅਗਵਾਈ ਤੇ ਨਿਗਰਾਨੀ ਹੇਠ ਸਮੂਹ ਪ੍ਰੋਗਰਾਮ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋਇਆ | ਸਕੂਲ ਪ੍ਰਬੰਧਕਾਂ ਵਲੋਂ ਪ੍ਰੀ-ਪ੍ਰਾਈਮਰੀ ਵਿੰਗ ਦੇ ਸਮੂਹ ਅਧਿਆਪਕ ਵਰਗ ਦੇ ਯਤਨਾਂ ਤੇ ਸਮਰਪਣ ਦੀ ਭਰਪੂਰ ਸਰਾਹਨਾ ਕੀਤੀ ਗਈ | ਸਕੂਲ ਦੀ ਡਾਇਰੈਕਟਰ-ਪਿ੍ੰਸੀਪਲ ਰੀਨਾ ਚੀਮਾ ਨੇ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਬੱਚਿਆਂ ਨੂੰ ਅਜਿਹਾ ਖ਼ੁਸ਼ਗਵਾਰ ਤੇ ਸਕਾਰਾਤਮਕ ਮਾਹੌਲ ਪ੍ਰਦਾਨ ਕਰਨਾ ਹੈ, ਜਿਥੇ ਉਹ ਹੱਸਦੇ-ਖੇਡਦੇ ਸਿੱਖ ਸਕਣ ਅਤੇ ਆਪਣੇ ਮਾਨਸਿਕ ਤੇ ਸਰੀਰਕ ਵਿਕਾਸ ਨੂੰ ਮਜ਼ਬੂਤ ਬਣਾ ਸਕਣ |

Ad Position 22
No active advertisement
ਪਿਛਲੀ ਖ਼ਬਰ ਮਰੀਜ਼ਾਂ ਨੂੰ ਮੱਛਰਦਾਨੀਆਂ ਵੰਡੀਆਂ, ਡੇਂਗੂ ਤੇ ਮੱਛਰਾਂ ਤੋਂ ਬਚਾਅ ਲਈ ਕੀਤਾ ਜਾਗਰੂਕ <br/> ਅਗਲੀ ਖ਼ਬਰ ਧਾਲੀਵਾਲ, ਖੰਗੂੜਾ ਤੇ ਸੁਮਿਤ ਮਾਨ ਵਲੋਂ ਵਾਰਡ ਨੰ: 8 ਤੋਂ ਕਾਂਗਰਸੀ ਉਮੀਦਵਾਰ ਦੀਪਕ ਸ਼ਰਮਾ ਦੇ ਦਫ਼ਤਰ ਦਾ ਉਦਘਾਟਨ <br...
Ad Position 24