12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਢਿੱਲੋਂ ਪਰਿਵਾਰ ਦੀ ਸੱਸ ਅਤੇ ਨੂੰਹ ਵੋਟਰਾਂ ਦਾ ਸਮਰਥਨ ਪ੍ਰਾਪਤ ਕਰਨ 'ਚ ਸਫ਼ਲ <br/>

Ad Position 21
No active advertisement
ਅਜੀਤ ਡੈਸਕ 26-05-2026
ਲੌਂਗੋਵਾਲ, 25 ਮਈ (ਵਿਨੋਦ, ਖੰਨਾ)- ਨਗਰ ਕੌਂਸਲ ਚੋਣਾਂ ਲਈ ਭਾਵੇਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ ਪ੍ਰੰਤੂ ਪ੍ਰਚਾਰ ਦੇ ਅੰਤਲੇ ਪਲਾਂ ਤੱਕ ਲੌਂਗੋਵਾਲ ਦੀਆਂ ਸਭ ਤੋਂ ਅਹਿਮ ਮੰਨੀਆਂ ਜਾਂਦੀਆਂ ਵਾਰਡ ਨੰਬਰ 11 ਅਤੇ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਰਛਪਾਲ ਕੌਰ ਢਿੱਲੋਂ ਪਤਨੀ ਬਲਵਿੰਦਰ ਸਿੰਘ ਢਿੱਲੋਂ ਅਤੇ ਵਾਰਡ ਨੰਬਰ 9 ਤੋਂ ਬਲਵਿੰਦਰ ਸਿੰਘ ਢਿੱਲੋਂ ਦੇ ਮਾਤਾ ਜੀ ਅਮਰਜੀਤ ਕੌਰ ਵੋਟਰਾਂ ਦਾ ਸਮਰਥਨ ਪ੍ਰਾਪਤ ਕਰਨ ਵਿਚ ਸਫਲ ਰਹੀਆਂ ਹਨ | ਬਲਵਿੰਦਰ ਸਿੰਘ ਢਿੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਢਿੱਲੋਂ ਸਮਰਥਕ ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਰਹੇ ਹਨ ਕਿ ਢਿੱਲੋਂ ਪਰਿਵਾਰ ਪਿਛਲੇ 4 ਸਾਲਾਂ ਤੋਂ ਲੌਂਗੋਵਾਲ ਦੇ ਸਰਬ ਪੱਖੀ ਵਿਕਾਸ ਤੋਂ ਇਲਾਵਾ ਹਰੇਕ ਵਰਗ ਦੀ ਸਮੱਸਿਆ ਲਈ ਅਮਨ ਅਰੋੜਾ ਕੋਲ ਆਵਾਜ਼ ਉਠਾਉਂਦਾ ਆ ਰਿਹਾ ਹੈ | ਇਸ ਪਰਿਵਾਰ ਦੀ ਪਹਿਲ 'ਤੇ ਸਰਕਾਰ ਨੇ ਲੌਂਗੋਵਾਲ ਵਿਚ ਵਿਕਾਸ ਦੀ ਕੋਈ ਕਸਰ ਵੀ ਨਹੀਂ ਛੱਡੀ | ਗੱਲ ਭਾਵੇਂ ਵਪਾਰੀ ਭਾਈਚਾਰੇ ਦੇ ਮਸਲਿਆਂ ਦੀ ਹੋਵੇ ਜਾਂ ਫੇਰ ਸਾਂਝੇ ਕੰਮਾਂ ਦੀ ਢਿੱਲੋਂ ਪਰਿਵਾਰ ਨੇ ਬਿਨਾਂ ਕਿਸੇ ਅਹੁਦੇ ਤੋਂ ਲੋਕਾਂ ਦਾ ਸੇਵਾਦਾਰ ਬਣ ਕੇ ਮਸਲਿਆਂ ਨੂੰ ਹੱਲ ਕਰਵਾਇਆ ਹੈ | ਇਸ ਤੋਂ ਇਲਾਵਾ ਪਿਛਲੇ ਕਈ ਦਹਾਕਿਆਂ ਤੋਂ ਲੌਂਗੋਵਾਲ ਦੇ ਜੇਕਰ ਅੜੇ ਹੋਏ ਵਿਕਾਸ ਦੇ ਕੰਮਾਂ ਨੂੰ ਆਮ ਆਦਮੀ ਪਾਰਟੀ ਨੇ ਪੂਰਾ ਕਰ ਕੇ ਵਿਖਾਇਆ ਹੈ ਤਾਂ ਉਸ ਵਿੱਚ ਵੀ ਇਸ ਪਰਿਵਾਰ ਦਾ ਵੱਡਾ ਸਹਿਯੋਗ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਭਵਾਨੀਗੜ੍ਹ ਦੇ 15 ਵਾਰਡਾਂ ਲਈ 23 ਬੂਥਾਂ 'ਤੇ ਅੱਜ ਪੈਣਗੀਆਂ ਵੋਟਾਂ <br/>
Ad Position 24