10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲ੍ਹਾ ਸੰਗਰੂਰ ਦੀਆਂ 4 ਅਤੇ ਮਲੇਰਕੋਟਲਾ ਦੀਆਂ 2 ਨਗਰ ਕੌਂਸਲਾਂ 'ਚ ਵੋਟਾਂ ਪੈਣ ਦਾ ਕੰਮ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 27-05-2026
ਸੰਗਰੂਰ, 26 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸੰਗਰੂਰ ਦੀਆਂ 4 ਨਗਰ ਕੌਂਸਲਾਂ ਧੂਰੀ, ਸੁਨਾਮ, ਭਵਾਨੀਗੜ੍ਹ, ਲੌਂਗੋਵਾਲ ਅਤੇ ਜ਼ਿਲ੍ਹਾ ਮਲੇਰਕੋਟਲਾ ਦੀਆਂ 2 ਨਗਰ ਕੌਂਸਲਾਂ ਅਮਰਗੜ੍ਹ ਅਤੇ ਅਹਿਮਦਗੜ੍ਹ ਲਈ ਵੋਟਾਂ ਪੈਣ ਦਾ ਕੰਮ ਅੱਜ ਮੁਕੰਮਲ ਹੋ ਗਿਆ | ਕੁੱਝ ਥਾਵਾਂ ਉੱਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਵਿਚਕਾਰ ਤਲੱਖੀ ਵੀ ਦੇਖਣ ਨੂੰ ਮਿਲੀ | ਸਤ੍ਹਾਧਾਰੀ ਅਤੇ ਵਿਰੋਧੀ ਧਿਰ ਵਲੋਂ ਇੱਕ-ਦੂਜੇ ਉੱਤੇ ਇਲਜਾਮ ਲਗਾਏ ਗਏ | ਜ਼ਿਲ੍ਹਾ ਸੰਗਰੂਰ ਦੀਆਂ 4 ਨਗਰ ਕੌਂਸਲਾਂ ਦੇ 67 ਵਾਰਡਾਂ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ 61 ਵਾਰਡਾਂ ਉੱਤੇ ਵੋਟਾਂ ਪੈਣ ਦਾ ਕੰਮ ਸਵੇਰੇ ਸ਼ੁਰੂ ਹੋ ਗਿਆ ਸੀ ਜੋ ਸ਼ਾਮ ਤੱਕ ਸਿਰੇ ਚੜ੍ਹ ਗਿਆ | ਧੂਰੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਓਾਕਾਰ ਸਿੰਘ ਜੋ ਹੁਣ ਭਾਜਪਾ ਵਿਚ ਸ਼ਾਮਲ ਹੈ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਿਸ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਧੂਰੀ ਪਹੁੰਚ ਗਏ ਅਤੇ ਸ਼ਾਮ ਤੱਕ ਧੂਰੀ ਦੇ ਬਾਹਰ ਬੈਠੇ ਰਹੇ | ਉਨ੍ਹਾਂ ਦੀ ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨਾਲ ਕਈ ਵਾਰ ਤਿੱਖੀ ਬਹਿਸ ਵੀ ਹੋਈ | ਭਵਾਨੀਗੜ੍ਹ ਵਿਖੇ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਵਿਚਕਾਰ ਵੀ ਤਲਖਕਲਾਮੀ ਹੋਣ ਦਾ ਸਮਾਚਾਰ ਹੈ | ਭਵਾਨੀਗੜ੍ਹ ਵਿਚ ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਵਲੋਂ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਪੂਰੀ ਦਿਲਚਸਪੀ ਦਿਖਾਈ ਗਈ | ਸੁਨਾਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਓ.ਐਸ.ਡੀ. ਅਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਵਿਚਕਾਰ ਵੀ ਤਿੱਖੀ ਨੋਕ-ਝੋਕ ਹੋਣ ਦਾ ਸਮਾਚਾਰ ਹੈ | ਲੌਂਗੋਵਾਲ ਵਿਚ ਇੱਕੜ-ਦੁੱਕੜ ਗੱਲਾਂ ਨੂੰ ਛੱਡ ਕੇ ਅਮਨ ਸ਼ਾਂਤੀ ਨਾਲ ਵੋਟਾਂ ਪੈਣ ਦਾ ਕੰਮ ਸਿਰੇ ਚੜਿ੍ਹਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਅੰਦਰ 2 ਨਗਰ ਕੌਂਸਲ ਤੇ 1 ਨਗਰ ਪੰਚਾਇਤ ਲਈ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ ਅਗਲੀ ਖ਼ਬਰ ਪੋਲਿੰਗ ਏਜੰਟਾਂ ਨੂੰ ਬਾਹਰ ਕੱਢਣਾ ਅਮਨ ਅਰੋੜਾ ਦੀ ਬੌਖਲਾਹਟ ਦਾ ਨਤੀਜਾ - ਵਿਨਰਜੀਤ ਗੋਲਡੀ <br/>
Ad Position 24