ਸੰਗਰੂਰ, 26 ਮਈ (ਅਮਨਦੀਪ ਸਿੰਘ ਬਿੱਟਾ) ਧੂਰੀ ਗੇਟ ਬਾਜ਼ਾਰ ਐਸੋਸੀਏਸ਼ਨ ਦੀ ਇਕੱਤਰਤਾ ਪ੍ਰਧਾਨ ਮਨੋਜ ਕੁਮਾਰ, ਚੇਅਰਮੈਨ ਸਾਜਨ ਕਾਂਗੜਾ ਦੀ ਰਹਿਨੁਮਾਈ ਹੇਠ ਹੋਈ | ਅਗਰਵਾਲ ਧਰਮਸ਼ਾਲਾ ਵਿਖੇ ਹੋਈ ਇਸ ਇਕੱਤਰਤਾ ਵਿੱਚ ਸੂਬਾ ਸਕੱਤਰ ਵਪਾਰ ਮੰਡਲ ਜਸਵਿੰਦਰ ਸਿੰਘ ਪਿ੍ੰਸ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਕਾਂਗੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮਨੋਜ ਕੁਮਾਰ ਅਤੇ ਸਾਜਨ ਕਾਂਗੜਾ ਨੇ ਪਿਛਲੇ ਇਕ ਸਾਲ ਦਾ ਲੇਖਾ ਜੋਖਾ ਹਾਊਸ ਦੀ ਇਸ ਮੀਟਿੰਗ 'ਚ ਰੱਖਿਆ | ਜਸਵਿੰਦਰ ਸਿੰਘ ਪਿ੍ੰਸ ਨੇ ਇਕੱਤਰਤਾ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਹਰ ਪਾਸੇ ਅਤੇ ਹਰ ਪੱਧਰ 'ਤੇ ਵਪਾਰੀਆਂ ਨੰੂ ਵੱਡੀ ਮਾਰ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਵਪਾਰੀਆਂ ਨੰੂ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਸਵਿੰਦਰ ਸਿੰਘ ਪਿ੍ੰਸ ਨੇ ਕਿਹਾ ਕਿ ਪੂਰਾ ਵਪਾਰ ਮੰਡਲ ਹਰ ਇੱਕ ਦੁਕਾਨਦਾਰ ਦੀ ਪਿੱਠ 'ਤੇ ਖੜ੍ਹਾ ਹੈ ਅਤੇ ਦੁਕਾਨਦਾਰਾਂ ਦੀ ਹਰ ਪੱਧਰ 'ਤੇ ਮਦਦ ਲਈ ਵੀ ਉਹ ਤਤਪਰ ਹਨ | ਇਸ ਮੌਕੇ ਧੂਰੀ ਗੇਟ ਬਾਜ਼ਾਰ ਐਸੋਸੀਏਸ਼ਨ ਦੀ ਟੀਮ ਵਲੋਂ ਜਸਵਿੰਦਰ ਸਿੰਘ ਪਿ੍ੰਸ ਅਤੇ ਦਰਸ਼ਨ ਕਾਂਗੜਾ ਨੰੂ ਸਨਮਾਨਿਤ ਵੀ ਕੀਤਾ ਗਿਆ | ਹਾਜ਼ਰ ਹੋਰ ਸ਼ਖ਼ਸੀਅਤਾਂ 'ਚ ਤਰਸੇਮ ਗੋਇਲ, ਬਾਬੂ ਲਾਲ, ਅਰੂਨ ਕੁਮਾਰ, ਦੀਪਕ ਸਿੰਗਲਾ, ਰਾਜੇਸ਼ ਕੁਮਾਰ ਜੋਨੀ, ਸੁਦਰਸ਼ਨ ਕੁਮਾਰ, ਸੰਜੀਵ ਕੁਮਾਰ ਗੋਇਲ, ਰਾਜਵਿੰਦਰ ਸਿੰਘ ਰਾਜੂ, ਰਿੰਕੂ ਕਾਲੜਾ, ਰਵੀ ਕੁਮਾਰ ਚੌਹਾਨ, ਬਸੰਤ ਸਿੰਘ, ਜਤਿੰਦਰ ਚਾਵਲਾ, ਅਦੁਲ ਹਮੀਦ ਅਤੇ ਮੁਹੰਮਦ ਸਕੀਲ ਵੀ ਮੌਜੂਦ ਸਨ |