10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗੋਨਿਆਣਾ ਮੰਡੀ 'ਚ 11834 ਵੋਟਰਾਂ 'ਚੋਂ 9438 ਵੋਟਰਾਂ ਨੇ ਪਾਈ ਵੋਟ <br/>

Ad Position 21
No active advertisement
ਅਜੀਤ ਡੈਸਕ 27-05-2026
ਗੋਨਿਆਣਾ, 26 ਮਈ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਨਗਰ ਕੌਸ਼ਲ ਦੀਆਂ ਅੱਜ ਪਈਆਂ ਸ਼ਹਿਰ ਦੇ 12 ਵਾਰਡਾਂ ਦੇ 11834 ਵੋਟਰਾਂ ਵਿਚੋਂ 9438 ਵੋਟਰਾਂ ਨੇ ਸਮੂਹ 42 ਉਮੀਦਵਾਰਾਂ ਦੀ ਕਿਸਮਤ ਵੋਟਾਂ ਰਾਹੀ ਬਕਸਿਆਂ ਵਿਚ ਬੰਦ ਕਰ ਦਿੱਤੀ | ਜਿਸ ਵਿਚ ਵਾਰਡ ਨੰਬਰ-1 ਦੇ 1011 ਵੋਟਰਾਂ ਵਿਚੋਂ 874 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-2 ਦੇ 525 ਵੋਟਰਾਂ ਵਿਚੋਂ 442 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-3 ਦੇ 1165 ਵੋਟਰਾਂ ਵਿਚੋਂ 873 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-5 ਦੇ 1292 ਵੋਟਰਾਂ ਵਿਚੋਂ 986 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-6 ਦੇ 1306 ਵੋਟਰਾਂ ਵਿਚੋਂ 1079 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-7 ਦੇ 709 ਵੋਟਰਾਂ ਵਿਚੋਂ 577 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-8 ਦੇ 1358 ਵੋਟਰਾਂ ਵਿਚੋਂ 1031 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-9 ਦੇ 824 ਵੋਟਰਾਂ ਵਿਚੋਂ 635 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-10 ਦੇ 991 ਵੋਟਰਾਂ ਵਿਚੋਂ 781 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-11 ਦੇ 1050 ਵੋਟਰਾਂ ਵਿਚੋਂ 772 ਵੋਟਰਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ-12 ਦੇ 738 ਵੋਟਰਾਂ ਵਿਚੋਂ 620 ਵੋਟਰਾਂ ਨੇ ਵੋਟਾਂ ਪਾਈਆਂ ਅਤੇ ਵਾਰਡ ਨੰਬਰ-13 ਦੇ 865 ਵੋਟਰਾਂ ਵਿਚੋਂ 768 ਵੋਟਰਾਂ ਨੇ ਆਪੋ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸੇ ਤਰ੍ਹਾਂ ਅੱਜ 12 ਵਾਰਡਾਂ ਦੇ 11834 ਵੋਟਰਾਂ ਵਿਚੋਂ 9438 ਵੋਟਰਾਂ ਨੇ 42 ਉਮੀਦਵਾਰਾਂ ਦੀਆਂ ਕਿਸਮਤਾਂ ਵੋਟਾਂ ਰਾਂਹੀ ਬਕਸਿਆਂ ਵਿਚ ਬੰਦ ਕਰ ਦਿੱਤੀਆਂ | ਗੋਨਿਆਣਾ ਮੰਡੀ ਵਿਚ ਪੋਲ ਹੋਈ ਵੋਟ ਪ੍ਰਤੀਸ਼ਤ 79.75 ਰਹੀ ਹੈ | ਸਮੂਹ ਉਮੀਦਵਾਰਾਂ ਦੀ ਡੱਬਿਆਂ ਵਿਚ ਬੰਦ ਕਿਸਮਤ ਦਾ ਫ਼ੈਸਲਾ 29 ਮਈ ਨੂੰ ਸ਼ਹਿਰ ਨਿਵਾਸੀਆਂ ਦੇ ਸਾਹਮਣੇ ਆ ਜਾਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਵਾਰਡ ਨੰਬਰ-4 ਵਿਚ ਉਮੀਦਵਾਰ ਸੰਦੀਪ ਕੁਮਾਰ ਬਿੰਟਾਂ ਬਿਨ੍ਹਾਂ ਮੁਕਾਬਲਾ ਪਹਿਲਾ ਹੀ ਸੀਟ ਜਿੱਤ ਚੁੱਕੇ ਹਨ | ਇਹ ਸੀਟ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿਚ ਪਈ ਹੈ |

Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਗਦੀਪ ਪੂਨੀਆ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਜਦੋਂ ਜਨਮੇਜਾ ਸਿੰਘ ਸੇਖੋਂ ਅਤੇ ਜੀਤਮਹਿੰਦਰ ਸਿੰਘ ਸਿੱਧੂ ਦਾ ਹੋਇਆ ਸਾਹਮਣਾ <br/>
Ad Position 24