ਸੰਗਰੂਰ, 27 ਮਈ (ਚੌਧਰੀ ਨੰਦ ਲਾਲ ਗਾਂਧੀ) - ਦੇਸ਼ ਦੀ ਵੰਡ ਪਿੱਛੋਂ ਅਰੋੜਾ ਸਮਾਜ ਦੇ ਮਿਹਨਤੀ ਅਤੇ ਹੌਸਲੇ ਵਾਲੇ ਲੋਕਾਂ ਨੇ ਡੋਲਣ ਦੀ ਥਾਂ ਹਿੰਮਤ ਦਾ ਲੜ ਫੜ੍ਹ ਕੇ ਆਪਣੇ-ਆਪ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰ ਲਿਆ | ਵਪਾਰ, ਸਿੱਖਿਆ, ਚਿਕਿਤਸਾ, ਉਦਯੋਗ, ਸਿਹਤ ਅਤੇ ਰਾਜਨੀਤੀ ਸਮੇਤ ਵੱਖ-ਵੱਖ ਖੇਤਰਾਂ 'ਚ ਅਰੋੜਾ ਸਮਾਜ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ | ਅਰੋੜਾ ਸਮਾਜ ਨੇ ਹਰ ਖੇਤਰ ਵਿਚ ਕਮਾਲ ਦੀ ਪ੍ਰਗਤੀ ਕੀਤੀ ਹੈ ਅਤੇ ਵੱਡੀਆਂ ਮੱਲਾ ਮਾਰੀਆਂ ਹਨ | ਸਮਾਜ ਵਿਚ ਅਜਿਹਾ ਕੋਈ ਕਿੱਤਾ ਨਹੀਂ, ਜਿਸ ਵਿਚ ਅਰੋੜਾ ਸਮਾਜ ਦੇ ਮਿਹਨਤੀ ਲੋਕਾਂ ਨੇ ਆਪਣੇ ਝੰਡੇ ਨਹੀਂ ਗੱਡੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਅਰੋੜਾ ਸਮਾਜ ਨਾਲ ਸਬੰਧਤ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਜੋ ਕਿ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ | ਉੱਘੇ ਸਮਾਜ ਸੇਵੀ ਅਤੇ ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ,ਜਨਰਲ ਸਕੱਤਰ ਤਰਸੇਮ ਕਾਲੜਾ (ਪਵਨ) ਨੇ ਦੇਸ਼ ਭਰ ਵਿਚ 30 ਮਈ ਨੂੰ ਅਰੋੜਾ ਸਮਾਜ ਵੱਲੋਂ ਮਨਾਏ ਜਾ ਰਹੇ ਅਰੋੜਾ ਵੰਸ਼ ਦੇ ਸੰਸਥਾਪਕ ਸ਼੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ | ਉਨ੍ਹਾਂ ਨੇ ਸ੍ਰੀ ਅਰੂਟ ਮਹਾਰਾਜ ਦੇ ਜੀਵਨ 'ਤੇ ਪ੍ਰਕਾਸ਼ ਪਾਉਂਦਿਆਂ ਉਨ੍ਹਾਂ ਦੇ ਜੀਵਨ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਅਰੋੜਾ, ਜੁਨੇਜਾ ਅਤੇ ਕਾਲੜਾ ਨੇ ਇਹ ਵੀ ਦੱਸਿਆ ਕਿ ਸ੍ਰੀ ਅਰੂਟ ਜੀ ਮਹਾਰਾਜ ਸ੍ਰੀ ਰਾਮ ਚੰਦਰ ਜੀ ਦੇ ਵੰਸਜ ਸਨ | ਇਨ੍ਹਾਂ ਨੇ ਭਗਵਾਨ ਪਰਸ਼ੂਰਾਮ ਜੀ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ | ਦੇਸ਼ ਅਤੇ ਧਰਮ ਦੇ ਨਾਲ-ਨਾਲ ਸਮਾਜ ਭਲਾਈ ਵਿੱਚ ਵੀ ਅਰੋੜਾ ਬਿਰਾਦਰੀ ਦਾ ਅਹਿਮ ਯੋਗਦਾਨ ਰਿਹਾ ਹੈ | ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਵਿਚ ਮਦਦ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਦੇ ਖੇਤਰ ਅਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਸਤਿਕਾਰ ਲਈ ਵੱਧ-ਚੜ੍ਹ ਕੇ ਸਹਿਯੋਗ ਕੀਤਾ ਜਾ ਰਿਹਾ ਹੈ | ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ,ਜਨਰਲ ਸਕੱਤਰ ਤਰਸੇਮ ਕਾਲੜਾ ਨੇ ਇਹ ਵੀ ਦੱਸਿਆ ਕਿ 30 ਮਈ ਨੂੰ ਅਰੋੜਾ ਸਮਾਜ ਦੇ ਸੰਸਥਾਪਕ ਸ਼੍ਰੀ ਅਰੂੜ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹੁੰਦਾ ਹੈ | ਸ਼੍ਰੀ ਅਰੂੜ ਜੀ ਮਹਾਰਾਜ ਜੌ ਪ੍ਰਭੂ ਸ਼੍ਰੀ ਰਾਮ ਜੀ ਦੇ ਸਪੁੱਤਰ ਸ਼੍ਰੀ ਕੁਸ਼ ਜੀ ਦੇ ਵੰਸ਼ਜ ਹਨ | 30 ਮਈ ਦਿਨ ਸ਼ਨੀਵਾਰ ਨੂੰ ਸ਼ਾਮ 8 ਵਜੇ ਮੰਦਿਰ ਮਾਤਾ ਮਹਾਂਕਾਲੀ ਦੇਵੀ ਜੀ ਦੇ ਗੇਟ ਨੰਬਰ 3 ਅੰਨਪੂਰਨਾ ਪਾਰਕ ਵਿੱਚ ਏਕ ਸ਼ਾਮ ਮੁਰਲੀ ਵਾਲੇ ਕੇ ਨਾਮ ਨਾਲ ਇਹ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ |