ਸੰਗਰੂਰ, 27 ਮਈ (ਚੌਧਰੀ ਨੰਦ ਲਾਲ ਗਾਂਧੀ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਡਾ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਜ਼ੋਨ ਦੇ ਨੁਮਾਇੰਦਿਆਂ ਨੇ ਕੁਲਵੰਤ ਸਿੰਘ ਨਾਗਰੀ ਪ੍ਰਧਾਨ ਅਤੇ ਅਜਮੇਰ ਸਿੰਘ ਜ਼ੋਨਲ ਸਕੱਤਰ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ | ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਡੀ ਸੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਟੱਡੀ ਸਰਕਲ ਇੱਕ ਅਕਾਦਮਿਕ, ਧਾਰਮਿਕ ਅਤੇ ਸਮਾਜਿਕ ਸੰਸਥਾ ਹੈ ਜੋ ਪਿਛਲੇ 52 ਸਾਲਾਂ ਤੋਂ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਉਸਾਰਣ ਲਈ ਵੱਖ ਵੱਖ ਸਰਗਰਮੀਆਂ ਕਰ ਰਹੀ ਹੈ | ਸਮਾਜਿਕ ਖੇਤਰ ਵਿੱਚ ਸਿਹਤ ਤੰਦਰੁਸਤੀ ਕੈਂਪਾਂ ਅਤੇ ਬੇਬੇ ਨਾਨਕੀ ਸਿਲਾਈ ਕੇਂਦਰਾਂ ਰਾਹੀਂ ਯੋਗਦਾਨ ਪਾ ਰਹੀ ਹੈ | ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ ਨੇ ਡੀ ਸੀ ਸਾਹਿਬਾ ਨੂੰ ਦੁਸ਼ਾਲਾ ਦੇ ਕੇ, ਨੁਮਾਇੰਦਿਆਂ ਨੇ ਸਨਮਾਨ ਚਿੰਨ੍ਹ ਅਤੇ ਸਟੱਡੀ ਸਰਕਲ ਮਾਸਿਕ ਮੈਗਜ਼ੀਨ ਦੀ ਕਾਪੀ ਭੇਂਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਤੇ ਗੁਰਮੇਲ ਸਿੰਘ ਵਿੱਤ ਸਕੱਤਰ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਹਰਭਜਨ ਸਿੰਘ ਭੱਟੀ ਸਲਾਹਕਾਰ ਤੇ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਅਤੇ ਅਮਨਦੀਪ ਕੌਰ ਐਡੀਸ਼ਨਲ ਸਕੱਤਰ ਭਾਸ਼ਾਵਾਂ ਅਤੇ ਸਾਹਿਤ ਹਾਜ਼ਰ ਸਨ | ਡਾ ਪੂਨਮਦੀਪ ਕੌਰ ਨੇ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਧੰਨਵਾਦ ਕੀਤਾ |