03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬੱਸ ਸਟੈਂਡ 'ਚ ਸਰਕਾਰੀ ਬੱਸਾਂ ਨਾ ਆਉਣ ਕਾਰਨ ਸਵਾਰੀਆਂ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 28-05-2026
ਸੁਨਾਮ ਊਧਮ ਸਿੰਘ ਵਾਲਾ, 27 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਅਣਦੇਖੀ ਅਤੇ ਪੀ ਆਰ ਟੀ ਸੀ ਦੇ ਹੀ ਕੁਝ ਮੁਲਾਜ਼ਮਾਂ ਦੀਆਂ ਮਨਮਰਜ਼ੀਆਂ ਕਾਰਨ ਜਿੱਥੇ ਆਮ ਲੋਕ ਖੱਜਲ-ਖੁਵਾਰ ਹੋ ਰਹੇ ਹਨ ਉੱਥੇ ਹੀ ਮਹਿਕਮੇ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਸੁਨਾਮ ਊਧਮ ਸਿੰਘ ਵਾਲਾ ਦੇ ਬੱਸ ਸਟੈਂਡ ਤੋਂ ਸੁਨਾਮ- ਪਟਿਆਲਾ ਜਾਣ ਲਈ ਨਿੱਜੀ ਕੰਪਨੀ ਦੀ ਬੱਸ ਦਾ ਆਖ਼ਰੀ ਸਮਾਂ ਸ਼ਾਮ 5.36 ਵਜੇ ਦਾ ਹੈ | ਇਸ ਤੋਂ ਬਾਅਦ ਪਟਿਆਲੇ ਲਈ ਪੀ ਆਰ ਟੀ ਸੀ ਦੀਆਂ ਬੱਸਾਂ ਹੀ ਜਾਂਦੀਆਂ ਹਨ ਪਰ ਇਸ ਦੌਰਾਨ ਸ਼ਾਮ ਨੂੰ 7 ਵਜੇ ਬਠਿੰਡਾ ਤੋਂ ਪਟਿਆਲਾ ਜਾਣ ਵਾਲੀ ਪੀ ਆਰ ਟੀ ਸੀ ਦੀ ਬੱਸ ਆਪਣੇ ਸਮੇਂ ਤੋਂ ਪਹਿਲਾਂ ਹੀ 6.40 ਤੇ ਹੀ ਪਟਿਆਲੇ ਨੂੰ ਚਲੀ ਜਾਂਦੀ ਹੈ | ਇਸ ਤੋਂ ਬਾਅਦ ਸ਼ਾਮ 7.30 ਵਜੇ ਸਿਰਸਾ-ਚੰਡੀਗੜ੍ਹ ਬੱਸ ਸੁਨਾਮ ਬੱਸ ਸਟੈਂਡ ਵਿਚ ਆਉਣ ਦੀ ਬਜਾਏ ਬਾਹਰੋਂ ਬਾਹਰੀ ਚਲੀ ਜਾਂਦੀ ਹੈ | ਜਿਸ ਕਾਰਨ ਭਵਾਨੀਗੜ੍ਹ, ਪਟਿਆਲਾ, ਚੰਡੀਗੜ੍ਹ, ਨਾਭਾ ਆਦਿ ਜਾਣ ਵਾਲੀਆਂ ਸਵਾਰੀਆਂ ਸਥਾਨਕ ਬੱਸ ਸਟੈਂਡ ਵਿਚ ਹੀ ਖੱਜਲ-ਖੁਵਾਰ ਹੁੰਦੀਆਂ ਰਹਿੰਦੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਕਰੀਬ ਇਕ ਕਿੱਲੋਮੀਟਰ ਪੈਦਲ ਤੁਰਕੇ ਸੁਨਾਮ ਆਈ.ਟੀ.ਆਈ ਚੌਂਕ ਵਿਚ ਜਾਣਾ ਪੈਂਦਾ ਹੈ | ਇਸ ਤਰ੍ਹਾਂ ਜਿੱਥੇ ਬਜ਼ੁਰਗ ਵਿਅਕਤੀ ਜਾਂ ਨਿੱਕੇ ਨਿੱਕੇ ਬੱਚਿਆਂ ਵਾਲੀਆਂ ਬੀਬੀਆਂ ਅਕਸਰ ਹੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਦੀਆਂ ਸੁਣੀਆਂ ਜਾ ਸਕਦੀਆਂ ਹਨ | ਲੋਕਾਂ ਦੀ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਅਧਿਕਾਰੀਆਂ ਤੋਂ ਮੰਗ ਹੈ ਕਿ ਸ਼ਾਮ 7 ਵਜੇ ਸੁਨਾਮ ਤੋ ਚੱਲਣ ਵਾਲੀ ਬਠਿੰਡਾ ਤੋਂ ਪਟਿਆਲਾ ਜਾਣ ਵਾਲੀ ਪੀ ਆਰ ਟੀ ਸੀ ਦੀ ਬੱਸ ਨੂੰ ਟਾਈਮ ਟੇਬਲ ਅਨੁਸਾਰ ਸਹੀ ਸਮੇਂ ਤੇ ਸ਼ਾਮ 7 ਵਜੇ ਚੱਲਣ ਅਤੇ ਸ਼ਾਮ 7.30 ਤੇ ਸਿਰਸਾ-ਚੰਡੀਗੜ੍ਹ ਜਾਣ ਵਾਲੀ ਬੱਸ ਨੂੰ ਸੁਨਾਮ ਬੱਸ ਸਟੈਂਡ ਵਿਚ ਆਉਣ ਨੂੰ ਹਰ ਹਾਲਤ ਵਿਚ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਜਦੋਂ ਇਸ ਮਸਲੇ ਨੂੰ ਲੈ ਕੇ ਜਨਰਲ ਮੈਨੇਜਰ ਪੀ ਆਰ ਟੀ ਸੀ ਬਠਿੰਡਾ ਅਤੇ ਮੈਨੇਜਿੰਗ ਡਾਇਰੈਕਟਰ ਪੀ ਆਰ ਟੀ ਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਆਪਣਾ ਫ਼ੋਨ ਚੁੱਕਣਾ ਮੁਨਾਸਬ ਨਹੀ ਸਮਝਿਆ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੂੰ ਕਾਗ਼ਜ਼ੀ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਦਾ ਅਸਲ 'ਚ ਮਾਣ ਸਨਮਾਨ ਬਹਾਲ ਕੀਤਾ ਜਾਵੇ- ਜੀ.ਟੀ.ਯੂ. <br/> ਅਗਲੀ ਖ਼ਬਰ ਭੱਠਾ ਮਜ਼ਦੂਰਾਂ ਦੀ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਕੱਲ੍ਹ ਮੀਟਿੰਗ- ਜੋਧਾਂ <br/>
Ad Position 24