02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਹੋਈ ਸ਼ੁਰੂ

ਸੰਗਰੂਰ, 2 ਅਕਤੂਬਰ (ਧੀਰਜ ਪਸ਼ੋਰੀਆ) - ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸ਼ੈਲਰਾਂ ਵਿੱਚ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਸ਼ੁਰੂ ਹੋ ਗਈ ਹੈ ਪਰ ਸੈਲਰ ਐਸੋਸੀਏਸ਼ਨ ਦੇ ਜਿਲਾ ਸੰਗਰੂਰ ਮਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਨੇ ਸਾਰੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 17 ਪ੍ਰਤੀਸ਼ਤ ਨਮੀ ਤੱਕ ਵਾਲਾ ਝੋਨਾ ਹੀ ਆਪਣੇ ਸ਼ੈਲਰਾਂ ਵਿੱਚ ਲਗਵਾਉਣ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਸ਼ੈਲਰ ਮਾਲਕ ਸੰਭਾਵਿਤ ਦਿੱਕਤਾਂ ਤੋਂ ਬਚਣ ਲਈ ਇਕਜੁੱਟ ਹੋ ਕੇ ਚੱਲਣ, ਭੱਜ-ਦੌੜ ਵਿੱਚ ਲਿਆ ਵਾਧੂ ਮਾਲ ਵੱਡੀ ਮੁਸ਼ਕਿਲ ਬਣ ਸਕਦਾ ਹੈ।

Ad Position 21
No active advertisement
ਹਰਦੀਪ ਸਿੰਘ ਬੁੱਟਰ 03-10-2026
ਸੰਗਰੂਰ, 2 ਅਕਤੂਬਰ (ਧੀਰਜ ਪਸ਼ੋਰੀਆ) - ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸ਼ੈਲਰਾਂ ਵਿੱਚ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਸ਼ੁਰੂ ਹੋ ਗਈ ਹੈ ਪਰ ਸੈਲਰ ਐਸੋਸੀਏਸ਼ਨ ਦੇ ਜਿਲਾ ਸੰਗਰੂਰ ਮਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਨੇ ਸਾਰੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 17 ਪ੍ਰਤੀਸ਼ਤ ਨਮੀ ਤੱਕ ਵਾਲਾ ਝੋਨਾ ਹੀ ਆਪਣੇ ਸ਼ੈਲਰਾਂ ਵਿੱਚ ਲਗਵਾਉਣ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਸ਼ੈਲਰ ਮਾਲਕ ਸੰਭਾਵਿਤ ਦਿੱਕਤਾਂ ਤੋਂ ਬਚਣ ਲਈ ਇਕਜੁੱਟ ਹੋ ਕੇ ਚੱਲਣ, ਭੱਜ-ਦੌੜ ਵਿੱਚ ਲਿਆ ਵਾਧੂ ਮਾਲ ਵੱਡੀ ਮੁਸ਼ਕਿਲ ਬਣ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਨਵੀਆਂ ਨਵੀਆਂ ਸ਼ਰਤਾਂ ਕਾਰਨ, ਇਹ ਸੀਜ਼ਨ ਬਹੁਤ ਹੀ ਚੁਣੌਤੀਪੂਰਨ ਹੋਵੇਗਾ ਇਸ ਲਈ ਸਾਰੇ ਸੈਂਟਰਾਂ ’ਤੇ ਸ਼ੈਲਰ ਮਾਲਕਾਂ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਦਿਖਾਉਣੀ ਚਾਹੀਦੀ ਹੈ। ਅੱਜ ਸਭ ਤੋਂ ਵੱਡੀ ਸਮੱਸਿਆ ਐਫ.ਸੀ.ਆਈ. ਦੇ ਗੁਦਾਮਾਂ ਵਿੱਚ ਸਟੋਰੇਜ ਅਤੇ ਜਗ੍ਹਾ ਦੀ ਹੈ। ਮੀਂਹ-ਨਮੀ ਨਾਲ ਮਾਲ ਖਰਾਬ ਹੋ ਸਕਦਾ ਹੈ ਤੇ ਆਖ਼ਰਕਾਰ ਨੁਕਸਾਨ ਸ਼ੈਲਰ ਮਾਲਕਾਂ ਦਾ ਹੀ ਹੋਵੇਗਾ। ਪਿਛਲੇ ਸੀਜ਼ਨ ਦਾ ਕੰਮ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ! ਬਿਨਾਂ ਸੋਚੇ-ਸਮਝੇ ਗਲਤ ਕੁਆਲਿਟੀ ਵਾਲਾ ਵੱਧ ਮਾਲ ਲੈ ਲਿਆ ਤਾਂ ਅਗਲੇ ਸਮੇਂ ਵਿੱਚ ਇਹ ਹੋਰ ਵੱਡੀ ਮੁਸ਼ਕਲ ਬਣ ਸਕਦਾ ਹੈ। ਇਸ ਲਈ ਝੋਨਾ ਲੈਣ ਵਿੱਚ ਭੱਜ-ਦੌੜ ਨਾ ਕੀਤੀ ਜਾਵੇ ਜਿੰਨੀ ਅਲੋਕੇਸ਼ਨ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ, ਉਸਦੇ ਅਨੁਸਾਰ ਹੀ ਝੋਨਾ ਭੰਡਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੋਬਿੰਦ ਸਿੰਘ ਨਮੋਲ ਨੂੰ ਸਦਮਾ ਅਗਲੀ ਖ਼ਬਰ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਨਾਟਕ ਦੀ ਪੇਸ਼ਕਾਰੀ
Ad Position 24