09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਿੰਡ ਖਿੱਲਰੀਆਂ ਵਿਖੇ 'ਜਪਹਰ' ਵੈੱਲਫੇਅਰ ਸੁਸਾਇਟੀ ਵਲੋਂ ਸਿਲਾਈ ਸੈਂਟਰ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸੰਗਰੂਰ, 28 ਮਈ (ਸੁਖਵਿੰਦਰ ਸਿੰਘ ਫੁੱਲ) - ਪੇਂਡੂ ਖੇਤਰ ਦੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਹੁਨਰਮੰਦ ਬਣਾ ਕੇ ਪੈਰਾਂ 'ਤੇ ਖੜ੍ਹਾ ਕਰਨ ਦੇ ਉਦੇਸ਼ ਨਾਲ ਸੰਗਰੂਰ ਦੇ ਨਜ਼ਦੀਕੀ ਪਿੰਡ ਖਿੱਲਰੀਆਂ ਵਿਖੇ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ | ਸਮਾਜ ਸੇਵੀ ਸੰਸਥਾ 'ਜਪਹਰ' ਵੈੱਲਫੇਅਰ ਸੋਸਾਇਟੀ ਵੱਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਦੀ ਯੋਗ ਅਗਵਾਈ ਹੇਠ ਪਿੰਡ ਵਿੱਚ ਇੱਕ ਨਵੇਂ ਸਿਲਾਈ-ਕਢਾਈ ਟਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ | ਇਸ ਸੈਂਟਰ ਦਾ ਰਸਮੀ ਉਦਘਾਟਨ ਪਿੰਡ ਦੀਆਂ ਮਹਿਲਾਵਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੁਲਾਰਿਆਂ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਮਹਿਲਾਵਾਂ ਦਾ ਆਰਥਿਕ ਤੌਰ 'ਤੇ ਆਤਮ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ | ਇਸੇ ਸੋਚ ਨੂੰ ਮੁੱਖ ਰੱਖਦਿਆਂ 'ਜਪਹਰ' ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਇਹ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ | ਇਸ ਸੈਂਟਰ ਵਿੱਚ ਪਿੰਡ ਦੀਆਂ ਲੋੜਵੰਦ ਲੜਕੀਆਂ ਅਤੇ ਮਹਿਲਾਵਾਂ ਨੂੰ ਬਿਲਕੁਲ ਮੁਫ਼ਤ ਅਤੇ ਪੇਸ਼ੇਵਾਰ ਤਰੀਕੇ ਨਾਲ ਸਿਲਾਈ-ਕਢਾਈ ਅਤੇ ਡਿਜ਼ਾਈਨਿੰਗ ਦੀ ਸਿਖਲਾਈ ਦਿੱਤੀ ਜਾਵੇਗੀ | ਪਿੰਡ ਖਿੱਲਰੀਆਂ ਦੀਆਂ ਮਹਿਲਾਵਾਂ ਅਤੇ ਮੋਹਤਬਰਾਂ ਨੇ ਇਸ ਪਹਿਲਕਦਮੀ ਲਈ ਸੋਸਾਇਟੀ ਦੇ ਚੇਅਰਮੈਨ ਮਿੰਕੂ ਜਵੰਧਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੈਂਟਰ ਦੇ ਖੁੱਲ੍ਹਣ ਨਾਲ ਪਿੰਡ ਦੀਆਂ ਲੜਕੀਆਂ ਨੂੰ ਸਿਖਲਾਈ ਲਈ ਹੁਣ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ | ਡਾ. ਜਵੰਧਾ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਪੇਂਡੂ ਨੌਜਵਾਨਾਂ ਅਤੇ ਮਹਿਲਾਵਾਂ ਦੇ ਵਿਕਾਸ ਲਈ ਅਜਿਹੇ ਲੋਕ-ਭਲਾਈ ਦੇ ਪ੍ਰੋਜੈਕਟ ਨਿਰੰਤਰ ਜਾਰੀ ਰੱਖੇ ਜਾਣਗੇ | ਇਸ ਮੌਕੇ ਮੌਜੂਦ ਰਹੇ ਬਹਾਦਰ ਸਿੰਘ ਫ਼ੌਜੀ, ਪਰਗਟ ਸਿੰਘ ਨੰਬਰਦਾਰ, ਮੇਲਾ ਸਿੰਘ, ਗੋਗੜੀ ਸਿੰਘ ਈਲਵਾਲ, ਸੰਦੀਪ ਸਿੰਘ ਪੰਧੇਰ, ਭੋਲੂ ਸਿੰਘ, ਬਲਵੀਰ ਸਿੰਘ ਖਾਲਸਾ, ਹਰਮੇਲ ਸਿੰਘ, ਹਰੀਨੰਦ ਸਿੰਘ, ਤਰਸੇਮ ਸਿੰਘ, ਅਤੇ ਟੀਚਰ ਕਰਮਜੀਤ ਕੌਰ ਅਤੇ ਅੰਮਿ੍ਤਪਾਲ ਕੌਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਵਿਖੇ 'ਭੀਖ ਮੰਗਣ ਵਿਰੋਧੀ' ਟਾਸਕ ਟੀਮ ਵਲੋਂ ਸਾਂਝੀ ਛਾਪੇਮਾਰੀ, ਇਕ ਬੱਚੇ ਦੀ ਬਰਾਮਦਗੀ <br/> ਅਗਲੀ ਖ਼ਬਰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਵਲੋਂ ਅਹਿਮ ਮੀਟਿੰਗ ਕੱਲ੍ਹ <br/>
Ad Position 24