09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਵਲੋਂ ਅਹਿਮ ਮੀਟਿੰਗ ਕੱਲ੍ਹ <br/>

Ad Position 21
repet_subhas-goyals [Copy P29]
ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵੱਲੋਂ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਮੁਕੇਸ਼ ਕੁਮਾਰ <br/> 29-05-2026
ਸੰਗਰੂਰ, 28 ਮਈ (ਸੁਖਵਿੰਦਰ ਸਿੰਘ ਫੁੱਲ) – ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਵੱਲੋਂ ਅਹਿਮ ਮੀਟਿੰਗ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਸੰਗਰੂਰ ਵਿਖੇ 30 ਮਈ ਨੂੰ 11 ਵਜੇ ਹੋਵੇਗੀ | ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰੀਤੀਨਿਧੀ ਸਭਾ ਦੇ ਸਰਪ੍ਰਸਤ ਸੂਬੇਦਾਰ ਸੁਖਦੇਵ ਸਿੰਘ ਰਤਨ, ਸਕੱਤਰ ਜਨਰਲ ਜਸਵਿੰਦਰ ਸਿੰਘ ਤੱਗੜ ਅਤੇ ਵਿੱਤ ਸਕੱਤਰ ਮਲਕੀਤ ਸਿੰਘ ਸਾਗੂ ਹੁਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਸੂਬੇ ਦੇ ਵੱਖ ਵੱਖ ਜਿਲਿ੍ਹਆਂ ਤੋਂ ਵੱਡੀ ਗਿਣਤੀ ਵਿੱਚ ਇਕਾਈਆਂ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਣਗੇ | ਇਸ ਮੌਕੇ ਮੀਟਿੰਗ ਵਿੱਚ ਜਿੱਥੇ ਆਉਂਣ ਵਾਲੇ ਸਮੇਂ ਦੌਰਾਨ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਉਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ, ਉਥੇ ਬਰਾਦਰੀ ਭਾਈਚਾਰੇ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਮੈਰਿਟ ਲਿਸਟ ਵਿੱਚ ਆਉਂਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਸਵੇਰੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਗਮ ਹੋਵੇਗਾ | ਇਸ ਮੌਕੇ ਉੱਚ ਕੋਟੀ ਦੇ ਵਿਦਵਾਨ ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਗੁਰਦੀਪ ਸਿੰਘ ਮਹਿਤਾ ਚੌਕ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਰਣਜੀਤ ਸਿੰਘ ਚੰਗਾਲ, ਕੈਪਟਨ ਅਮਰਜੀਤ ਸਿੰਘ ਬੱਟੂ, ਗੋਵਿੰਦਰ ਸਿੰਘ ਜੱਸਲ, ਮਾਸਟਰ ਰਜਿੰਦਰ ਸਿੰਘ ਤੱਗੜ, ਰੁਪਿੰਦਰ ਸਿੰਘ ਤੱਗੜ, ਦਰਸ਼ਨ ਸਿੰਘ ਰਤਨ, ਬਲਦੇਵ ਸਿੰਘ ਰਤਨ, ਗੋਪੀ ਬਾਲੀਆਂ, ਜਸਪਾਲ ਸਿੰਘ ਬੇਦੀ, ਪੁਸ਼ਪਿੰਦਰ ਸਿੰਘ, ਜਗਪਾਲ ਸਿੰਘ ਬੇਦੀ, ਕਰਮ ਸਿੰਘ ਨਮੋਲ ਅਤੇ ਹੋਰ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖਿੱਲਰੀਆਂ ਵਿਖੇ 'ਜਪਹਰ' ਵੈੱਲਫੇਅਰ ਸੁਸਾਇਟੀ ਵਲੋਂ ਸਿਲਾਈ ਸੈਂਟਰ ਦੀ ਸ਼ੁਰੂਆਤ <br/> ਅਗਲੀ ਖ਼ਬਰ ਐਫ.ਸੀ.ਆਈ. ਦੀ ਮੈਨੇਜਮੈਂਟ 'ਤੇ ਅਦਾਲਤਾਂ ਦੇ ਫ਼ੈਸਲੇ ਨੂੰ ਨਜ਼ਰ ਅੰਦਾਜ਼ ਕਰਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਦੇ ਦੋਸ਼...
Ad Position 24