12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਾਲਾਨਾ ਪ੍ਰੀਖਿਆ ਕਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਅਹਿਮਦਗੜ੍ਹ, 31 ਮਈ (ਸੁਖਜੀਤ ਸਿੰਘ ਖੇੜਾ) - ਸਹਾਰਾ ਵੈੱਲਫੇਅਰ ਐਸੋਸੀਏਸ਼ਨ ਅਹਿਮਦਗੜ੍ਹ ਰਜਿ: ਵੱਲੋਂ ਗਾਂਧੀ ਸਕੂਲ ਅਹਿਮਦਗੜ੍ਹ ਵਿਖੇ ਸਾਲਾਨਾ ਪ੍ਰਤੀਯੋਗੀ ਪ੍ਰੀਖਿਆ 2026 ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 140 ਬੱਚਿਆਂ ਨੇ ਪ੍ਰੀਖਿਆ ਦਿੱਤੀ | ਸੰਸਥਾ ਦੇ ਵਾਈਸ ਪ੍ਰਧਾਨ ਸੱਦਾਮ ਹੁਸੈਨ ਨੇ ਦੱਸਿਆ ਕਿ ਸੰਸਥਾ ਪਿਛਲੇ ਚਾਰ ਸਾਲਾਂ ਤੋਂ ਬੱਚਿਆਂ ਨੂੰ ਟਿਊਸ਼ਨ ਦੇ ਤੌਰ ਤੇ ਮੁਫ਼ਤ ਸਿੱਖਿਆ ਦੇ ਰਹੀ ਹੈ ਅਤੇ ਸੰਸਥਾ ਵਿੱਚ ਪੜ੍ਹਦੇ ਉਸਮਾਨ, ਸਾਈਕਾ, ਜਸਪ੍ਰੀਤ ਕੌਰ, ਸਲਮਾਨ, ਜੁਨੈਦ ਆਦਿ ਬੱਚਿਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਤੇ ਇਨਾਮ ਦਿੱਤੇ ਗਏ | ਪ੍ਰਤੀਯੋਗਤਾ ਤੋਂ ਬਾਅਦ ਬੱਚਿਆਂ ਲਈ ਇੱਕ ਕੁਇਜ਼ ਮੁਕਾਬਲਾ ਵੀ ਰੱਖਿਆ ਗਿਆ ਤੇ ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ | ਸੰਸਥਾ ਦੇ ਸਕੱਤਰ ਮੁਹੰਮਦ ਕਾਸਿਮ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਹਰ ਇੱਕ ਬੱਚੇ ਨੂੰ ਸੰਸਥਾ ਵੱਲੋਂ ਇੱਕ ਡਾਇਰੀ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ | ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਆਇਮਨ ਨੇ ਪਹਿਲਾ, ਹੂਰੀਆ ਨੇ ਦੂਸਰਾ, ਸ਼ਾਰੀਆ ਨੇ ਤੀਸਰਾ, ਆਇਮਨ ਸਲੀਮ ਨੇ ਚੌਥਾ ਅਤੇ ਆਇਸ਼ਾ ਨੇ ਪੰਜਵਾਂ ਸਥਾਨ ਹਾਸਲ ਕੀਤਾ | ਸੰਸਥਾ ਦੇ ਸਰਪ੍ਰਸਤ ਜੀਸ਼ਾਨ ਹੈਦਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਬੱਚਿਆਂ ਨੇ ਕੁੱਲ 90 ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਕੁੱਲ ਪੰਜ ਪੁਜ਼ੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਟਰਾਫ਼ੀ ਦੇ ਨਾਲ ਪ੍ਰਸ਼ੰਸਾ ਪੱਤਰ ਜਦੋਂ ਕਿ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਟਰਾਫ਼ੀ, ਪ੍ਰਸ਼ੰਸਾ ਪੱਤਰ ਦੇ ਨਾਲ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ | ਇਸ ਮੌਕੇ ਮੁਫ਼ਤੀ ਜ਼ਿਆਉਲ ਇਸਲਾਮ ਨੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਜ਼ਿਸ਼ਾਨ ਹੈਦਰ, ਪ੍ਰਧਾਨ ਸਰਪੰਚ ਸਗੀਰ ਅਹਿਮਦ, ਮੀਤ ਪ੍ਰਧਾਨ ਸੱਦਾਮ ਹੁਸੈਨ, ਸਕੱਤਰ ਮੁਹੰਮਦ ਕਾਸਿਮ, ਸਲਾਹਕਾਰ ਐਡਵੋਕੇਟ ਮੁਹੰਮਦ ਜਾਵੇਦ, ਮੁਹੰਮਦ ਇਖਲਾਕ, ਅਬਦੁਲ ਰਹਿਮਾਨ, ਮੁਹੰਮਦ ਉਸਮਾਨ, ਡਾਕਟਰ ਮੁਹੰਮਦ ਸ਼ਬੀਰ, ਆਮਿਰ, ਅਨਵਰ ਮਲਿਕ, ਸ਼ੌਕਤ ਅਲੀ ਤੋੰ ਇਲਾਵਾ ਐਡਵੋਕੇਟ ਲਾਲ ਮੁਹੰਮਦ, ਸੁਮਿੰਦਰ ਸਿੰਘ ਬੋੜਹਾਈ, ਗੁਰਪ੍ਰੀਤ ਸਿੰਘ ਖੇੜਾ, ਮੈਡਮ ਅਰਸ਼ੀ ਅਤੇ ਰੂਬੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਢਢੋਗਲ ਤੋਂ ਰਸਦ ਦੇ ਟਰੱਕ ਰਵਾਨਾ ਅਗਲੀ ਖ਼ਬਰ ਐਸ.ਯੂ.ਐਸ. ਸਕੂਲ, ਮਹਿਲਾਂ 'ਚ ਸਮਰ ਕੈਂਪ ਲਗਾਇਆ <br/>
Ad Position 24