12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਢਢੋਗਲ ਤੋਂ ਰਸਦ ਦੇ ਟਰੱਕ ਰਵਾਨਾ

Ad Position 21
repet_subhas-goyals [Copy P29]
ਪਿੰਡ ਢਢੋਗਲ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਕਣਕ ਦੇ ਭਰੇ ਟਰੱਕ ਰਵਾਨਾ ਕਰਦੇ ਹੋਏ ਬਾਬਾ ਨਰਿੰਦਰ ਸਿੰਘ ਜੀ | ਤਸਵੀਰ: ਪਵਿੱਤਰ ਸਿੰਘ <br/> 01-06-2026
ਅਮਰਗੜ੍ਹ, 31 ਮਈ (ਪਵਿੱਤਰ ਸਿੰਘ) - ਗੁਰਦੁਆਰਾ ਨਾਨਕਪੁਰਾ ਸਾਹਿਬ ਪਿੰਡ ਢਢੋਗਲ ਵਿਖੇ ਪੰਜਾਬ ਭਰ ਵਿੱਚੋਂ ਇਕੱਠੀ ਹੋਈ ਕਣਕ ਨੂੰ ਗੁਰਦੁਆਰਾ ਲੰਗਰ ਸਾਹਿਬ ਡੇਰਾ ਬਾਬਾ ਨਿਧਾਨ ਸਿੰਘ ਜੀ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਭੇਜਣ ਲਈ ਵਿਸ਼ਾਲ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਉਚੇਚੇ ਤੌਰ ਤੇ ਆਏ ਸੰਤ ਬਾਬਾ ਨਰਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਕਿਹਾ ਕਿ ਸਾਨੂੰ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਸੱਚੀ ਸੁੱਚੀ ਧਰਮ ਦੀ ਕਿਰਤ ਕਰਨੀ ਬੇਹੱਦ ਜ਼ਰੂਰੀ ਹੈ | ਉਨ੍ਹਾਂ ਹਰ ਸਿੱਖ ਲਈ ਸੇਵਾ, ਸਿਮਰਨ ਅਤੇ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬੇਹੱਦ ਅਹਿਮ ਦੱਸਿਆ | ਉਨ੍ਹਾਂ ਦੱਸਿਆ ਕਿ ਹਰੇਕ ਸਿੱਖ ਲਈ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਰਬੋਤਮ ਗੁਰੂ ਹਨ | ਸਿੱਖੀ ਜੀਵਨ ਵਿਚ ਜਲ ਦੀਆਂ ਬੋਤਲਾਂ, ਧਾਗੇ - ਤਵੀਤ, ਹਥੋਲੇ ਅਤੇ ਟੂਣੇ ਟਾਮਣ ਆਦਿ ਲਈ ਕੋਈ ਥਾਂ ਨਹੀਂ ਹੈ | ਇਸ ਉਪਰੰਤ ਬਾਬਾ ਨਰਿੰਦਰ ਸਿੰਘ ਜੀ ਨੇ ਕਣਕ ਨਾਲ ਭਰੇ ਟਰੱਕਾਂ ਨੂੰ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਕੀਤਾ ਅਤੇ ਕਿਹਾ ਕਿ ਸੇਵਾਦਾਰ ਬਹਾਦਰ ਸਿੰਘ ਵਲੋਂ ਇਲਾਕੇ ਚੋਂ ਰਸਦ ਇਕੱਠੀ ਕਰਨ ਦਾ ਜੋ ਉਪਰਾਲਾ ਕੀਤਾ ਜਾਂਦਾ ਹੈ ਇਹ ਸ਼ਲਾਘਾ ਯੋਗ ਹੈ | ਭਾਈ ਬਹਾਦਰ ਸਿੰਘ ਦੀ ਟੀਮ ਵਲੋਂ ਇਕੱਤਰ ਕੀਤਾ ਇੱਕ ਇੱਕ ਦਾਣਾ ਸ੍ਰੀ ਹਜ਼ੂਰ ਸਾਹਿਬ ਵਿਖੇ ਸਹੀ ਤਰੀਕੇ ਨਾਲ ਪਹੁੰਚਦਾ ਹੈ ਇਸ ਸਬੰਧੀ ਸੰਗਤ ਨੂੰ ਕਿਸੇ ਕਿਸਮ ਦਾ ਸ਼ੰਕਾ ਜਾਂ ਵਹਿਮ ਨਹੀਂ ਕਰਨਾ | ਇਸ ਮੌਕੇ ਭਾਈ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿੱਚੋਂ ਸੰਗਤਾਂ ਦਾ ਵੱਡਾ ਸਹਿਯੋਗ ਮਿਲਿਆ ਹੈ ਅਤੇ ਵੱਡੀ ਮਾਤਰਾ ਵਿਚ ਕਣਕ ਭੇਜੀ ਜਾ ਰਹੀ ਹੈ | ਇਸ ਮੌਕੇ ਬਾਬਾ ਮਨਪ੍ਰੀਤ ਸਿੰਘ, ਬਾਬਾ ਬਲਜੀਤ ਸਿੰਘ, ਭਾਈ ਜਰਨੈਲ ਸਿੰਘ ਨੰਗਲ, ਭਾਈ ਸ਼ਿੰਗਾਰਾ ਸਿੰਘ, ਡਾ. ਗੁਰਮੇਲ ਸਿੰਘ ਬਹਾਦਰਪੁਰ, ਪਿ੍ਥੀ ਸਿੰਘ ਲਹਿਰਾ ਮੁਹੱਬਤ, ਬਾਬਾ ਪੂਰਨ ਸਿੰਘ ਢਢੋਗਲ, ਸਤਵੰਤ ਸਿੰਘ, ਹਰਦੇਵ ਸਿੰਘ ਈਸੜਾ, ਸੁਰਜੀਤ ਸਿੰਘ ਪੰਚ ਖੇੜੀ ਤਰਸੇਮ ਸਿੰਘ ਭਗਤਾ, ਮਨਪ੍ਰੀਤ ਸਿੰਘ ਅਰੋੜਾ, ਦੀਪਿੰਦਰ ਸਿੰਘ ਲਹਾਰ ਮਾਜਰਾ, ਨਿਰਭੈ ਸਿੰਘ ਫਤਿਹ ਮਾਜਰੀ, ਭਾਈ ਗੁਰਜੀਤ ਸਿੰਘ, ਮੰਚ ਸੰਚਾਲਕ ਨੱਛਤਰ ਸਿੰਘ, ਸਰਪੰਚ ਬਾਬਾ ਜਸਵੀਰ ਦਾਸ, ਸਨਪ੍ਰੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਤਨਾਮ ਸਿੰਘ ਸੱਤਾ ਚੇਅਰਮੈਨ ਬਲਾਕ ਸੰਮਤੀ, ਗੁਰਚਰਨ ਸਿੰਘ ਲਾਡੀ ਗਾਜ਼ੀਪੁਰ, ਚਮਕੌਰ ਸਿੰਘ ਸ਼ੇਰੋਂ, ਹਰਦਿਆਲ ਸਿੰਘ ਮੰਡੇਰ ਨਿਰਮਲ ਸਿੰਘ ਲਖਮੀਰਵਾਲਾ, ਨਿਰਮਲ ਸਿੰਘ ਥਾਣੇਦਾਰ, ਹਰਜੀਤ ਸਿੰਘ ਈਸੜਾ, ਗੁਰਪ੍ਰੀਤ ਸਿੰਘ , ਰਘਵੀਰ ਸਿੰਘ ਪੁਖਰਾਣਾ, ਬਾਬਾ ਭੋਲਾ ਸਿੰਘ, ਸੁੱਚਾ ਸਿੰਘ ਤਰਨਤਾਰਨ ਅਤੇ ਅੰਗਰੇਜ਼ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਿੱਤ ਨੂੰ ਦਿਮਾਗ਼ 'ਤੇ ਨਾ ਚੜ੍ਹਨ ਦਿਓ ਅਮਨ ਅਰੋੜਾ ਦਾ ਜੇਤੂ ਕੌਂਸਲਰਾਂ ਨੂੰ ਮੰਤਰ ਅਗਲੀ ਖ਼ਬਰ ਸਾਲਾਨਾ ਪ੍ਰੀਖਿਆ ਕਰਵਾਈ <br/>
Ad Position 24