13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

-ਮਾਮਲਾ ਨਗਰ ਨਿਗਮ ਚੋਣਾਂ 'ਚ ਜਿੱਤ ਦੇ ਜਸ਼ਨਾਂ ਦੌਰਾਨ ਹਵਾਈ ਫਾਇਰ ਕਰਨ ਦਾ- ਪੁਲਿਸ ਵਲੋਂ ਇਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਰਨਾਲਾ, 31 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੀ ਚੋਣਾਂ ਦੇ ਆਏ ਨਤੀਜੇ ਤੋਂ ਬਾਅਦ ਇਕ ਵਾਰਡ ਵਿਚ ਉਮੀਦਵਾਰ ਦੇ ਜੇਤੂ ਹੋਣ ਸਬੰਧੀ ਜਸ਼ਨ ਮਨਾਏ ਜਾਣ ਦੌਰਾਨ ਕੀਤੇ ਗਏ ਹਵਾਈ ਫਾਇਰ ਦੇ ਮਾਮਲੇ ਵਿਚ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਲੋਂ ਇੱਕ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਾਈਬਰ ਕ੍ਰਾਈਮ ਵਲੋਂ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਮਿਤੀ 29 ਮਈ ਨੂੰ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਇੱਕ ਵਾਰਡ ਵਿਚ ਉਮੀਦਵਾਰ ਦੇ ਜੇਤੂ ਹੋਣ ਸਬੰਧੀ ਜਸ਼ਨ ਮਨਾਇਆ ਜਾ ਰਿਹਾ ਸੀ, ਜਿੱਥੇ ਆਮ ਲੋਕਾਂ ਦਾ ਵੀ ਕਾਫ਼ੀ ਇਕੱਠ ਸੀ | ਪ੍ਰੰਤੂ ਇਸ ਜਸ਼ਨ ਦੌਰਾਨ ਇੱਕ ਵਿਅਕਤੀ ਵਲੋਂ ਆਪਣੇ ਰਿਵਾਲਵਰ/ਪਿਸਟਲ ਨਾਲ ਹਵਾਈ ਫਾਇਰ ਕਰਦਾ ਸਾਫ਼ ਨਜ਼ਰ ਆ ਰਿਹਾ ਸੀ ਅਤੇ ਇਸ ਨਾਮਾਲੂਮ ਵਿਅਕਤੀ ਵਲੋਂ ਭੀੜ ਵਿਚ ਆਪਣੇ ਰਿਵਾਲਵਰ/ਪਿਸਟਲ ਨਾਲ ਹਵਾਈ ਫਾਇਰ ਕਰ ਕੇ ਆਮ ਜਨਤਾ ਨੂੰ ਖ਼ਤਰੇ ਵਿਚ ਪਾਇਆ ਗਿਆ ਅਤੇ ਸ਼ਰੇਆਮ ਪਬਲਿਕ ਖੇਤਰ ਵਿਚ ਹਵਾਈ ਫਾਇਰ ਕਰ ਕੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਹੁਰੇ ਪਰਿਵਾਰ ਵਲੋਂ ਵਿਆਹੁਤਾ ਦੀ ਕੁੱਟਮਾਰ ਅਗਲੀ ਖ਼ਬਰ ਐਸ.ਆਈ.ਆਰ. ਤਹਿਤ ਸੋਧੀ ਸਮਾਂ ਸਾਰਣੀ ਜਾਰੀ
Ad Position 24