13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਉਦਯੋਗਪਤੀਆਂ ਨੇ ਮੰਗਾਂ ਦੇ ਸੰਬੰਧ 'ਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਮੰਗ-ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਭਵਾਨੀਗੜ੍ਹ, 31 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) : ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਵਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਇਕਾਈ ਪ੍ਰਧਾਨ ਜਗਪਾਲ ਸਿੰਘ ਢਿੱਲੋ, ਨਰਿੰਦਰ ਗਰਗ ਚੇਅਰਮੈਨ, ਖੁਸ਼ਪਿੰਦਰ ਸਿੰਘ ਵਿੱਕੀ ਸੱਗੂ, ਸਤਵੰਤ ਸਿੰਘ ਖਰੇ, ਯਤਿੰਦਰ ਮਿੱਤਲ, ਗੁਰਮੀਤ ਦੇਵਾ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਭਵਾਨੀਗੜ੍ਹ ਵਿਖੇ ਸੰਗਰੂਰ ਡਿਸਟਿ੍ਕਟ ਇੰਡਸਟਰੀਅਲ ਚੈਂਬਰ ਦੇ ਦਫ਼ਤਰ ਲਈ ਜ਼ਮੀਨ ਦੇਣ ਤੋਂ ਇਲਾਵਾ ਇਸ ਦੀ ਉਸਾਰੀ ਲਈ 21 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇ | ਉਨ੍ਹਾਂ ਸਥਾਨਕ ਤਹਿਸੀਲ ਦੇ ਉਦਯੋਗਿਕ ਵਿਕਾਸ ਲਈ ਇੰਡਸਟਰੀਅਲ ਫੋਕਲ ਪੁਆਇੰਟ ਦੀ ਅਲਾਟਮੈਂਟ ਕਰਨ ਤੋਂ ਇਲਾਵਾ ਸ਼ਹਿਰ ਵਿਚ ਦਿਨੋਂ ਦਿਨ ਵੱਧ ਰਹੀ ਟਰੈਫਿਕ ਦੀ ਸਮੱਸਿਆ ਦੇ ਹੱਲ ਦੀ ਵੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰੀ ਫੀਡਰ ਨਾਲ ਜੁੜੀਆਂ ਉਦਯੋਗਿਕ ਇਕਾਈਆਂ ਨੂੰ ਇੰਡਸਟਰੀਅਲ ਫੀਡਰ ਨਾਲ ਜੋੜਿਆ ਜਾਵੇ ਅਤੇ ਇੰਡਸਟਰੀਆਂ 'ਚ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ | ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ | ਇਸ ਮੌਕੇ ਭਗਵੰਤ ਸਿੰਘ ਖਰੇ, ਰਾਜ ਕੁਮਾਰ ਕਾਂਸਲ, ਗੁਰਵਿੰਦਰ ਸਿੰਘ ਰਿੰਕੂ, ਪਰਮਿੰਦਰ ਸਕਰੌਦੀ, ਸੁਖਵਿੰਦਰ ਸਿੰਘ, ਵਿਜੇ ਰਾਣਾ, ਜਰਨੈਲ ਸਰਾ, ਜਸਵਿੰਦਰ ਸਿੰਘ ਜੱਜ, ਵਰਿੰਦਰ ਸਿੰਘ ਬਿੱਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ 10 ਨੂੰ ਬੇਰੁਜ਼ਗਾਰ ਲਗਾਉਣਗੇ ਸੱਥ <br/> ਅਗਲੀ ਖ਼ਬਰ ਅਹਿਮਦਗੜ੍ਹ 'ਚ ਬਿਨਾਂ ਨੰਬਰ ਵਹੀਕਲਾਂ 'ਤੇ ਸ਼ਰੇਆਮ ਲੁਟੇਰੇ ਸਰਗਰਮ
Ad Position 24