13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ 10 ਨੂੰ ਬੇਰੁਜ਼ਗਾਰ ਲਗਾਉਣਗੇ ਸੱਥ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾ, ਰਮਨ ਕੁਮਾਰ ਮਲੋਟ, ਅਮਨਦੀਪ ਸਿੰਘ ਸ਼ੇਖ਼ਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ 10 ਜੂਨ ਨੂੰ ਬੇਰੁਜ਼ਗਾਰ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਬੇਰੁਜ਼ਗਾਰਾਂ ਦੀ ਸੱਥ ਲਗਾਉਣਗੇ | ਮੋਰਚੇ ਦੇ 158ਵੇਂ ਦਿਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਪ੍ਰਚਾਰੇ ਜਾ ਰਹੇ ਅਧਿਆਪਕਾਂ ਦੀ ਭਰਤੀ ਕਰਨ ਦੇ ਕੀਤੇ ਜਾ ਰਹੇ ਐਲਾਨਾਂ ਨੂੰ ਸੱਥ ਲਗਾ ਕੇ ਜਨਤਕ ਬਹਿਸ ਕਰਨ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ 16 ਮਾਰਚ 2022 ਤੋਂ ਅੱਜ ਤੱਕ ਇੱਕ ਵੀ ਆਸਾਮੀ ਸਿੱਖਿਆ ਵਿਭਾਗ ਵਿੱਚ ਨਹੀਂ ਕੱਢੀ ਗਈ ਨਾ ਹੀ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ | ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਲੈਕਚਰਾਰ, ਮਾਸਟਰ ਕੇਡਰ ਦੀ ਸਾਰੀਆਂ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰੀਆ ਜਾਣ, ਮਾਸਟਰ ਕੇਡਰ ਵਿੱਚ 55 ਫ਼ੀਸਦੀ ਅੰਕਾਂ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ ਅਤੇ ਮਲਟੀਪਰਪਜ਼ ਵਰਕਰਜ਼ ਮੇਲ ਦੀ ਸਾਰੀਆਂ ਖ਼ਾਲੀ ਅਸਾਮੀਆਂ ਉਮਰ ਹੱਦ ਦੀ ਛੋਟ ਨਾਲ ਭਰੀਆਂ ਜਾਣ | ਇਸ ਮੌਕੇ ਅਮਨਦੀਪ ਕੌਰ ਸੰਗਰੂਰ, ਜਗਮੀਤ ਸਿੰਘ ਜੈਤੋ, ਅਮਰੀਕ ਸਿੰਘ ਸਹਿਣਾ, ਸੰਦੀਪ ਸਿੰਘ ਮੋਫਰ, ਦਰਸ਼ਨ ਸਿੰਘ ਲੱਡਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ 'ਆਪ' ਦੀ ਸਰਕਾਰ ਮੁੜ ਤੋਂ ਦੇਖਣ ਲਈ ਲੋਕਾਂ 'ਚ ਉਤਸ਼ਾਹ- ਮੁਨਸ਼ੀ ਫ਼ਾਰੂਕ <br/> ਅਗਲੀ ਖ਼ਬਰ ਉਦਯੋਗਪਤੀਆਂ ਨੇ ਮੰਗਾਂ ਦੇ ਸੰਬੰਧ 'ਚ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਮੰਗ-ਪੱਤਰ <br/>
Ad Position 24