ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਸਮੇਂ ਸਮੇਂ 'ਤੇ ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਸਬੰਧ 'ਚ ਜ਼ੋਨਲ ਆਗੂਆਂ ਨੇ ਕੁਲਵੰਤ ਸਿੰਘ ਨਾਗਰੀ ਪ੍ਰਧਾਨ, ਅਜਮੇਰ ਸਿੰਘ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਆਰਗੇਨਾਈਜ਼ਰ ਦੀ ਅਗਵਾਈ 'ਚ ਡਾ ਪੂਨਮਦੀਪ ਕੌਰ ਆਈ. ਏ. ਐਸ. ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਮੈਮੋਰੰਡਮ ਦਿੱਤਾ ਅਤੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਮਿਸ਼ਨ ਇੰਪਲੀਮੈਂਟ ਐਕਟ 2003 ਤੰਬਾਕੂ ਦੀ ਵਿਕਰੀ, ਵਰਤੋਂ ਲਈ ਦੀਆਂ ਵੱਖ ਵੱਖ ਧਾਰਾਵਾਂ ਅਨੁਸਾਰ ਲਾਗੂ ਕੀਤੀਆਂ ਗਈਆਂ ਹਨ | ਜਿਨ੍ਹਾਂ 'ਚ ਮੁੱਖ ਤੌਰ 'ਤੇ ਪਬਲਿਕ ਸਥਾਨਾਂ 'ਤੇ ਸਿਗਰਟ ਪੀਣ ਦੀ ਮਨਾਹੀ ਹੈ | ਧਾਰਮਿਕ, ਵਿੱਦਿਅਕ ਅਦਾਰਿਆਂ ਦੇ 100 ਗਜ ਅੰਦਰ ਅਤੇ 18 ਸਾਲ ਦੇ ਘੱਟ ਬੱਚੇ ਨੂੰ ਸਿਗਰਟ ਤੇ ਤੰਬਾਕੂ ਵਸਤਾਂ ਵੇਚਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ | ਫ਼ਿਲਮਾਂ, ਟੀ ਵੀ ਸੀਰੀਅਲਾਂ 'ਚ ਸਿਗਰਟਾਂ, ਤੰਬਾਕੂ ਵਸਤਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ | ਵਫ਼ਦ 'ਚ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਸਟੱਡੀ ਸਰਕਲ ਦੇ ਜ਼ੋਨਲ ਨੁਮਾਇੰਦੇ ਗੁਰਮੇਲ ਸਿੰਘ, ਬਲਵੰਤ ਸਿੰਘ ਭਿੱਖੀ, ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਡੀ.ਸੀ. ਸਾਹਿਬਾਂ ਨੂੰ ਮੰਗ-ਪੱਤਰ ਦਿੱਤਾ |