03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਲੌਂਗੋਵਾਲ ਪੁਲਿਸ ਵਲੋਂ ਚਿੱਟੇ ਸਮੇਤ ਦੋਸ਼ੀ ਕਾਬੂ <br/>

Ad Position 21
No active advertisement
ਅਜੀਤ ਡੈਸਕ 03-06-2026
ਲੌਂਗੋਵਾਲ, 2 ਜੂਨ (ਵਿਨੋਦ ਸ਼ਰਮਾ, ਖੰਨਾ) - ਥਾਣਾ ਲੌਂਗੋਵਾਲ ਦੀ ਪੁਲਿਸ ਨੇ ਚਿੱਟੇ (ਹੈਰੋਇਨ) ਸਮੇਤ ਇਕ ਹੋਰ ਦੋਸ਼ੀ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਐਸ.ਐਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਨੇ ਦੱਸਿਆ ਕਿ ਇਸ ਕੇਸ ਵਿੱਚ ਸਹਿ. ਥਾਣੇਦਾਰ ਅਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਕਰ ਰਹੇ ਸਨ ਤਾਂ ਮੁਖ਼ਬਰੀ ਮਿਲਣ 'ਤੇ ਹਰਮਨ ਸਿੰਘ ਉਰਫ਼ ਕੰਨਲ ਪੁੱਤਰ ਕਾਕਾ ਸਿੰਘ ਵਾਸੀ ਭੱਠਲਾਂ ਵਾਲੀ ਗਲੀ ਸੁਨਾਮ ਨੂੰ ਕਾਬੂ ਕਰਕੇ ਉਸ ਤੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਦੱਸਿਆ ਗਿਆ ਹੈ ਕਿ ਇਸ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹਨ | ਇਸ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਵਾਰ ਵਾਰ ਜੁਰਮ ਨਾ ਕਰਨ ਤੋਂ ਪਾਬੰਦ ਕਰਨ ਲਈ ਇਸ ਦੇ ਵਿਰੁੱਧ ਰੋਕੂ ਕਰਵਾਈ ਲਈ 2 ਵਾਰ ਐਸ.ਡੀ.ਐਮ. ਸੰਗਰੂਰ ਪਾਸ ਕਲੰਦਰੇ ਪੇਸ਼ ਕੀਤੇ ਜਾ ਚੁੱਕੇ ਹਨ | ਜ਼ਿਕਰਯੋਗ ਹੈ ਕਿ ਥਾਣਾ ਲੌਂਗੋਵਾਲ ਵਿਖੇ ਇੰਸਪੈਕਟਰ ਬਲਵੰਤ ਸਿੰਘ ਦੀ ਆਮਦ ਤੋਂ ਬਾਅਦ ਚਿੱਟੇ ਦੇ ਦਰਜਨ ਦੇ ਕਰੀਬ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਂਕ 'ਚ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਦੀ ਪ੍ਰੀਖਿਆ ਕੀਤੀ ਪਾਸ <br/>
Ad Position 24