02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਕੀਤਾ ਲਾਮਬੰਦ ਅਧਿਕਾਰੀ ਨੂੰ ਹੜਤਾਲ ਸੰਬੰਧੀ ਕਰਵਾਇਆ ਜਾਣੂ

ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)–ਪੀ. ਐੱਸ.

Ad Position 21
No active advertisement
ਬਿਜਲੀ ਕਾਮਿਆਂ ਦਾ ਵਫ਼ਦ ਅਧਿਕਾਰੀ ਪੰਕਜ ਗਰਗ ਨੂੰ ਮਿਲਦਾ ਹੋਇਆ ਵਫ਼ਦ ਵਿੱਚ ਮੌਜੂਦ ਹਨ ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ ਅਤੇ ਹੋਰ ਆਗੂ। ਤਸਵੀਰ-ਮੁਕੇਸ਼ ਕੁਮਾਰ 03-11-2026
ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)–ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜਮ ਯੂਨਾਇਟਡ ਆਰਗੇਨਾਈਜੇਸ਼ਨ ਪਾਵਰਕਾਮ, ਟਰਾਂਸਕੋ ਪੈਨਸ਼ਨਰ ਯੂਨੀਅਨ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੇ ਆਗੂ ਹਰਪਾਲ ਸਿੰਘ, ਗੁਰਵੇਲ ਸਿੰਘ ਬਲਪੁਰੀਆ ਅਤੇ ਪੁਸ਼ਪਿੰਦਰ ਸਿੰਘ ਸੈਣੀ ਗੰਗਾ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਡਵੀਜਨ ਸੰਗਰੂਰ ਦੀ ਅਗਵਾਈ ਹੇਠ ਵਫਦ ਬਿਜਲੀ ਬੋਰਡ ਦੇ ਅਧਿਕਾਰੀ ਪੰਕਜ ਗਰਗ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ 28 ਅਕਤੂਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ ਅਗਲੇ ਸੰਘਰਸ਼ ਦੇ ਨਾਲ-ਨਾਲ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਖਿਲਾਫ ਵੀ ਸੰਘਰਸ਼ ਤੇਜ ਕੀਤਾ ਜਾਵੇਗਾ। 29 ਅਕਤੂਬਰ ਤੋਂ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ਅਤੇ ਬਿਜਲੀ ਮੰਤਰੀ, ਸੀ.ਐਮ.ਡੀ. ਅਤੇ ਪਾਵਰਕਾਮ ਦੇ ਡਾਇਰੈਕਟਰ ਦਾ ਫੀਲਡ ਵਿੱਚ ਆਉਣ ਉੱਤੇ ਕਾਲੇ ਝੰਡਿਆ ਨਾਲ ਵਿਖਾਵਾ ਕੀਤਾ ਜਾਵੇਗਾ। 1 ਨਵੰਬਰ ਤੋਂ 6 ਨਵੰਬਰ ਤੱਕ ਸਰਕਲ ਪੱਧਰ ਦੀਆਂ ਕਨਵੈਨਸ਼ਨਾਂ ਅਤੇ 10 ਨਵੰਬਰ ਨੂੰ ਸੂਬਾ ਪੱਧਰੀ ਮੀਟਿੰਗ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਪੰਜਾਬ ਸਰਕਾਰ, ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਹੋਏ ਸਮਝੌਤੇ ਦਾ ਨਿਪਟਾਰਾ ਨਾ ਕੀਤਾ ਤਾਂ ਨਵੰਬਰ ਮਹੀਨੇ ਦੌਰਾਨ ਬਿਜਲੀ ਮੁਲਾਜਮ ਸਮੂਹਿਕ ਛੁੱਟੀ ਉੱਤੇ ਸੰਘਰਸ਼ ਲਈ ਮਜੂਬਰ ਹੋਣਗੇ। ਇਸ ਦੇ ਨਾਲ ਦੀ 4 ਨਵੰਬਰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਦੀ ਸੂਬੇ ਪ੍ਰਤੀ ਨਕਾਮੀਆਂ ਅਤੇ ਲੁੱਟ ਨੂੰ ਉਜਾਗਰ ਕੀਤਾ ਜਾਵੇਗਾ। 13 ਅਤੇ 19 ਨਵੰਬਰ ਤੱਕ ਮੁਲਾਜਮ ਅਤੇ ਪੈਨਸ਼ਨਰ ਮਿਲ ਕੇ ਪੱਕਾ ਮੋਰਚਾ ਚੰਡੀਗੜ੍ਹ ਵਿਖੇ ਲਗਾਉਣਗੇ 1 ਤੋਂ 5 ਦਸੰਬਰ ਤੱਕ ਮੌਜੂਦ ਸਰਕਾਰ ਦੇ ਵਿਧਾਇਕਾ ਦਾ ਉਨ੍ਹਾਂ ਦੇ ਹਲਕਿਆਂ ਵਿੱਚ ਪੁਤਲੇ ਫੂਕੇ ਜਾਣਗੇ 6 ਦਸੰਬਰ ਨੂੰ ਲੁਧਿਆਣਾ ਵਿਖੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਪਰਮਪਾਲ ਸਿੰਘ ਪੰਮਾ, ਭੋਲਾ ਸਿੰਘ ਗਗੜਪੁਰ, ਰਾਜਪਿੰਦਰ ਸਿੰਘ, ਪ੍ਰਗਟ ਸਿੰਘ ਜੇ.ਈ., ਬੂਟਾ ਸਿੰਘ ਲਾਇਨਮੈਨ ਵੀ ਵਫਦ ਵਿੱਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਲਿਖਾਰੀ ਸਭਾ ਦਾ ਪੰਜਾਬੀ ਦਿਵਸ ਨੂੰ ਸਮਰਪਿਤ ਸਮਾਗਮ ਰਿਹਾ ਪ੍ਰਭਾਵਸ਼ਾਲੀ ਅਗਲੀ ਖ਼ਬਰ ਕਾਨਫਰੰਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
Ad Position 24