02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਾਨਫਰੰਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ) - ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਵਲੋਂ ਦੋ ਰੋਜ਼ਾ ਸ਼ਾਨਦਾਰ ਪ੍ਰੋਗਰਾਮ - ‘ਤੀਜੀ ਇੰਟਰ-ਸਕੂਲ ਕਾਨਫਰੰਸ’ ਦਾ ਆਯੋਜਨ ਕੀਤਾ ਗਿਆ। ਇਸ ਕਾ ਨਫਰੰਸ ਵਿੱਚ ਨਾਮਵਰ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 03-11-2026
ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ) - ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਵਲੋਂ ਦੋ ਰੋਜ਼ਾ ਸ਼ਾਨਦਾਰ ਪ੍ਰੋਗਰਾਮ - ‘ਤੀਜੀ ਇੰਟਰ-ਸਕੂਲ ਕਾਨਫਰੰਸ’ ਦਾ ਆਯੋਜਨ ਕੀਤਾ ਗਿਆ। ਇਸ ਕਾ ਨਫਰੰਸ ਵਿੱਚ ਨਾਮਵਰ ਸਕੂਲਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਚਰਚਾ ਲਈ ਵੱਖ-ਵੱਖ ਕਮੇਟੀਆਂ ਅਤੇ ਏਜੰਡੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਦੇ ਨਾਲ-ਨਾਲ ਰਾਸ਼ਟਰੀ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਥਾਨਕ ਮੁੱਦੇ ਵੀ ਚਰਚਾ ਦਾ ਮੁੱਖ ਹਿੱਸਾ ਰਹੇ। ਪਹਿਲੇ ਦਿਨ ਉਦਘਾਟਨੀ ਸਮਾਰੋਹ ਬ੍ਰਿਗੇਡੀਅਰ ਰਾਜਸ਼ੇਰ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ। ਸਮਾਪਤੀ ਦਿਵਸ ‘ਤੇ ਕਰਨਲ ਸੰਜੇ ਗਹਿਲਿਆਨ ਮੁੱ ਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਜੇਤੂ ਡੈਲੀਗੇਟਾਂ ਨੂੰ ਇਨਾਮ, ਮੈਡਲ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਵੀ ਨਿਭਾਈ। ‘ਬੈਸਟ ਡੈਲੀਗੇਟ’ ਟਰਾਫੀਆਂ 7 ਡੈਲੀਗੇਟਾਂ ਨੇ ਜਿੱਤੀਆਂ, ਜਦਕਿ 18 ਡੈਲੀਗੇਟਾਂ ਨੇ ‘ਹਾਈ ਕਮੈਂਡੇਸ਼ਨ’ ਕੀਤੀ। 19 ਡੈਲੀਗੇਟਾਂ ਨੂੰ ‘ਆਨਰੇਬਲ ਮੈਨਸ਼ਨ’ ਨਾਲ ਸਨਮਾਨਿਤ ਕੀਤਾ ਗਿਆ। ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ, ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀ ਦਿਨੇਸ਼ ਦੇਵ ਥਪਲਿਆਲ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਵਾਧਾ ਕਰਦੇ ਹਨ। ਵਾਈਸ-ਪ੍ਰਿੰਸੀਪਲ ਗੀਤਾ ਸ਼ਰਮਾ ਨੇ ਅਜਿਹੇ ਮੁਕਾਬਲੇ ਅਕਸਰ ਕਰਵਾਉਣ ‘ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰ ਥੀਆਂ ਨੂੰ ਵੱਧ ਤੋਂ ਵੱਧ ਮੌਕਾ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਕੀਤਾ ਲਾਮਬੰਦ ਅਧਿਕਾਰੀ ਨੂੰ ਹੜਤਾਲ ਸੰਬੰਧੀ ਕਰਵਾਇਆ ਜਾਣੂ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਹੋਕਾ
Ad Position 24