ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਨੇ ਸੰਗਰੂਰ ਦੇ ਬਾਜ਼ਾਰਾਂ 'ਚ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਧਰਮੇਦਰ ਪ੍ਰਧਾਨ ਦੇ ਪੁਤਲੇ ਫੂਕੇ | ਵੱਡੇ ਚੌਂਕ 'ਚ ਕੀਤੇ ਇਸ ਰੋਸ ਪ੍ਰਦਰਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਨੀਟ ਪੇਪਰ ਲੀਕ ਅਤੇ ਸੀ.ਬੀ.ਐਸ.ਈ. 'ਚ ਫੈਲੀ ਅਵਿਵਸਥਾ ਅਤੇ ਮਾੜੇ ਪ੍ਰਬੰਧ ਨੂੰ ਲੈ ਕੇ ਦੇਸ਼ ਵਾਸੀਆਂ ਅਤੇ ਨੌਜਵਾਨ ਵਰਗ 'ਚ ਰੋਸ ਦਾ ਮਾਹੌਲ ਹੈ | ਦੇਸ਼ ਭਰ 'ਚ 22 ਲੱਖ ਵਿਦਿਆਰਥੀਆਂ ਵਲੋਂ ਨੀਟ ਦੀ ਪ੍ਰੀਖਿਆ ਦੇਣ ਦੀ ਗੱਲ ਕਰਦਿਆਂ ਗਾਗਾ ਨੇ ਕਿਹਾ ਕਿ ਬਾਅਦ 'ਚ ਇਹ ਸਾਹਮਣੇ ਆਇਆ ਕਿ ਪ੍ਰੀਖਿਆ ਦਾ ਪੇਪਰ ਲੀਕ ਹੋ ਚੁੱਕਿਆ ਸੀ | ਉਨ੍ਹਾਂ ਕਿਹਾ ਕਿ ਇਹ ਦੂਜੀ ਵਾਰੀ ਹੋਇਆ ਹੈ, ਜਦ ਨੀਟ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਹੈ ਪਰ ਇਸ ਮਾਮਲੇ ਵਿੱਚ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ ਹੈ, ਵਾਰ-ਵਾਰ ਨੀਟ ਦੀ ਪ੍ਰੀਖਿਆ ਕਰਵਾਉਣ 'ਚ ਨਾਕਾਮ ਰਹੀ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਭੰਗ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੇ ਆਯੋਜਨ ਲਈ ਪੂਰੀ ਤਰ੍ਹਾਂ ਭਰੋਸੇਯੋਗ, ਪਾਰਦਰਸ਼ੀ ਪ੍ਰਣਾਲੀ ਅਪਣਾਈ ਜਾਵੇ ਕਿਉਂਕਿ ਇਹ ਮਸਲਾ ਦੇਸ਼ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ | ਪ੍ਰਦਰਸ਼ਨਕਾਰੀਆਂ ਸਿੱਖਿਆ ਮੰਤਰੀ ਧਰਮੇਦਰ ਪ੍ਰਧਾਨ ਨੂੰ ਵੀ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦ ਮੰਤਰੀ ਆਪਣੇ ਫ਼ਰਜ਼ ਵਿੱਚ ਅਸਫਲ ਰਹੇ ਹਨ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ | ਇਸ ਮੌਕੇ ਬਿੰਦਰ ਬਾਂਸਲ, ਬਲਾਕ ਪ੍ਰਧਾਨ ਰੌਂਕੀ ਬਾਂਸਲ, ਵਿਨੋਦ ਕੁਮਾਰ ਬੋਦੀ, ਹਰਪਾਲ ਸਿੰਘ ਸੋਨੂੰ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਪਰਮਿੰਦਰ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਹੈਨਰੀ ਸਿੱਧੂ, ਦੁਰਲੱਭ ਸਿੱਧੂ, ਅੰਮਿ੍ਤਪਾਲ ਸਿੰਘ ਸ਼ੇਰੋ, ਅਮਿਤ ਠਾਕੁਰ, ਬਲਜੋਤ ਬਾਬੂ, ਪਿ੍ਤਪਾਲ ਸਿੰਘ ਲੱਡਾ, ਕੌਂਸਲਰ ਨੱਥੂ ਲਾਲ ਢੀਂਗਰਾ, ਗੁਰਧਿਆਨ ਦਾਸ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਲਾਲ ਸਿੰਘ ਸਰਪੰਚ, ਹਰਜਿੰਦਰ ਸੰਨੀ, ਬੀਬੀ ਜਸਵੀਰ ਕੌਰ ਮੁੱਖ ਬੁਲਾਰਾ, ਐਡ. ਤਰਲੋਕ ਭੰਗੂ, ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ ਭਵਾਨੀਗੜ੍ਹ, ਮਨਪ੍ਰੀਤ ਮਨੀ ਬਲਾਕ ਪ੍ਰਧਾਨ ਸੁਨਾਮ, ਬੀਬੀ ਰਣਜੀਤ ਕੌਰ ਬਦੇਸਾ, ਚਰਨਜੀਤ ਕੌਰ ਮਡਾਹਰ, ਜਸਵਿੰਦਰ ਸੈਣੀ, ਅਭਿਸ਼ੇਕ ਰਾਵਤ, ਦਲਜੀਤ ਮਾਨ, ਦਵਿੰਦਰ ਢੰਡੋਲੀ, ਸਕਤੀਜੀਤ ਸਿੰਘ ਪ੍ਰਧਾਨ ਐਸ.ਸੀ. ਸੈੱਲ, ਬੰਟੀ ਬਾਲੀਆ, ਗੋਰਵ ਸਿੰਗਲਾ, ਰਣਬੀਰ, ਓਮਕਾਰ ਹਾਜ਼ਰ ਸਨ |