ਮਲੇਰਕੋਟਲਾ 2 ਜੂਨ (ਮਨਜਿੰਦਰ ਸਿੰਘ ਸਰੌਦ) - ਡੇਰਾ ਇਮਾਮਗੜ੍ਹ ਸਮਾਧਾਂ ਵਿਖੇ ਮਹੰਤ ਹਰਪਾਲ ਦਾਸ ਦੀ ਅਗਵਾਈ ਹੇਠ ਸੰਤ ਬਾਬਾ ਰਾਮਾਨੰਦ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਮਨਾਏ ਜਾ ਰਹੇ ਹਨ | ਇਸ ਸਬੰਧੀ 31 ਮਈ ਤੋਂ ਰਾਤ ਦੇ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰ ਕੇ ਗੁਰਬਾਣੀ ਕੀਰਤਨ ਤੇ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ | ਮਹੰਤ ਹਰਪਾਲ ਦਾਸ ਨੇ ਦੱਸਿਆ ਕਿ ਬਾਬਾ ਰਾਮਾਨੰਦ ਦੀ ਯਾਦ ਵਿਚ ਚੱਲ ਰਹੇ ਇਹ ਧਾਰਮਿਕ ਸਮਾਗਮ 10 ਜੂਨ ਤੱਕ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ 10 ਜੂਨ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਸੰਤ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣ ਵਾਲੇ ਸੰਤ ਮਹਾਂਪੁਰਸ਼ ਤੇ ਧਾਰਮਿਕ ਆਗੂ ਆਪਣੇ ਪਵਿੱਤਰ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਖੇਤੀਬਾੜੀ ਮਸ਼ੀਨਰੀ ਤਿਆਰ ਕਰਨ ਵਾਲੀ ਪ੍ਰਸਿੱਧ ਇੰਡਸਟਰੀ ਕੇ.ਐਸ. ਗਰੁੱਪ ਦੇ ਮਾਲਕ ਇੰਦਰਜੀਤ ਸਿੰਘ ਮੁੰਡੇ ਵਲੋਂ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਗੁਰਬਖਸ ਸਿੰਘ ਗੁੱਡੂ ਧੂਰੀ ਤੇ ਨਿਰਮਲ ਸਿੰਘ ਲੁਧਿਆਣਾ ਹਾਜ਼ਰ ਸਨ |