04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੋਨ ਤਗਮਾ ਜੇਤੂ ਅਥਲੀਟ ਸਹਨੂਰ ਨੂੰ ਮਿੰਕੂ ਜਵੰਧਾ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-06-2026
ਸੰਗਰੂਰ, 2 ਜੂਨ (ਅਮਨਦੀਪ ਸਿੰਘ ਬਿੱਟਾ) - ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਵਾਉਣ ਵਾਲੀ ਹੋਣਹਾਰ ਅਥਲੀਟ ਸਹਨੂਰ ਬਾਵਾ ਦਾ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਇਕੱਤਰ ਖੇਡ ਪ੍ਰੇਮੀਆਂ ਨਾਲ ਗੱਲਬਾਤ ਕਰਦਿਆਂ ਮਿੰਕੂ ਜਵੰਧਾ ਨੇ ਕਿਹਾ ਕਿ ਜਦ ਕੋਈ ਧੀ ਆਪਣੀ ਮਿਹਨਤ ਅਤੇ ਜਜ਼ਬੇ ਦੇ ਦਮ 'ਤੇ ਅੰਤਰਰਾਸ਼ਟਰੀ ਮੰਚ 'ਤੇ ਤਿਰੰਗਾ ਲਹਿਰਾਉਂਦੀ ਹੈ ਤਾਂ ਉਹ ਕੇਵਲ ਇੱਕ ਤਗਮਾ ਹੀ ਨਹੀਂ ਜਿੱਤਦੀ, ਬਲਕਿ ਲੱਖਾਂ ਹੋਰ ਧੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੀ ਹੈ | ਉਨ੍ਹਾਂ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਆਈ ਹੋਣਹਾਰ ਅਥਲੀਟ ਸਹਨੂਰ ਬਾਵਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਪੰਜਾਬ ਦੀਆਂ ਧੀਆਂ ਨੂੰ ਸਹੀ ਮੌਕਾ ਅਤੇ ਸੇਧ ਮਿਲੇ ਤਾਂ ਉਹ ਦੁਨੀਆਂ ਦੇ ਹਰ ਕੋਨੇ 'ਚ ਫ਼ਤਹਿ ਦੇ ਝੰਡੇ ਗੱਡ ਸਕਦੀਆਂ ਹਨ | ਸਹਨੂਰ ਨੇ ਅਜੋਕੇ ਦੌਰ 'ਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਇੱਕ ਵੱਡੀ ਮਿਸਾਲ ਵੀ ਕਾਇਮ ਕੀਤੀ ਹੈ | ਇਸ ਮੌਕੇ ਬਲਜਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ, ਦਲਜੀਤ ਸਿੰਘ ਸਰਪੰਚ, ਮਾਲਵਿੰਦਰ ਸਿੰਘ ਮਾਲਾ ਝਨੇੜੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਕੀਤੇ ਟਰੈਕਟਰ ਟਰਾਲੀ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਖਡਿਆਲ ਪਿੰਡ ਦੀ ਸ਼ਹਿਨੂਰ ਬਾਵਾ ਨੇ ਏਸ਼ੀਅਨ ਖੇਡਾਂ 'ਚ ਜਿੱਤਿਆ ਗੋਲਡ ਮੈਡਲ <br/>
Ad Position 24