18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਡਿੱਗਿਆ ਪਰਸ ਵਾਪਸ ਕਰ ਕੇ ਦਿਖਾਈ ਇਮਾਨਦਾਰੀ

Ad Position 21
No active advertisement
ਅਜੀਤ ਡੈਸਕ 05-06-2026
ਸੰਗਰੂਰ, 4 ਜੂਨ (ਅਮਨਦੀਪ ਸਿੰਘ ਬਿੱਟਾ)– ਸੰਗਰੂਰ 'ਚ ਇਮਾਨਦਾਰੀ ਦੀ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ, ਜਦ ਸ਼ਾਹ ਸਤਨਾਮ ਗਰੀਨ ਐਸ ਵੈਲਫੇਅਰ ਫੋਰਸ ਸਿਰਸਾ ਦੇ ਮੈਂਬਰ ਅਵਤਾਰ ਸਿੰਘ ਵਾਸੀ ਸੰਤ ਅਤਰ ਸਿੰਘ ਨਗਰ ਨੇ ਇੱਕ ਡਿੱਗਿਆ ਪਰਸ, ਜਿਸ 'ਚ ਲਗਭਗ 9300 ਰੁਪਏ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ ਉਸ ਦੇ ਅਸਲ ਮਾਲਕ ਦੇ ਹਵਾਲੇ ਕੀਤਾ | ਅਵਤਾਰ ਸਿੰਘ ਨੂੰ ਇਹ ਪਰਸ ਨਾਨਕਿਆਣਾ ਚੌਂਕ ਨੇੜੇ ਸੜਕ 'ਤੇ ਡਿੱਗਿਆ ਮਿਲਿਆ ਅਤੇ ਉਸ ਨੂੰ ਪਰਸ ਵਿਚ ਮਿਲੇ ਆਧਾਰ ਕਾਰਡ ਤੋਂ ਛਪੇ ਐਡਰੈੱਸ ਤੋਂ ਪਤਾ ਲੱਗਿਆ ਕਿ ਇਹ ਪਰਸ ਸਤਿਗੁਰ ਸਿੰਘ ਵਾਸੀ ਪਿੰਡ ਪਲਾਸੌਰ ਦਾ ਹੈ ਪਰ ਪਰਸ ਵਿਚ ਕੋਈ ਸੰਪਰਕ ਨੰਬਰ ਨਹੀਂ ਸੀ | ਅਵਤਾਰ ਸਿੰਘ ਨੇ ਆਪਣੇ ਨਜ਼ਦੀਕੀ ਸਾਥੀ ਹਰਮਨ ਸ਼ਰਮਾ ਰਾਹੀਂ ਪਲਾਸੌਰ ਦੇ ਇੱਕ ਵਿਅਕਤੀ ਨਾਲ ਸੰਪਰਕ ਕਰ ਕੇ ਸਤਿਗੁਰ ਸਿੰਘ ਨੂੰ ਪਰਸ ਬਾਰੇ ਸੁਨੇਹਾ ਭੇਜਿਆ | ਇਸ 'ਤੇ ਸਤਿਗੁਰ ਸਿੰਘ ਨੇ ਆਪਣੇ ਕਾਗ਼ਜ਼ ਪੱਤਰ ਦੀ ਨਿਸ਼ਾਨੀਆਂ ਦੱਸ ਕੇ ਅਵਤਾਰ ਸਿੰਘ ਤੋਂ ਆਪਣਾ ਪਰਸ ਪ੍ਰਾਪਤ ਕਰ ਲਿਆ | ਅਵਤਾਰ ਸਿੰਘ ਇੱਕ ਨਿੱਜੀ ਹਸਪਤਾਲ ਵਿਚ ਨੌਕਰੀ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਚਿੱਟੇ ਸਮੇਤ ਇੱਕ ਕਾਬੂ ਅਗਲੀ ਖ਼ਬਰ ਕਾਰ ਸਵਾਰ ਨੌਜਵਾਨ ਪੈਟਰੋਲ ਪੰਪ ਤੋਂ 4 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਭੱਜੇ
Ad Position 24