02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਖ਼ਾਲੀ ਪਲਾਟ 'ਚੋਂ ਪੁਲਿਸ ਨੇ ਕਰਵਾਈ ਸਫ਼ਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਬਰਨਾਲਾ, 5 ਜੂਨ (ਰਾਜ ਪਨੇਸਰ)-ਪੁਲਿਸ ਵਲੋਂ ਬੱਸ ਸਟੈਂਡ ਬਰਨਾਲਾ ਦੇ ਸਾਹਮਣੇ ਸ਼ਨੀ ਮੰਦਰ ਵਾਲੀ ਗਲੀ 'ਚ ਖ਼ਾਲੀ ਪਏ ਪਲਾਟ 'ਚ ਖੜ੍ਹੀ 4-4 ਫੱੁਟ ਗਾਜਰ ਬੂਟੀ ਪੱੁਟ ਕੇ ਸਫ਼ਾਈ ਕਰਵਾਈ ਗਈ | ਜਾਣਕਾਰੀ ਦਿੰਦਿਆਂ ਹੌਲਦਾਰ ਜਗਤਾਰ ਸਿੰਘ ਧਨੌਲਾ ਨੇ ਦੱਸਿਆ ਕਿ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਸਮਾਜ ਵਿਰੋਧੀ, ਨਸ਼ਾ ਵੇਚਣ ਵਾਲੇ ਤੇ ਮਾੜੇ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਬੱਸ ਸਟੈਂਡ ਨਜ਼ਦੀਕ ਰਾਹਗੀਰਾਂ ਨੇ ਦੱਸਿਆ ਕਿ ਸ਼ਨੀ ਮੰਦਰ ਵਾਲੀ ਗਲੀ 'ਚ ਇਕ ਖ਼ਾਲੀ ਪਲਾਟ ਹੈ, ਜਿਸ ਵਿਚ 4-4 ਫੱੁਟ ਗਾਜਰ ਬੂਟੀ ਖੜ੍ਹੀ ਹੈ | ਜਿਸ ਦੀ ਆੜ 'ਚ ਨਸ਼ੇੜੀ ਲੱੁਕ ਕੇ ਨਸ਼ਾ ਕਰਦੇ ਹਨ | ਗਰਮੀ ਦਾ ਮੌਸਮ ਹੈ | ਕਿਤੇ ਕੋਈ ਨਸ਼ੇੜੀ ਇੱਥੇ ਲੁਕਿਆ ਹੀ ਨਾ ਰਹਿ ਜਾਵੇ ਲੋਕਾਂ ਦੀ ਮਦਦ ਨਾਲ ਸਾਰੇ ਪਲਾਟ ਦੀ ਸਫ਼ਾਈ ਕਰਵਾਈ ਗਈ | ਸ: ਧਨੌਲਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਵਿਅਕਤੀ ਦਾ ਵੀ ਕੋਈ ਪਲਾਟ ਹੈ, ਉਹ ਸਫ਼ਾਈ ਜ਼ਰੂਰ ਕਰਵਾਵੇ ਤਾਂ ਜੋ ਭਵਿੱਖ ਵਿਚ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਬਿਹਤਰ ਪ੍ਰਦਰਸ਼ਨ ਅਗਲੀ ਖ਼ਬਰ ਜ਼ੋਰਦਾਰ ਹਨੇਰੀ ਝੱਖੜ ਕਾਰਨ ਖੰਬੇ ਟੁੱਟੇ <br/>
Ad Position 24