10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡੇਰਾ ਇਮਾਮਗੜ੍ਹ ਵਿਖੇ ਸੁਆਮੀ ਰਾਮਾ ਨੰਦ ਦੇ ਬਰਸੀ ਸਮਾਗਮ ਮਨਾਏ <br/>

Ad Position 21
No active advertisement
ਅਜੀਤ ਡੈਸਕ 11-06-2026
ਮਲੇਰਕੋਟਲਾ, 10 ਜੂਨ (ਮੁਹੰਮਦ ਹਨੀਫ਼ ਥਿੰਦ) - ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਵਿਖੇ ਸੁਆਮੀ ਰਾਮਾ ਨੰਦ ਦੀ ਸਾਲਾਨਾ ਬਰਸੀ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ ਨੂੰ ਬੁਰੀ ਨਜ਼ਰ ਲੱਗੀ ਹੋਈ ਹੈ, ਉਨ੍ਹਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਜ਼ਰ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਲਹਿ ਜਾਣੀ ਹੈ | ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਕੋਲ ਸਭ ਤੋਂ ਵੱਡਾ ਸੂਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੂਰਜ ਦੇ ਸਾਹਮਣੇ ਅੱਖਾਂ ਮੀਚੀ ਰੱਖਾਂਗੇ, ਉਸ ਵਿਚ ਸੂਰਜ ਦਾ ਕਸੂਰ ਨਹੀਂ ਬਲਕਿ ਸਾਡੇ ਜੀਵਨ ਵਿਚ ਹਨੇਰਾ ਹੈ | ਇਸ ਲਈ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਨੂੰ ਸੁਧਾਰਨ ਦੀ ਸ਼ੁਰੂਆਤ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਅਸੀਂ ਉਸ ਨੰੂ ਰੋਕੀਏ | ਕਿਉਂਕਿ ਸਾਡੇ ਪੰਜਾਬ ਦਾ ਸਾਰਾ ਦਾਰੋਮਦਾਰ ਪਾਣੀਆਂ 'ਤੇ ਹੀ ਟਿਕਿਆ ਹੋਇਆ ਹੈ | ਉਨ੍ਹਾਂ ਇਸ ਮੌਕੇ ਫ਼ਰੀਦਕੋਟ ਦੇ ਇਕ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਸ ਕਿਸਾਨ ਨੇ ਅੱਜ ਤੱਕ ਕਦੇ ਵੀ ਆਪਣੇ ਖੇਤਾਂ ਅੰਦਰ ਨਾੜ ਨੂੰ ਅੱਗ ਨਹੀਂ ਲਗਾਈ | ਇਸ ਤੋਂ ਪਹਿਲਾ ਅਦਾਰਾ ਅਜੀਤ ਉਪ ਦਫ਼ਤਰ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਮਹੰਤ ਹਰਪਾਲ ਦਾਸ, ਦਵਿੰਦਰ ਸਿੰਘ ਸੈਫ਼ੀ ਫ਼ਰੀਦਕੋਟ ਅਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਬਖ਼ਸ਼ ਸਿੰਘ ਗੁੱਡੂ, ਮਾਸਟਰ ਚਰਨਦਾਸ ਸੋਂਧ, ਸੁਆਮੀ ਜੈ ਨਾਰਾਇਣ, ਆਤਮਾ ਸਿੰਘ, ਹਾਕਮ ਸਿੰਘ ਚੱਕ, ਬਲਜਿੰਦਰ ਸਿੰਘ ਬੋੜਹਾਈ, ਬਾਬਾ ਅਮਰੀਕ ਸਿੰਘ, ਬਾਬਾ ਹਰੀ ਸਿੰਘ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਵਲੋਂ ਰਾਜਵਿੰਦਰ ਸਿੰਘ ਰੰਧਾਵਾ ਐਸ.ਪੀ.ਡੀ, ਕਨੂੰ ਗਰਗ ਐਸ.ਡੀ.ਐਮ, ਡਾਕਟਰ ਮਾਨਵਜੀਤ ਸਿੰਘ ਸਿੱਧੂ ਡੀ.ਐਸ.ਪੀ, ਇੰਸਪੈਕਟਰ ਗੁਰਪ੍ਰੀਤ ਕੌਰ ਸਿੱਧੂ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਵਰੀਤ ਸਿੰਘ ਵਿਰਕ ਨੂੰ ਮਿਲੀ ਨੌਵੀਂ ਡੀ.ਜੀ.ਪੀ ਡਿਸਕ <br/> ਅਗਲੀ ਖ਼ਬਰ ਇੰਦਰਜੀਤ ਸਿੰਘ ਮੁੰਡੇ ਵਲੋਂ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ <br/>
Ad Position 24