09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਧਰਨੇ ਦੇ 20ਵੇਂ ਦਿਨ ਫਰੀਦਕੋਟ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕਦਿਆਂ ਕੀਤਾ ਰੋਸ ਮੁਜ਼ਹਾਰਾ

ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਡੀ. ਸੀ.

Ad Position 21
No active advertisement
ਅਜੀਤ ਡੈਸਕ 10-10-2026
ਸੰਗਰੂਰ, 9 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਡੀ.ਸੀ. ਦਫਤਰ ਬਾਹਰ ਚੱਲ ਰਹੇ ਪੱਕੇ ਧਰਨੇ ਦੇ 20ਵੇਂ ਦਿਨ ਫਰੀਦਕੋਟ ਜ਼ਿਲ੍ਹੇ ਨੇ ਸੰਘਰਸ਼ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ। ਫਰੀਦਕੋਟ ਨਾਲ਼ ਸੰਬੰਧਤ ਸੂਬਾ ਆਗੂ ਹਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਨੇ ਡੀ.ਸੀ. ਦਫਤਰ ਤੋਂ ਸੰਗਰੂਰ ਦੇ ਬਜ਼ਾਰਾਂ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁੜ ਮੋਰਚੇ ਵਾਲ਼ੀ ਥਾਂ ਨਜ਼ਦੀਕ ਡੀ.ਸੀ. ਦਫਤਰ ਦੇ ਮੁੱਖ ਗੇਟ ਉੱਤੇ ਸਰਕਾਰ ਦੀ ਅਰਥੀ ਫੂਕੀ ਗਈ। ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ 18 ਅਕਤੂਬਰ ਨੂੰ ਗੰਭੀਰਪੁਰਾ ਵਿਖੇ ਜੋ ਸਿੱਖਿਆ ਮੰਤਰੀ ਦਾ ਪਿੰਡ ਹੈ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਗੁਰਲਾਲ ਸਿੰਘ ਵਿਨੀਸ ਮੋਗਾ, ਦਿਪਤੀ ਗਰਗ, ਨਵਦੀਪ ਕੌਰ, ਜਸਵਿੰਦਰ ਸਿੰਘ, ਗੁਰਪ੍ਰੀਤ ਮੱਲੀ, ਮਲਕੀਤ ਵਰਮਾ, ਸੁਖਜਿੰਦਰ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਜਸਪਾਲ ਸਿੰਘ, ਰਾਜਿਵਿੰਦਰ ਸਿੰਘ, ਰਜਿੰਦਰ ਸ਼ਰਮਾ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇੱਕ ਧੀ ਦੇ ਪੜ੍ਹਨ ਨਾਲ ਤਿੰਨ ਪੀੜ੍ਹੀਆਂ ਪੜ੍ਹ ਜਾਂਦੀਆਂ ਹਨ- ਬੀਬਾ ਖੰਗੂੜਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ਵਿੱਚੋਂ ਇਕ ਬਰੀ, ਇਕ ਨੂੰ ਹੋਈ ਸਜ਼ਾ ਪਟਿਆਲਾ ਗੇਟ ਵਿਖੇ ਰਾਮ-ਲੀਲ੍ਹਾ ਦਾ ਉਦਘ...
Ad Position 24