26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬੰਦ ਬੱਸ ਰੂਟ ਚਲਾਉਣ ਦੇ ਮਾਮਲੇ ਉੱਤੇ ਵਫ਼ਦ ਵਿੱਤ ਮੰਤਰੀ ਚੀਮਾ ਨੂੰ ਮਿਲਿਆ

ਲ਼ਹਿਰਾਗਾਗਾ, 26 ਨਵੰਬਰ (ਪੱਤਰ ਪ੍ਰੇਰਕ)- ਪਿਛਲੇ ਲੰਮੇ ਸਮੇ ਤੋਂ ਲਹਿਰਾਗਾਗਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦਿਆਂ ਪੀ. ਆਰ.

Ad Position 21
No active advertisement
ਅਜੀਤ ਡੈਸਕ 27-11-2026
ਲ਼ਹਿਰਾਗਾਗਾ, 26 ਨਵੰਬਰ (ਪੱਤਰ ਪ੍ਰੇਰਕ)- ਪਿਛਲੇ ਲੰਮੇ ਸਮੇ ਤੋਂ ਲਹਿਰਾਗਾਗਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦਿਆਂ ਪੀ.ਆਰ.ਟੀ.ਸੀ. ਡਿੱਪੂ ਦੇ ਬੰਦ ਪਏ ਬੱਸ ਰੂਟ ਨੂੰ ਚਲਾਉਣ ਅਤੇ ਜਾਖਲ-ਲੁਧਿਆਣਾ ਰੇਲਵੇ ਸੈਕਸ਼ਨ ‘ਤੇ ਯਾਤਰੀਆਂ ਗੱਡੀਆਂ ਬੰਦ ਹੋਣ ਕਰਕੇ ਵਿਸ਼ੇਸ਼ ਬੱਸ ਰੂਟ ਚਲਾਉਣ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਪੰਚਾਇਤਾਂ ਵੱਲੋਂ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਖਾਈ/ਲਹਿਰਾਗਾਗਾ ਦੇ ਮੈਨੇਜ਼ਿੰਗ ਡਾਇਰੈਕਟਰ ਪ੍ਰਵੀਨ ਖੋਖਰ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਅਨਿਰੁੱਧ ਕੋਸ਼ਲ ਦੀ ਅਗੁਵਾਈ ਵਿੱਚ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾਂ ਨੂੰ ਪੰਜਾਬ ਭਵਨ ਵਿੱਚ ਮਿਲਿਆ । ਵਫ਼ਦ ਨੇ ਜਿੱਥੇ ਮੰਤਰੀ ਦਾ ਧਿਆਨ ਜਾਖਲ ਤੋਂ ਲੁਧਿਆਣਾ ਵਾਇਆ ਲਹਿਰਾਗਾਗਾ-ਖੋਖਰ-ਛਾਜ਼ਲੀ-ਸੁਨਾਮ ਨਵੇਂ ਬੱਸ ਰੂਟ ਚਲਾਉਣ ਦੀ ਮੰਗ ਕੀਤੀ ਉੱਥੇ ਇਸ ਰੂਟ ‘ਤੇ ਬੰਦ ਪਏ ਰੂਟਾਂ ਨੂੰ ਬਹਾਲ ਕਰਨ ਦੀ ਵੀ ਮੰਗ ਕੀਤੀ । ਉਨਾਂ ਇਹ ਵੀ ਦੱਸਿਆ ਕਿ ਚੰਡੀਗੜ੍ਹ ਡਿੱਪੂ ਦੇ ਵੀ ਲਹਿਰਾਗਾਗਾ ਤੱਕ ਰੂਟ ਬੰਦ ਪਏ ਹਨ ਜਿਹੜੇ ਕਿ ਪਹਿਲ ਦੇ ਆਧਾਰ ‘ਤੇ ਚਲਾਏ ਜਾਣ । ਵਫ਼ਦ ਨੇ ਟਰਾਂਸਪੋਰਟ ਮੰਤਰੀ ਤੋਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੇ ਲੁਧਿਆਣਾ-ਹਿਸਾਰ, ਜਾਖਲ-ਜੰਮੂ, ਲਹਿਰਾਗਾਗਾ-ਬਠਿੰਡਾ, ਲਹਿਰਾ ਤੋਂ ਸ਼ਿਮਲਾ ਆਦਿ ਨਵੇਂ ਬੱਸ ਰੂਟ ਚਲਾਉਣ ਤੋਂ ਇਲਾਵਾ ਲਹਿਰਾ-ਸੁਨਾਮ ਬੱਸ ਸਰਵਿਸ ਦੇ ਕੁੱਝ ਰੂਟ ਪਿੰਡ ਗੋਬਿੰਦਗੜ੍ਹ ਖੋਖਰ ਵਿਚਕਾਰ ਦੀ ਕਰਨ ਦੀ ਵੀ ਮੰਗ ਕੀਤੀ । ਟਰਾਂਸਪੋਰਟ ਮੰਤਰੀ ਨੇ ਵਫ਼ਦ ਦੀ ਤੁਰੰਤ ਪੀ.ਆਰ.ਟੀ.ਸੀ. ਦੇ ਟਰਾਂਸਪੋਰਟ ਸੈਕਟਰੀ ਸ਼੍ਰੀ ਵਰੂਣ ਰੂਜਮ ਨਾਮ ਮੀਟਿੰਗ ਕਰਵਾ ਕੇ ਤੁਰੰਤ ਐਕਸ਼ਨ ਲੈਣ ਲਈ ਕਿਹਾ । ਵਫ਼ਦ ਨੇ ਖੋਖਰ ਤੋਂ ਅੜਕਵਾਸ ਸੜਕ ਨੂੰ ਅਪਗਰੇਡ ਕਰਨ ਦੇ ਨਾਲ-ਨਾਲ ਖੋਖਰ ਖੁਰਦ ਤੋਂ ਛਾਜ਼ਲਾ ਤੱਕ ਅਪਗਰੇਡ ਹੋਈ ਸੜਕ ‘ਤੇ ਤੁਰੰਤ ਕੰਮ ਚਲਾਉਣ ਦੀ ਮੰਗ ਵੀ ਕੀਤੀ ਜਿਸ ‘ਤੇ ਮੰਤਰੀ ਸਾਹਿਬ ਨੇ ਯਕੀਨ ਦਿਵਾਇਆ ਕਿ ਉਹ ਛੇਤੀ ਹੀ ਇਸ ਸੜਕ ਦਾ ਕੰਮ ਚਾਲੂ ਕਰਵਾ ਦੇਣਗੇ ਅਤੇ ਖੋਖਰ ਤੋਂ ਅੜਕਵਾਸ ਸੜਕ ਨੂੰ ਪਹਿਲ ਦੇ ਆਧਾਰ ‘ਤੇ ਅਪਗਰੇਡ ਕਰਵਾ ਕੇ ਇੰਨਾਂ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਵਾਈ. ਐੱਸ. ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਉਚਾਰਨ ਮੁਕਾਬਲਿਆਂ ’ਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਅਗਲੀ ਖ਼ਬਰ ਸ਼ੇਰਪੁਰ ਦੇ ਆਗੂਆਂ ਦੀਆਂ 30 ਦੀ ਰੈਲੀ ਲਈ ਡਿਊਟੀਆਂ ਲਗਾਈਆਂ
Ad Position 24