ਕਿਸਾਨ ਯੂਨੀਅਨ ਦੀ ਹੋਈ ਮੀਟਿੰਗ
ਲੌਂਗੋਵਾਲ, 26 ਨਵੰਬਰ (ਸ. ਸ.
ਲੌਂਗੋਵਾਲ, 26 ਨਵੰਬਰ (ਸ. ਸ. ਖੰਨਾ, ਵਿਨੋਦ)- ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਬਲਾਕ ਸੰਗਰੂਰ ਤੇ ਸੁਨਾਮ ਦੀ ਮੀਟਿੰਗ ਕਿਲਾ ਭਰੀਆਂ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਬਲਾਕ ਤੇ ਪਿੰਡ ਕਮੇਟੀਆਂ ਦੇ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੌਂਗੋਵਾਲ ਨੇ ਕਿਹਾ ਕਿ ਲੋਕਾਂ ਤੇ ਜ਼ਬਰ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਨਾਲ ਪਿਛਲੀਆਂ ਰਹਿੰਦੀਆਂ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਫਾਈਨਲ ਮੈਚ ਦੀ ਤਿਆਰੀ ਵੱਡੀ ਪੱਧਰ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਪਿੰਡ ਪਿੰਡ ਘਰ ਘਰ ਵੱਡੀ ਤਿਆਰੀ ਟਰੈਕਟਰ ਟਰਾਲੀਆਂ ਦੀ ਕਰਕੇ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਦੀ 7 ਦਸੰਬਰ ਨੂੰ ਚੰਡੀਗੜ੍ਹ ਵੱਲ ਵਹੀਰਾਂ ਘੱਤਣਗੀਆ। ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਪਿੰਡ-ਪਿੰਡ ਫੰਡਾਂ ਦੀ ਮੁਹਿੰਮ ਦੇ ਨਾਲ਼-ਨਾਲ਼ ਰੋਜ਼ਾਨਾ ਵੱਡੀਆਂ ਰੈਲੀਆ ਕਰਕੇ ਵੱਡੀ ਲਾਮਬੰਦੀ ਕੀਤੀ ਜਾਵੇਗੀ। ਪਿੰਡਾਂ ਵਿੱਚੋਂ ਟਰੈਕਟਰ ਟਰਾਲੀਆਂ ਲੈਕੇ 7 ਨਵੰਬਰ ਨੂੰ ਕਿਸਾਨ ਚੰਡੀਗੜ੍ਹ ਵੱਲ ਰਵਾਨਾ ਹੋਣਗੇ। ਇਸ ਮੌਕੇ ਆਗੂ ਜਸਵੀਰ ਮੈਦੇਵਾਸ, ਸੰਤ ਰਾਮ ਛਾਜਲੀ, ਹਰਦੇਵ ਕੁਲਾਰ ਬਲਾਕ ਆਗੂ ਬਲਵਿੰਦਰ ਚੀਮਾਂ, ਬਲਦੇਵ ਮੰਗਵਾਲ, ਸੁਖਦੇਵ ਸਿੰਘ, ਦਰਵਾਰਾ ਸਿੰਘ, ਮਤਵਾਲ ਸਿੰਘ, ਬੰਤ ਸਿੰਘ ਆਦਿ ਹਾਜ਼ਰ ਸਨ।