09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਵੀਂ ਬਣੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ਼ੇਰਪੁਰ, 11 ਜੂਨ (ਦਰਸ਼ਨ ਸਿੰਘ ਖੇੜੀ)-ਗ੍ਰਾਮ ਪੰਚਾਇਤ ਮਾਹਮਦਪੁਰ, ਬਾਬਾ ਹਰਨਾਮ ਸਿੰਘ ਟਰੱਸਟ ਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਵਿਚ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੂੰ ਸਥਾਪਿਤ ਕਰਵਾਇਆ ਹੈ | ਇਸ ਸਹਿਕਾਰੀ ਸਭਾ ਦੇ ਚਾਲੂ ਹੋਣ ਤੇ ਕਰਨਬੀਰ ਸਿੰਘ ਰੰਧਾਵਾ ਉਪ ਰਜਿਸਟਰਾਰ ਸੰਗਰੂਰ ਅਤੇ ਸੰਦੀਪ ਕੌਰ ਰੰਧਾਵਾ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਧੂਰੀ ਨੇ ਨੀਂਹ ਪੱਥਰ ਰੱਖ ਕੇ ਇਸ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਰੰਧਾਵਾ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਆਮ ਜਨਤਾ ਨੂੰ ਇਸ ਸੰਸਥਾ ਦੇ ਖੁੱਲ੍ਹਣ ਨਾਲ ਬਹੁਤ ਹੀ ਲਾਹਾ ਪ੍ਰਾਪਤ ਹੋਵੇਗਾ | ਇਸ ਸਹਿਕਾਰੀ ਸਭਾ 'ਚੋਂ ਕਿਸਾਨਾਂ ਨੂੰ ਫ਼ਸਲਾਂ ਲਈ ਸਮੇਂ ਸਿਰ ਖਾਦ, ਕੀਟ ਨਾਸ਼ਕ ਦਵਾਈਆਂ ਤੇ ਨਿੱਤ ਵਰਤੋਂ ਦੀਆਂ ਚੀਜ਼ਾਂ ਵਾਜਵ ਰੇਟਾਂ 'ਤੇ ਮਿਲਣਗੀਆਂ | ਆਮ ਜਨਤਾ ਵੀ ਇੱਥੋਂ ਲੋੜੀਂਦੀਆਂ ਵਸਤੂਆਂ ਤੇ ਹੋਰ ਸਹੂਲਤਾਂ ਪ੍ਰਾਪਤ ਕਰ ਸਕਦੀ ਹੈ | ਸਹਾਇਕ ਰਜਿਸਟਰਾਰ ਸੰਦੀਪ ਕੌਰ ਰੰਧਾਵਾ ਨੇ ਪਿੰਡ ਵਾਸੀਆਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਯਕੀਨ ਦਵਾਇਆ ਕਿ ਤੁਹਾਨੂੰ ਸਮੇਂ ਸਿਰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ | ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਉਪ ਰਜਿਸਟਰਾਰ ਕਰਨਬੀਰ ਸਿੰਘ ਰੰਧਾਵਾ ਤੇ ਸਹਾਇਕ ਰਜਿਸਟਰਾਰ ਸੰਦੀਪ ਕੌਰ ਰੰਧਾਵਾ ਨੂੰ ਯਕੀਨ ਦਿਵਾਇਆ ਕਿ ਪਾਰਦਰਸ਼ੀ ਢੰਗ ਨਾਲ ਇਸ ਸਹਿਕਾਰੀ ਸਭਾ ਨੂੰ ਚਲਾਉਣ ਲਈ ਹਰ ਹੀਲਾ ਵਰਤਾਂਗੇ | ਉਨ੍ਹਾਂ ਸਮੂਹ ਪੰਚਾਇਤ ਮੈਂਬਰਜ਼, ਬਾਬਾ ਹਰਨਾਮ ਸਿੰਘ ਟਰੱਸਟ ਅਤੇ ਪਿੰਡ ਵਾਸੀਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਜਥੇਦਾਰ ਨਿਰਭੈ ਸਿੰਘ ਪ੍ਰਧਾਨ ਸਹਿਕਾਰੀ ਸਭਾ ਮਾਹਮਦਪੁਰ, ਹਰਦੀਪ ਸਿੰਘ ਬਿੱਟੂ, ਬਿੰਦਰ ਸਿੰਘ, ਜੰਗੀਰ ਸਿੰਘ ਪ੍ਰਧਾਨ, ਮਾਸਟਰ ਭਗਵਾਨ ਸਿੰਘ, ਬਲਵੰਤ ਸਿੰਘ, ਹਰਮੰਦਰ ਸਿੰਘ, ਸੁਰਿੰਦਰ ਸਿੰਘ ਬਾਠ ਟਰੱਸਟੀ ਮੈਂਬਰ, ਗੁਰਪ੍ਰੀਤ ਸਿੰਘ ਗੁਰੀ ਬਦੇਸ਼ਾਂ, ਗੁਰਬਚਨ ਸਿੰਘ ਬਦੇਸ਼ਾਂ, ਮੇਜ਼ਰ ਸਿੰਘ ਧਾਲੀਵਾਲ, ਰਾਜਪਾਲ ਮੈਨੇਜਰ, ਹਰਮਨ ਬੜੀ, ਗੁਰਮੀਤ ਸਿੰਘ ਸੈਕਟਰੀ, ਮਨਜਿੰਦਰ ਸਿੰਘ ਕਾਤਰੋਂ, ਅਰਸ਼ਦੀਪ ਸਿੰਘ, ਅਮਨਦੀਪ ਸਿੰਘ, ਭਾਰਦਵਾਜ ਜੀ, ਗੁਰਪ੍ਰੀਤ ਸਿੰਘ ਗੁਆਰਾ, ਹਰਬੰਸ ਸਿੰਘ ਮੰਡੇਰ, 'ਆਪ' ਆਗੂ ਗੁਰਮੇਲ ਸਿੰਘ ਮੇਲ ਆਦਿ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਐਸ. ਪੀ. ਯਾਦਵਿੰਦਰ ਸਿੰਘ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਡਾਕਟਰਾਂ ਦੀਆਂ ਡਿਊਟੀਆਂ ਬਹਾਲ ਰੱਖਣ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਮੰਗ-ਪੱਤਰ ਸੌਂ...
Ad Position 24