08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮੈਡੀਕਲ ਜਾਂਚ ਕੈਂਪ 14 ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸੁਨਾਮ ਊਧਮ ਸਿੰਘ ਵਾਲਾ, 11 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੀਰ ਬਾਬਾ ਚਿਰੰਗੀ ਸ਼ਾਹ ਸੰਮਤੀ ਅਤੇ ਸਮੂਹ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਪੀਰ ਬਾਬਾ ਚਿਰੰਗੀ ਸ਼ਾਹ ਦਾ 50ਵਾਂ ਵਿਸ਼ਾਲ ਮੇਲਾ 18 ਜੂਨ ਦਿਨ ਵੀਰਵਾਰ ਨੂੰ ਪੀਰ ਬਾਬਾ ਦੀ ਦਰਗਾਹ 'ਤੇ ਮਨਾਇਆ ਜਾ ਰਿਹਾ ਹੈ | ਪ੍ਰਧਾਨ ਸੁਰੇਸ਼ ਜਿੰਦਲ ਨੇ ਦੱਸਿਆ ਕਿ ਮੁਫ਼ਤ ਟੈੱਸਟ ਅਤੇ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਪੀਰ ਬਾਬਾ ਚਿਰੰਗੀ ਸ਼ਾਹ ਧਰਮਸ਼ਾਲਾ ਵਿਖੇ 14 ਜੂਨ ਨੂੰ ਅਤੇ ਇਸੇ ਦਿਨ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਵਲੋਂ ਦੰਦਾਂ ਦਾ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ 'ਚ ਦੰਦਾਂ ਦੇ ਕਿਸੇ ਵੀ ਪ੍ਰਕਾਰ ਦੇ ਇਲਾਜ ਲਈ 50 ਫ਼ੀਸਦੀ ਛੋਟ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਐਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ | ਇਸ ਤੋਂ ਇਲਾਵਾ ਐਸ.ਪੀ.ਡੀ. ਦਵਿੰਦਰ ਅੱਤਰੀ, ਐਸ.ਡੀ.ਐਮ. ਸੁਨਾਮ ਗਗਨਦੀਪ ਸਿੰਘ, ਡੀ.ਐਸ.ਪੀ. ਸੁਨਾਮ ਹਰਵਿੰਦਰ ਖਹਿਰਾ, ਐਸ.ਐਚ.ਓ. ਸ਼ਹਿਰੀ ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਮੈਡਮ ਦਾਮਨ ਥਿੰਦ ਬਾਜਵਾ, ਰਜਿੰਦਰ ਦੀਪਾ, ਜਸਵਿੰਦਰ ਧੀਮਾਨ, ਵਿਨਰਜੀਤ ਸਿੰਘ ਗੋਲਡੀ, ਘਨਸ਼ਿਆਮ ਕਾਂਸਲ ਜ਼ਿਲ੍ਹਾ ਰੋਟਰੀ ਗਵਰਨਰ ਅਤੇ ਕੌਂਸਲਰ ਮਾਹੀ ਮਹੰਤ ਵੀ ਸ਼ਿਰਕਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਬੇਨੜਾ ਸਕੂਲ 'ਚ 10 ਰੋਜ਼ਾ ਫਿਟਨੈੱਸ ਕੈਂਪ ਲਗਾਇਆ <br/> ਅਗਲੀ ਖ਼ਬਰ ਅਕਾਲੀ ਦਲ (ਬ) ਨੇ ਦੀਪਕ ਅਗਰਵਾਲ ਨੂੰ ਸੰਗਰੂਰ 'ਚ ਉਦਯੋਗ ਤੇ ਵਪਾਰ ਵਿੰਗ ਦੀ ਸੌਂਪੀ ਜ਼ਿੰਮੇਵਾਰੀ <br/>
Ad Position 24