25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੱਤਰਕਾਰ ਦਲਜੀਤ ਸਿੰਘ ਮੱਕੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Ad Position 21
No active advertisement
ਅਜੀਤ ਡੈਸਕ 15-06-2026
ਚੀਮਾ ਮੰਡੀ, 14 ਜੂਨ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ)- ਸਥਾਨਕ ਕਸਬੇ ਤੋਂ ਰੋਜ਼ਾਨਾ ਅਜੀਤ ਦੇ ਪੱਤਰਕਾਰ ਦਲਜੀਤ ਸਿੰਘ ਮੱਕੜ ਜੋ ਕਿ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿਤ ਸ਼ਰਧਾਂਜਲੀ ਸਮਾਗਮ ਗੁ. ਨਾਨਕਸਰ ਸਾਹਿਬ ਚੀਮਾ ਵਿਖੇ ਹੋਇਆ, ਜਿੱਥੇ ਵੱਖ ਵੱਖ ਰਾਜਨੀਤਕ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਸ. ਮੱਕੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ, ਸ਼ੋ੍ਰਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੀਪਾ ਅਰੋੜਾ ਨੇ ਪੱਤਰਕਾਰ ਮੱਕੜ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ. ਮੱਕੜ ਕੇਵਲ ਪੱਤਰਕਾਰ ਹੀ ਨਹੀਂ ਬਲਕਿ ਸਮਾਜਿਕ ਅਤੇ ਧਾਰਮਿਕ ਖੇਤਰ 'ਚ ਵੀ ਮੋਹਰੀ ਰੋਲ ਅਦਾ ਕਰ ਰਹੇ ਸਨ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੀਨੀਅਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਨਿਭਾਈ ਅਤੇ ਭੋਗ ਸਮੇਂ ਪੁੱਜੀਆਂ ਸੰਗਤਾਂ ਦਾ ਪਰਿਵਾਰ ਦੀ ਤਰਫ਼ੋਂ ਗੁਰਜੀਤ ਸਿੰਘ ਚਹਿਲ ਪ੍ਰਧਾਨ ਪੈੱ੍ਰਸ ਕਲੱਬ ਧਰਮਗੜ੍ਹ ਨੇ ਧੰਨਵਾਦ ਕੀਤਾ | ਇਸ ਮੌਕੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਭਾਈ ਕਰਮਜੀਤ ਸਿੰਘ ਚੀਮਾ, ਅਜੀਤ ਉਪ ਦਫ਼ਤਰ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਜਸਵੀਰ ਸਿੰਘ ਚੇਅਰਮੈਨ ਪੈਰਾਮਾਊਾਟ ਪਬਲਿਕ ਸਕੂਲ ਚੀਮਾ, ਮੇਜਰ ਸਿੰਘ ਧਰਮਗੜ੍ਹ ਐਸ.ਪੀ. ਪੰਜਾਬ ਪੁਲਿਸ, ਥਾਣੇਦਾਰ ਚਤਰ ਸਿੰਘ ਚੀਮਾ, ਮਨਿੰਦਰ ਸਿੰਘ ਸਰਪੰਚ ਲਖਮੀਰਵਾਲਾ, ਕਾਕਾ ਨਵਇੰਦਰਪਾਲ ਸਿੰਘ ਲੌਂਗੋਵਾਲ, ਐਡਵੋਕੇਟ ਗੁਰਤੇਗਬੀਰ ਸਿੰਘ ਲੌਂਗੋਵਾਲ, ਕਿਸਾਨ ਆਗੂ ਸੁਖਪਾਲ ਸਿੰਘ ਮਾਣਕ, ਐਡਵੋਕੇਟ ਰਵਨੀਤਜੋਤ ਸਿੰਘ, ਕੁਲਵਿੰਦਰ ਸਿੰਾਘ ਚਹਿਲ ਚੇਅਰਮੈਨ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ, ਕੰਵਲਜੀਤ ਸਿੰਘ ਢੀਂਡਸਾ ਚੇਅਰਮੈਨ ਸੀਬਾ ਸਕੂਲ ਲਹਿਰਾਗਾਗਾ, ਮਹੇਸ ਕੁਮਾਰ ਨੀਟੂ ਸ਼ਰਮਾ ਲਹਿਰਾਗਾਗਾ, ਜਗਸੀਰ ਸਿੰਘ ਐਮ ਡੀ ਅਸ਼ੀਰਵਾਦ ਪਬਲਿਕ ਸਕੂਲ ਝਾੜੋ, ਵਿਕਰਮ ਸ਼ਰਮਾ ਪਿ੍ੰਸੀਪਲ ਸੰਤ ਅਤਰ ਸਿੰਘ ਸਕੂਲ ਚੀਮਾ, ਰਾਕੇਸ ਕੁਮਾਰ ਐਮ ਡੀ ਸਰਸਵਤੀ ਵਿੱਦਿਆ ਮੰਦਰ ਚੀਮਾ, ਚਮਕੌਰ ਸਿੰਘ ਚੇਅਰਮੈਨ ਆਕਸਫੋਰਡ ਪਬਲਿਕ ਸਕੂਲ ਚੀਮਾ, ਐਮ.ਡੀ. ਗੁਰਧਿਆਨ ਸਿੰਘ ਚਹਿਲ, ਗੁਰਜੰਟ ਸਿੰਘ ਐਮ ਡੀ ਗੁਰੂ ਨਾਨਕ ਸਕੂਲ ਜਖੇਪਲ, ਡਾ. ਸੁਰਜੀਤ ਸਿੰਘ ਚੀਮਾ, ਬੀਰਬਲ ਸਿੰਘ ਪ੍ਰਧਾਨ ਨਗਰ ਪੰਚਾਇਤ ਚੀਮਾ, ਮਨਪ੍ਰੀਤ ਮਨੀ ਉਪ ਪ੍ਰਧਾਨ ਨਗਰ ਪੰਚਾਇਤ ਚੀਮਾ, ਮਨਪ੍ਰੀਤ ਬਾਸਲ ਕੌਸਲਰ ਸੁਨਾਮ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਮਨਦੀਪ ਕੌਰ ਮੁੱਖ ਅਧਿਆਪਕਾ ਸਰਕਾਰੀ ਸਕੂਲ ਤੋਲਾਵਾਲ, ਗੁਲਜਾਰ ਸਿੰਘ ਸੇਵਾਮੁਕਤ ਪਿ੍ੰਸੀਪਲ, ਗੁਰਜੀਤ ਕੌਰ ਪਿ੍ੰਸੀਪਲ ਅਕਾਲ ਅਕੈਡਮੀ ਉਭਿਆ, ਫੋਟੋਗ੍ਰਾਫਰ ਯੂਨੀਅਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ, ਉਪ ਪ੍ਰਧਾਨ ਸੁਰਜੀਤ ਸਿੰਘ ਸਿੱਧੂ ਚੀਮਾ, ਦਰਬਾਰਾ ਸਿੰਘ ਰਿਸੀਵਰ ਗੁ. ਨਾਨਕਸਰ ਸਾਹਿਬ ਚੀਮਾ, ਮੈਨੇਜਰ ਜਰਨੈਲ ਸਿੰਘ ਚੀਮਾ, ਮੁੱਖ ਗ੍ਰੰਥੀ ਭਾਈ ਮੱਖਣ ਸਿੰਘ, ਮੀਤ ਗ੍ਰੰਥੀ ਭਾਈ ਜਗਤਾਰ ਸਿੰਘ, ਲੇਖਕ ਪਰਗਟ ਸਿੰਘ ਸਤੌਜ, ਲੇਖਕ ਮੇਜਰ ਸਿੰਘ ਜਖੇਪਲ, ਮਾਸਟਰ ਸੁਖਦਰਸ਼ਨ ਸਿੰਘ ਸਿੱਧੂ ਸਤੌਜ, ਸੁਖਦੇਵ ਸਿੰਘ ਭੁੱਲਰ ਸਤੌਜ ਸੇਵਾਮੁਕਤ ਪਿ੍ੰਸੀਪਲ, ਦਵਿੰਦਰਜੀਤ ਸਿੰਘ ਮਾਲਕ ਗੈਸ ਏਜੰਸੀ ਚੀਮਾ, ਭਾਈ ਸੁਰਿੰਦਰ ਸਿੰਘ ਹੀਰੋ ਖੁਰਦ ਸਿੱਖ ਸਟੂਡੈਂਟਸ ਫੈਡਰੇਸ਼ਨ, ਭਾਈ ਮਹਿਲ ਸਿੰਘ ਢੱਡਰੀਆਂ ਤੋ ਇਲਾਵਾ ਅਜੀਤ ਉਪ ਦਫ਼ਤਰ ਸੰਗਰੂਰ ਤੋ ਸਟਾਫ਼ ਰਿਪੋਰਟਰ ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ, ਚੌਧਰੀ ਨੰਦ ਲਾਲ ਗਾਂਧੀ, ਅਵਤਾਰ ਸਿੰਘ ਛਾਜਲੀ, ਰਣਧੀਰ ਸਿੰਘ ਫੱਗੂਵਾਲਾ, ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ, ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਹਰਬੰਸ ਸਿੰਘ ਛਾਜਲੀ ਤੋ ਇਲਾਵਾ ਹੋਰਨਾਂ ਵੱਡੀ ਗਿਣਤੀ ਵਿੱਚ ਪੱਤਰਕਾਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਵਿੱਦਿਆ ਅਤੇ ਪੰਥਕ ਰਵਾਇਤਾਂ ਸਿਖਲਾਈ ਸਮਾਗਮ ਕਰਵਾਇਆ ਅਗਲੀ ਖ਼ਬਰ ਚੇਅਰਮੈਨ ਮੰਡੇਰ ਜਰਗ ਵਲੋਂ ਧਾਰਮਿਕ ਸਮਾਗਮ
Ad Position 24