15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਵੋਟ ਸੁਧਾਈ ਦੌਰਾਨ ਗੜਬੜੀਆਂ ਰੋਕਣ ਲਈ ਕਾਂਗਰਸ ਹੋਈ ਪੱਬਾਂ ਭਾਰ

Ad Position 21
No active advertisement
ਅਜੀਤ ਡੈਸਕ 22-06-2026

ਕੁੱਪ ਕਲਾਂ, 21 ਜੂਨ ( ਸੁਖਜਿੰਦਰ ਸਿੰਘ ਝੱਲ ) - ਕੁੱਪ ਕਲਾਂ ਵਿਖੇ ਸਥਿਤ ਅੰਪਾਇਰ ਹੋਟਲ ਵਿਖੇ ਵੋਟ ਸੁਧਾਈ ( ਐਸ. ਆਈ. ਆਰ ) ਸਬੰਧੀ ਕਾਂਗਰਸ ਪਾਰਟੀ ਵੱਲੋਂ ਟ੍ਰੇਨਿੰਗ ਕੈਂਪ ਲਗਾਇਆ ਗਿਆ , ਜਿਸ ਅੰਦਰ ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸੰਬੰਧਿਤ ਆਗੂਆਂ ਅਤੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਜਾਣਕਾਰੀ ਹਾਸਿਲ ਕੀਤੀ । ਹਲਕਾ ਅਮਰਗੜ੍ਹ ਨਾਲ ਸੰਬੰਧਿਤ ਬੀ ਐਲ ਏ 1 ਅਤੇ 2 ਟ੍ਰੇਨਿੰਗ ਕੈਂਪ ਦਾ ਆਯੋਜਨ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਬਿੱਟੂ ਜਲਾਲਗੜ੍ਹ ਵਲੋਂ ਕੀਤਾ ਗਿਆ। ਇਸ ਦੌਰਾਨ ਚੋਣ ਪ੍ਰਕਿਰਿਆ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਥਾਰ ਨਾਲ ਨਿਰਮਲ ਸਿੰਘ ਕੈੜਾ ਨੇ ਟ੍ਰੇਨਿੰਗ ਦਿੰਦਿਆਂ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਬੀ ਐਲ ਏ ਅਤੇ ਪਾਰਟੀ ਵਰਕਰਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਚੇਅਰਮੈਨ ਪੰਜਾਬ ਗੁਰਜੋਤ ਸਿੰਘ ਢੀਂਡਸਾ , ਜ਼ਿਲ੍ਹਾ ਮਾਲੇਰਕੋਟਲਾ ਦੀ ਪ੍ਰਧਾਨ ਬੀਬੀ ਨਿਸ਼ਾਨ ਅਖਤਰ , ਨਿਰਮਲ ਸਿੰਘ ਕੈੜਾ ਅਤੇ ਹਲਕਾ ਅਮਰਗੜ੍ਹ ਬੀ ਐਲ ਏ -1 ਜਗਰੂਪ ਸਿੰਘ ਢੀਂਡਸਾ ਨੇ ਕਾਂਗਰਸੀ ਵਰਕਰਾਂ ਅਤੇ ਬੀ ਐਲ ਏ 2 ਨੂੰ ਟ੍ਰੇਨਿੰਗ ਦੌਰਾਨ ਦੱਸਿਆ ਕਿ ਉਹ ਆਪਣੇ ਪਿੰਡ ਦੇ ਵੱਖ-ਵੱਖ ਵਾਰਡਾਂ ਅਤੇ ਬੂਥਾਂ ਵਿੱਚ ਸਰਕਾਰ ਵਲੋ ਬਣਾਈਆਂ ਜਾ ਰਹੀਆਂ ਨਵੀਆਂ ਵੋਟਾਂ ਦਾ ਧਿਆਨ ਰੱਖਣਗੇ ਕਿ ਕੋਈ ਨਕਲੀ ਵੋਟ ਨਾ ਬਣਾ ਸਕੇ ਅਤੇ ਕਿਸੇ ਵੀ ਬੂਥ ਵਿੱਚੋਂ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੋਟ ਕੱਟੀ ਨਾ ਜਾਵੇ ਜੇਕਰ ਉਨਾਂ ਦੇ ਬੂਥਾਂ ਵਿੱਚੋਂ ਕਿਸੇ ਵੀ ਵਿਅਕਤੀ ਜਾਂ ਔਰਤ ਦੀ ਵੋਟ ਕੱਟੀ ਜਾਂਦੀ ਹੈ ਤਾਂ ਉਹ ਇਸ ਦੀ ਜਾਣਕਾਰੀ ਬੀਐਲਏ ਨੂੰ ਦੇਣਗੇ ਅਤੇ ਉਹ ਪ੍ਰਸ਼ਾਸਨਨਿਕ ਅਧਿਕਾਰੀਆਂ ਰਾਹੀਂ ਇਸ ਦਾ ਹੱਲ ਕਰਵਾਉਣਗੇ। ਇਸ ਮੌਕੇ ਕਾਂਗਰਸ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕਰਦਿਆਂ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ , ਚੋਣ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ ਮਜ਼ਬੂਤ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਹਿਮਦਗੜ੍ਹ ਦੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਅਮਰਗੜ੍ਹ ਦੇ ਬਲਾਕ ਪ੍ਰਧਾਨ ਲਾਲ ਸਿੰਘ ਤੋਲੇਵਾਲ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਰਸ਼ੀਦ ਖਿਲਜੀ ਮੋਮਨਾਬਾਦ, ਗੁਰਵਿੰਦਰ ਸਿੰਘ ਫੱਲੇਵਾਲ, ਅਸ਼ਰਫ ਨੱਥੂ ਮਾਜਰਾ ਅਤੇ ਮਨਦੀਪ ਸਿੰਘ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਦੇ ਨੁਮਾਇੰਦਿਆਂ ਨੇ ਵਿਧਾਇਕ ਡਾ. ਜਮੀਲ ਉਰ-ਰਹਿਮਾਨ ਨੂੰ ਮੰਗ-ਪੱਤਰ ਦਿੱਤਾ ਅਗਲੀ ਖ਼ਬਰ ਭਾਰਤ ਨੂੰ ਕਮਜ਼ੋਰ ਨਹੀਂ ਸਗੋਂ ਦ੍ਰਿੜ ਇਰਾਦਿਆਂ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਹੈ - ਚੀਮਾ
Ad Position 24