14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੇਂਡੂ ਖੇਤਰਾਂ ’ਚ ਕੰਮ ਕਰਦੇ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ

Ad Position 21
No active advertisement
ਅਜੀਤ ਡੈਸਕ 23-06-2026

ਸੰਗਰੂਰ, 23 ਜੂਨ (ਅਮਨਦੀਪ ਸਿੰਘ ਬਿੱਟਾ) – ਕਮਿਊਨਿਟੀ ਹੈਲਥ ਅਫਸਰਾਂ ਵਲੋਂ ਹਰ ਤਰ੍ਹਾਂ ਦੇ ਆਨ ਲਾਇਨ ਆਫ ਲਾਇਨ ਕੰਮ ਬੰਦ ਕਰਦਿਆਂ ਸਿਵਲ ਸਰਜਨ ਦਫਤਰ ਬਾਹਰ ਵੀਰਪਾਲ ਕੌਰ ਸੀ.ਐਚ.ਓ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਕੁੱਲ 3000 ਦੇ ਕਰੀਬ ਅਤੇ ਸੰਗਰੂਰ ਜ਼ਿਲ੍ਹੇ ਵਿਚ 90 ਤੋਂ ਵੱਧ ਕਮਿਊਨਿਟੀ ਹੈਲਥ ਅਫਸਰ ਪੇਡੂ ਖੇਤਰਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜੁਲਾਈ ਤੱਕ ਸਾਰੇ ਪੰਜਾਬ ਵਿਚ ਧਰਨੇ ਪ੍ਰਦਰਸ਼ਨ ਜ਼ਿਲ੍ਹੇ ਪੱਧਰ ’ਤੇ ਕਰਨ ਉਪਰੰਤ 2 ਨੂੰ ਹੀ ਸੂਬਾ ਪੱਧਰੀ ਰੈਲੀ ਮੁੱਖ ਮੰਤਰੀ ਨਿਵਾਸ ਬਾਹਰ ਕੀਤੀ ਜਾਵੇਗੀ। ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਦਿੰਦਿਆ ਸੀ.ਐਚ.ਓ ਨੇ ਬਰਾਬਰ ਕੰਮ, ਬਰਾਬਰ ਤਨਖਾਹ ਬਾਕੀ ਸੂਬਿਆਂ ਦੇ ਮੁਕਾਬਲੇ 5000 ਰੁਪਏ ਜੋ ਉਨ੍ਹਾਂ ਨੂੰ ਘੱਟ ਮਿਲ ਰਹੇ ਹਨ ਵਿਚ ਵਾਧੇ ਦੀ ਮੰਗ ਕੀਤੀ ਗਈ ਹੈ। ਨਵਾਂ ਇੰਨਸੈਟਿਵ ਪ੍ਰੋਫਰਮਾ ਵਾਪਿਸ ਲੈਣਾ, ਰੈਗੂਲਰ ਕਰਨ, ਲਾਇਲੇਟੀ ਬੋਨਸ ਜਾਰੀ ਕਰਨ ਦੀ ਮੰਗ ਜੋਰ ਸ਼ੋਰ ਨਾਲ ਉਠਾਈ ਗਈ। ਜਿਕਰਯੋਗ ਹੈ ਕਿ ਆਰੰਭ ਹੋਈ ਸੀ.ਐਚ.ਓ ਦੀ ਹੜਤਾਲ ਕਾਰਨ ਪੇਂਡੂ ਖੇਤਰਾਂ ਦੀ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦੇ ਪੂਰੇ ਅਸਾਰ ਹਨ। ਇਸ ਪ੍ਰਦਰਸ਼ਨ ਨੂੰ ਅਕਾਸ਼ਦੀਪ ਸੀ.ਐਚ.ਓ, ਕਮਲ ਕਲਿਆਣ, ਡਾਕਟਰ ਜਸਪ੍ਰੀਤ, ਡਾਕਟਰ ਵਰਿੰਦਰ ਅਤੇ ਕੁਲਦੀਪ ਸੀ.ਐਚ.ਓ ਨੇ ਵੀ ਸੰਬੋਧਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਮਾਲੇਰਕੋਟਲਾ ਵਿਖੇ ਏ.ਡੀ.ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਟਰੇਡਰਜ਼ ਕਮਿਸ਼ਨ ਨਾਲ ਮੀਟਿੰਗ ਅਗਲੀ ਖ਼ਬਰ ਪੁਲਿਸ ਥਾਣਾ ਜਾਖਲ ਨੇ ਵੱਡੀ ਕਾਰਵਾਈ ਕਰਦਿਆਂ ਚੋਰੀ ਦੇ ਮਾਮਲੇ ਵਿੱਚ ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ
Ad Position 24