05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਐਤਵਾਰ ਦੀ ਛੁੱਟੀ ਬੰਦ ਕਰਨ ਦੇ ਨਾਦਰਸ਼ਾਹੀ ਫੁਰਮਾਨ ਦੀਆਂ ਕਾਪੀਆਂ ਸਾੜੀਆਂ

Ad Position 21
No active advertisement
ਅਜੀਤ ਡੈਸਕ 12-07-2026
ਲਹਿਰਾਗਾਗਾ, 11 ਜੁਲਾਈ (ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਖੋਰਾ ਕਲਾਂ ਵਿਖੇ ਐਤਵਾਰ ਦੀ ਛੁੱਟੀ ਬੰਦ ਕਰਨ ਦੇ ਨਾਦਰਸ਼ਾਹੀ ਫਰਮਾਨ ਦੀਆਂ ਕਾਪੀਆਂ ਸਾੜੀਆਂ ਗਈਆਂ। ਅਧਿਆਪਕ ਆਗੂ ਹਰਭਗਵਾਨ ਗੁਰਨੇ ਨੇ ਕਿਹਾ ਕਿ ਆਮ ਲੋਕਾਂ ਦੀ ਹੋਣ ਦਾ ਦਾਅਵਾ ਕਰਕੇ ਹੋਂਦ ਵਿੱਚ ਆਈ ਆਪ ਸਰਕਾਰ ਮੁਲਾਜ਼ਮਾਂ ਦਾ ਡੀ ਏ ,ਪੁਰਾਣੀ ਪੈਨਸ਼ਨ , ਤਰ੍ਹਾਂ ਤਰ੍ਹਾਂ ਦੀ ਮੁਲਾਜ਼ਮ ਮਾਰੂ ਪੇ- ਸਕੇਲ ਅਤੇ 37 ਤਰ੍ਹਾਂ ਦੇ ਭੱਤੇ ਕੱਟ ਕੇ ਪਹਿਲਾਂ ਹੀ ਅਧਿਆਪਕ ਹੱਕਾਂ ਤੇ ਬਹੁਤ ਡਾਕੇ ਮਾਰ ਚੁੱਕੀ ਹੈ। ਹੁਣ ਉਸ ਨੇ ਐਤਵਾਰ ਨੂੰ ਜ਼ਬਰੀ ਸਕੂਲ ਬੁਲਾ ਕੇ ਅਧਿਆਪਕਾਂ ਦੇ ਇੱਕ ਹੋਰ ਬੁਨਿਆਦੀ ਹੱਕ ਤੇ ਡਾਕਾ ਮਾਰਿਆ ਹੈ। ਅਧਿਆਪਕ ਆਗੂ ਸਤਵੰਤ ਆਲਮਪੁਰ ਨੇ ਕਿਹਾ ਕਿ ਇਹ ਸਰਕਾਰ ਦੀ ਪ੍ਰਸ਼ਾਸਨਿਕ -ਨਲਾਇਕੀ ਹੈ । ਸਾਰੇ ਅਧਿਆਪਕਾਂ ਦਾ ਸਕੂਲ ਵਿੱਚ ਕੋਈ ਕੰਮ ਹੀ ਨਹੀਂ ਸੀ। ਪਰ ਫਿਰ ਵੀ ਆਪਣੀ ਨਾਦਰਸ਼ਾਹੀ -ਚੌਧਰ ਅਜਮਾਉਣ ਵਾਸਤੇ ਸਮੁੱਚੇ ਅਧਿਆਪਕਾਂ ਨੂੰ ਸਕੂਲ ਬੁਲਾ ਕੇ ਕੌਮ ਦੇ ਨਿਰਮਾਤਾ ਨੂੰ ਜ਼ਲੀਲ ਕਰਨ ਵਾਲਾ ਕੰਮ ਕੀਤਾ ਹੈ। ਅਧਿਆਪਕ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਜੇਕਰ ਸਾਡੇ ਜਥੇਬੰਦਕ- ਪੁਰਖਿਆਂ ਦੇ ਲਹੂ ਡੋਲਵੀਆਂ ਜਥੇਬੰਦਕ ਲੜਾਈਆਂ ਲੜਕੇ ਪ੍ਰਾਪਤ ਕੀਤੇ ਹੱਕ ਰੱਖਣਾ ਚਾਹੁੰਦੇ ਹੋ ਤਾਂ ਸਰਕਾਰ ਦੇ ਅਜਿਹੇ ਨਾਦਰਸ਼ਾਹੀ ਫਰਮਾਨਾਂ ਦਾ ਏਕੇ ਅਤੇ ਸੰਘਰਸ਼ ਨਾਲ ਮੂੰਹ ਤੇ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕੰਮ ਪੜਾਉਣਾ ਹੈ ਨਾ ਕੀ ਅੰਕੜੇ ਇਕੱਠੇ ਕਰਨਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖਿਆ ਵਿੱਚ ਇਨਕਲਾਬ ਲਿਆਉਣ ਵਾਲਾ ਆਪਣੇ ਮੈਨੀਫੈਸਟੋ ਦਾ ਵਾਅਦਾ ਦੁਬਾਰਾ ਯਾਦ ਕਰਨਾ ਚਾਹੀਦਾ ਹੈ । ਇਸ ਸਮੇਂ ਕਿਰਨਦੀਪ ਬੰਗੇ, ਮਾਸਟਰ ਸੋਨੂ, ਮਾਸਟਰ ਪ੍ਰਿੰਸ, ਤਰਨਦੀਪ ਸਿੰਘ, ਸਮਿੰਦਰ ਸਿੰਘ, ਮਨਿੰਦਰ ਸਿੰਘ, ਮੈਡਮ ਲਖਵਿੰਦਰ ਕੌਰ, ਮੈਡਮ ਸ਼ੈਲੀ, ਮਨਜੀਤ ਕੌਰ, ਸਰਬਜੀਤ ਕੌਰ, ਪ੍ਰਭਜੋਤ ਕੌਰ, ਸਰਬਜੀਤ ਰੀਟੂ ਅਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਹਨੂੰਮਾਨ ਰੋਲਰ ਫਲੋਰ ਮਿੱਲ ਸੁਨਾਮ ਨੂੰ ਪੰਜਾਬ ਦੀ ਪਹਿਲੀ ਮਿੱਲ ਬਣਨ ਦਾ ਮਾਣ ਮਿਲਿਆ ਅਗਲੀ ਖ਼ਬਰ ਸੰਗਰੂਰ ਨੇੜਲੇ ਪਿੰਡ ਗੁਰਦਾਸਪੁਰਾ ’ਚ ਮੋਟਰਸਾਈਕਲ ਸਵਾਰਾਂ ਨੇ ਹਥਿਆਰ ਵਿਖਾ ਕੇ ਕਿਸਾਨ ਤੋਂ ਲੁੱਟੇ 62 ਹਜ਼ਾਰ ਰੁਪਏ
Ad Position 24
No active advertisement