05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਡਾ. ਪਾਸੀ ਦੀ ‘ਕਾਇਨੋਮੈਟਿਕ ਐਕਸਿਸ’ ਤਕਨੀਕ ਬਦਲ ਰਹੀ ਹੈ ਗੋਡੇ ਦੇ ਮਰੀਜ਼ਾਂ ਦੀ ਜ਼ਿੰਦਗੀ

Ad Position 21
No active advertisement
ਅਜੀਤ ਡੈਸਕ 12-07-2026
ਆਲਮਗੀਰ, 11 ਜੁਲਾਈ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰ ਕੋਟਲਾ ਰੋਡ ਪਿੰਡ ਗਿੱਲ, ਬਾਈਪਾਸ ਚੌਕ ਨੇੜੇ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਗੋਡਿਆਂ ਦੇ ਦਰਦ ਅਤੇ ਗਠੀਏ ਤੋਂ ਪੀੜਤ ਮਰੀਜ਼ਾਂ ਲਈ ਮੈਡੀਕਲ ਵਿਗਿਆਨ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋ ਰਿਹਾ ਹੈ। ਅਨਹਦ ਕਲੀਨਿਕ ਵਿਖੇ ਮਸ਼ਹੂਰ ਜੋੜਾਂ ਦੇ ਮਾਹਿਰ ਸਰਜਨ ਡਾ. ਏ.ਐਸ. ਪਾਸੀ ਵਲੋਂ ਪੰਜਾਬ ਵਿਚ ਪਹਿਲੀ ਵਾਰ ਇਸ ਆਧੁਨਿਕ ਵਿਧੀ ਰਾਹੀਂ ਕੀਤੇ ਜਾ ਰਹੇ ਆਪ੍ਰੇਸ਼ਨ ਮਰੀਜ਼ਾਂ ਦੀ ਜ਼ਿੰਦਗੀ ਵਿਚ ਵੱਡੀ ਅਤੇ ਸਕਾਰਾਤਮਿਕ ਤਬਦੀਲੀ ਲਿਆ ਰਹੇ ਹਨ। ਆਮ ਤੌਰ ‘ਤੇ ਰਵਾਇਤੀ ਗੋਡਾ ਬਦਲਣ ਦੇ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਡਾ. ਪਾਸੀ ਦੀ ਇਸ ਨਵੀਂ ਤਕਨੀਕ ਨੇ ਸਾਰੇ ਪੁਰਾਣੇ ਮਰੀਜ਼ਾਂ ਦੇ ਡਰ ਨੂੰ ਖ਼ਤਮ ਕਰ ਦਿੱਤਾ ਹੈ। ਇਹ ਤਕਨੀਕ ਰਵਾਇਤੀ ਤਰੀਕਿਆਂ ਨਾਲੋਂ ਬਿਲਕੁਲ ਵੱਖਰੀ ਅਤੇ ਵਧੇਰੇ ਸੁਰੱਖਿਅਤ ਹੈ। ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਮਰੀਜ਼ਾਂ ਨੂੰ ਅਜਿਹੀ ਸਹੂਲਤ ਮਿਲ ਰਹੀ ਹੈ, ਜਿੱਥੇ ਕੁਦਰਤੀ ਬਣਤਰ ਦੀ ਮੁੜ-ਸਥਾਪਨਾ ਵਿਧੀ ਮਰੀਜ਼ ਦੇ ਗੋਡੇ ਨੂੰ ਬਿਲਕੁਲ ਉਸੇ ਤਰ੍ਹਾਂ ਦੀ ਕੁਦਰਤੀ ਸਥਿਤੀ ਵਿਚ ਲੈ ਆਉਂਦੀ ਹੈ, ਜਿਵੇਂ ਉਹ ਬਿਮਾਰੀ ਜਾਂ ਗਠੀਆ ਹੋਣ ਤੋਂ ਪਹਿਲਾਂ ਸੀ। ਜਦਕਿ ਰਵਾਇਤੀ ਆਪ੍ਰੇਸ਼ਨਾਂ ਤੋਂ ਬਾਅਦ ਹੋਣ ਵਾਲੇ ਅਸਹਿ ਦਰਦ ਦੀ ਸਮੱਸਿਆ ਇਸ ਤਕਨੀਕ ਵਿਚ ਬਿਲਕੁਲ ਨਹੀਂ ਹੁੰਦੀ। ਮਰੀਜ਼ ਬਹੁਤ ਜਲਦੀ ਆਰਾਮਦਾਇਕ ਮਹਿਸੂਸ ਕਰਦਾ ਹੈ। ਡਾ. ਪਾਸੀ ਨੇ ਦੱਸਿਆ ਕਿ ਇਸ ਤਕਨੀਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਮਰੀਜ਼ ਨੂੰ ਆਪ੍ਰੇਸ਼ਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਦਰਦਨਾਕ ਜਾਂ ਹਮਲਾਵਰ ਫਿਜ਼ੀਉਥੈਰੇਪੀ ਸੈਸ਼ਨਾਂ ਦੀ ਲੋੜ ਨਹੀਂ ਪੈਂਦੀ। ਮਰੀਜ਼ ਕੁਦਰਤੀ ਤੌਰ ‘ਤੇ ਹੀ ਬਹੁਤ ਜਲਦੀ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ। ਅਨਹਦ ਕਲੀਨਿਕ ਵਿਖੇ ਮਿਲ ਰਹੇ ਹਨ ਬਿਹਤਰੀਨ ਨਤੀਜੇ ਅਨਹਦ ਕਲੀਨਿਕ ਵਿਖੇ ਇਲਾਜ ਕਰਵਾ ਚੁੱਕੇ ਸੈਂਕੜੇ ਮਰੀਜ਼ਾਂ ਦੇ ਚਿਹਰਿਆਂ ਦੀ ਮੁਸਕਾਨ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਡਾ. ਪਾਸੀ ਦੀ ਮਿਹਨਤ ਅਤੇ ਇਸ ਨਵੀਂ ਤਕਨੀਕ ਨੇ ਪੰਜਾਬ ਦੇ ਲੋਕਾਂ ਨੂੰ ਇਕ ਬਿਹਤਰ ਅਤੇ ਆਧੁਨਿਕ ਵਿਕਲਪ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੰਜੀਵ ਕੁਮਾਰ ਸੰਜੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਕਾਲੀ ਹਕੂਮਤ ’ਚ ਸੱਤਾ ਦਾ ਸੁੱਖ ਮਾਨਣ ਵਾਲੇ ਆਗੂ ਪੰਥਕ ਕਹਾਉਣ ਦੇ ਹੱਕਦਾਰ ਨਹੀ- ਭਾਈ ਗੁਰਪ੍ਰੀਤ ਸਿੰਘ ਖਾਲਸਾ
Ad Position 24
No active advertisement