05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਕਾਲੀ ਹਕੂਮਤ ’ਚ ਸੱਤਾ ਦਾ ਸੁੱਖ ਮਾਨਣ ਵਾਲੇ ਆਗੂ ਪੰਥਕ ਕਹਾਉਣ ਦੇ ਹੱਕਦਾਰ ਨਹੀ- ਭਾਈ ਗੁਰਪ੍ਰੀਤ ਸਿੰਘ ਖਾਲਸਾ

Ad Position 21
No active advertisement
ਅਜੀਤ ਡੈਸਕ 12-07-2026
ਅਮਰਗੜ੍ਹ, 11 ਜੁਲਾਈ (ਜਤਿੰਦਰ ਮੰਨਵੀ) - ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਮੰਦਭਾਗੀਆਂ ਬੇਅਦਬੀਆਂ ਅਤੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਬਜਾਏ, ਸੱਤਾ ਦੇ ਨਸ਼ੇ ‘ਚ ਗੂੜ੍ਹੀ ਚੁੱਪ ਵੱਟਣ ਵਾਲੇ ਆਗੂ ਅੱਜ ਖ਼ੁਦ ਨੂੰ ਪੰਥਕ ਅਖਵਾ ਕੇ ਸਿੱਖ ਜਗਤ ਨੂੰ ਗੁਮਰਾਹ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸ਼ਖਸੀਅਤ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਆਖਿਆ ਕਿ ਜਿਹੜੇ ਆਗੂ ਸਰਕਾਰੀ ਸੁਖ-ਸਹੂਲਤਾਂ ਅਤੇ ਮਲਾਈਆਂ ਛਕਦੇ ਰਹੇ, ਉਹ ਵੀ ਇਸ ਗੁਨਾਹ ਦੇ ਬਰਾਬਰ ਦੇ ਭਾਗੀਦਾਰ ਹਨ ਤੇ ਅੱਜ ਉਹੀ ਲੀਡਰ ਪੰਥਕ ਏਕਤਾ ਦਾ ਵਾਸਤਾ ਪਾ ਕੇ ਆਪਣੀ ਸਿਆਸੀ ਜ਼ਮੀਨ ਚਮਕਾਉਣ ਦੀ ਫ਼ਿਰਾਕ ‘ਚ ਹਨ। ਭਾਈ ਖਾਲਸਾ ਨੇ ਤਿੱਖੇ ਸ਼ਬਦਾਂ ‘ਚ ਕਿਹਾ ਕਿ ਜੇਕਰ ਇਹ ਆਗੂ ਸੱਚਮੁੱਚ ਪੰਥ ਹਿਤੈਸ਼ੀ ਹੁੰਦੇ, ਤਾਂ ਉਸ ਵੇਲੇ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਵਿਰੁੱਧ ਹਾਅ ਦਾ ਨਾਅਰਾ ਮਾਰਦੇ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਕੌਮ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ। ਪਰ ਸੱਤਾ ਦੇ ਮੋਹ ਨੇ ਉਨ੍ਹਾਂ ਦੇ ਮੂੰਹ ਸਿਉਂ ਦਿੱਤੇ ਸਨ, ਜਿਸ ਕਾਰਨ ਅੱਜ ਦਾ ਸੁਚੇਤ ਸਿੱਖ ਸਮਾਜ ਉਨ੍ਹਾਂ ਦੇ ਇਨ੍ਹਾਂ ਪੰਥਕ ਮੁਖੌਟਿਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਪਾਸੀ ਦੀ ‘ਕਾਇਨੋਮੈਟਿਕ ਐਕਸਿਸ’ ਤਕਨੀਕ ਬਦਲ ਰਹੀ ਹੈ ਗੋਡੇ ਦੇ ਮਰੀਜ਼ਾਂ ਦੀ ਜ਼ਿੰਦਗੀ ਅਗਲੀ ਖ਼ਬਰ ਹਨੂੰਮਾਨ ਰੋਲਰ ਫਲੋਰ ਮਿੱਲ ਸੁਨਾਮ ਨੂੰ ਪੰਜਾਬ ਦੀ ਪਹਿਲੀ ਮਿੱਲ ਬਣਨ ਦਾ ਮਾਣ ਮਿਲਿਆ
Ad Position 24
No active advertisement