ਲੌਂਗੋਵਾਲ, 12 ਜੂਨ (ਵਿਨੋਦ, ਖੰਨਾ) - ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਵਿਦਿਆਰਥੀਆਂ ਲਈ ਜਵਾਹਰ ਨਵੋਦਿਆ ਵਿਦਿਆਲਾ ਲੌਂਗੋਵਾਲ ਵਿਚ 6ਵੀੰ ਸ਼੍ਰੇਣੀ ਵਿਚ ਦਾਖਲੇ ਲਈ ਜੇ.ਐਨ.ਵੀ.ਐਸ.ਟੀ.-2027 ਰਾਹੀਂ ਸੈਸ਼ਨ 2027-28 ਲਈ ਛੇਵੀਂ ਜਮਾਤ ਲਈ ਦਾਖਲੇ ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸਦੇ ਲਈ 28 ਨਵੰਬਰ 2026 ਨੂੰ ਬਲਾਕ ਪੱਧਰ ਤੇ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਲਈ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ 31 ਜੁਲਾਈ ਨਿਰਧਾਰਤ ਕੀਤੀ ਗਈ ਹੈ। ਪ੍ਰਿੰਸੀਪਲ ਖੇਮ ਚੰਦ ਨੇ ਦੱਸਿਆ ਕਿ ਫਾਰਮ ਭਰਨ ਵਾਲਾ ਵਿਦਿਆਰਥੀ ਮੌਜੂਦਾ ਸ਼ੈਸਨ ਵਿਚ ਪੰਜਵੀਂ ਸ੍ਰੇਣੀ ਦਾ ਵਿਦਿਆਰਥੀ ਹੋਵੇ।