11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚੌੜਾ ਬਾਜ਼ਾਰ ਰੋਇਲ ਕਲੱਬ ਦਾ ਗਠਨ, ਰਵਿੰਦਰ ਪੁਰੀ ਬਣੇ ਸਰਪ੍ਰਸਤ

Ad Position 21
No active advertisement
ਅਜੀਤ ਡੈਸਕ 15-07-2026
ਅਹਿਮਦਗੜ੍ਹ, 14 ਜੁਲਾਈ (ਸੁਖਜੀਤ ਸਿੰਘ ਖੇੜਾ) - ਅਹਿਮਦਗੜ ਦਾ ਚੌੜਾ ਬਾਜ਼ਾਰ ਸ਼ਹਿਰ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਸ਼ਹਿਰ ਦਾ ਵੱਡਾ ਹਿੱਸਾ ਵਪਾਰ ਇਸੇ ਬਾਜ਼ਾਰ ਰਾਹੀਂ ਚੱਲਦਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਹੋਣ ਵਾਲੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦੀ ਸ਼ੁਰੂਆਤ ਵੀ ਅਕਸਰ ਇਸੇ ਬਾਜ਼ਾਰ ਦੇ ਚੌਕ ਤੋਂ ਹੁੰਦੀ ਹੈ। ਇਸੇ ਮਕਸਦ ਨੂੰ ਧਿਆਨ ਵਿੱਚ ਰੱਖਦਿਆਂ ਚੌੜਾ ਬਾਜ਼ਾਰ ਦੇ ਵਪਾਰੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਸਰਬਸੰਮਤੀ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੂੰ ਚੌੜਾ ਬਾਜ਼ਾਰ ਰੋਇਲ ਕਲੱਬ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ ਤਰਸੇਮ ਗਰਗ ਨੇ ਕਿਹਾ ਕਿ ਇਹ ਸ਼ਹਿਰ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੋਵੇਗਾ, ਵਪਾਰੀਆਂ ਵਿੱਚ ਏਕਤਾ ਵਧੇਗੀ ਅਤੇ ਹਰ ਸਮੱਸਿਆ ਦਾ ਮਿਲ ਬੈਠ ਕੇ ਹੱਲ ਕੀਤਾ ਜਾਵੇਗਾ। ਨਵ-ਨਿਯੁਕਤ ਸਰਪ੍ਰਸਤ ਰਵਿੰਦਰ ਪੁਰੀ ਨੇ ਭਰੋਸਾ ਦਿਵਾਇਆ ਕਿ ਉਹ ਸਾਰੇ ਦੁਕਾਨਦਾਰ ਭਰਾਵਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਪਾਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇ ਕਿਸੇ ਵੀ ਦੁਕਾਨਦਾਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ ਅਤੇ ਲੋੜ ਪੈਣ ‘ਤੇ ਪ੍ਰਸ਼ਾਸਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਇਸ ਮੌਕੇ ਬਾਜ਼ਾਰ ਦੇ ਸੀਨੀਅਰ ਮੈਂਬਰ ਹਿੰਮਤ ਸਿੰਘ, ਰਿਤੇਸ਼ ਸਿੰਗਲਾ, ਅਰੁਣ ਜਿੰਦਲ, ਤਰਸੇਮ ਗਰਗ, ਰੋਹਿਤ ਗਰਗ, ਪ੍ਰਮੋਦ ਵਰਮਾ, ਦੀਪਕ ਗੋਇਲ, ਦੀਪਾ, ਸੂਰਜ ਢੰਡ, ਰਾਹੁਲ ਭੁੱਟਾ, ਭਵਨ ਸਿੰਘ, ਪਿਯੂਸ਼ ਜਿੰਦਲ, ਸਾਹਿਲ ਗਰਗ, ਵਿਸ਼ਨੂ ਗਰਗ, ਵਰਿੰਦਰ ਢੰਡ, ਸ਼ਿਆਮ ਲਾਲ ਸਿੰਗਲਾ, ਕਾਲੀ ਸਿੰਗਲ ਅਤੇ ਨੀਰਜ ਭੁੱਟਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਤਹਿਸੀਲ ਕੰਪਲੈਕਸ ਦੀ ਲਿਫਟ ਕਰੀਬ 2 ਮਹੀਨੇ ਤੋਂ ਖਰਾਬ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਇੰਟਰਲਾਕ ਟਾਇਲਾਂ ਦਾ ਸਰਕਾਰੀ ਰੇਟ ਵਧਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
Ad Position 24