08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼੍ਰੋਮਣੀ ਅਕਾਲੀ ਦਲ ਦੇ ‘ਲ਼ਹੂ ਭਿੱਜੇ’ ਇਤਿਹਾਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ - ਜੱਸੀ ਮੰਨਵੀ

Ad Position 21
No active advertisement
ਅਜੀਤ ਡੈਸਕ 16-07-2026
ਮਲੇਰਕੋਟਲਾ, 15 ਜੁਲਾਈ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ ਦੇ ‘ਲ਼ਹੂ ਭਿੱਜੇ’ ਇਤਿਹਾਸ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ । ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਪਰ ਸ਼੍ਰੋਮਣੀ ਅਕਾਲੀ ਦਲ ਅਜਿਹੇ ਹਾਲਾਤਾਂ ਦੇ ਵਿੱਚੋਂ ਵੀ ਤਕੜਾ ਹੋ ਕੇ ਨਿਕਲਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਨੇ ਪਿੰਡਾਂ ਦੇ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਗੱਲਬਾਤ ਸਮੇਂ ਕੀਤਾ । ਜ਼ਿਲ੍ਹਾ ਮਲੇਰਕੋਟਲਾ ਦੇ ਹਲਕਾ ਅਮਰਗੜ੍ਹ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਨੌਜਵਾਨਾਂ, ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇੱਕ ਮਾਲਾ ਦੇ ਵਿੱਚ ਪ੍ਰੋਣ ਲਈ ਜੱਸੀ ਮੰਨਵੀਂ ਵੱਲੋਂ ਨੌਜਵਾਨ ਵਰਕਰਾਂ ਤੱਕ ਪਹੁੰਚ ਕਰਦਿਆਂ ਇੱਕ ਨਵੀਂ ਰਣਨੀਤੀ ਤਹਿਤ ਬਿਉਤਬੰਦੀ ਬਣਾਉਂਦਿਆਂ ਇਸ ਰਣਨੀਤੀ ਨੂੰ ਅੰਜਾਮ ਦੇਣ ਦੇ ਲਈ ਮੀਟਿੰਗਾਂ ਦਾ ਦੌਰ ਆਰੰਭਿਆ ਹੈ । ਅਕਾਲੀ ਆਗੂ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ ਦੌਰਾਨ ਇਹ ਮਹਿਸੂਸ ਕੀਤਾ ਕਿ ਹਲਕਾ ਅਮਰਗੜ੍ਹ ਦੇ ਅੰਦਰ ਜਿਹੜੇ ਅਕਾਲੀ ਆਗੂ ਤੇ ਵਰਕਰ ਆਪਣੇ ਘਰਾਂ ਅੰਦਰ ਚੁੱਪ ਬੈਠੇ ਹਨ ਉਨਾਂ ਨੂੰ ਪਾਰਟੀ ਦੇ ਨਾਲ ਤੋਰਨ ਲਈ ਚਾਰਾਜੋਈ ਕਰਨੀ ਚਾਹੀਦੀ ਹੈ । ਨੌਜਵਾਨ ਅਕਾਲੀ ਆਗੂ ਜੱਸੀ ਮੰਨਵੀਂ ਨੇ ਕਿਹਾ ਕਿ ਹਲਕਾ ਅਮਰਗੜ੍ਹ ਦੇ ਅੰਦਰ ਪਾਰਟੀ ਕਾਡਰ ਦਾ ਵੱਡਾ ਹਿੱਸਾ ਪਿਛਲੇ ਸਮੇਂ ਨਿਰਾਸ਼ ਹੋ ਕੇ ਆਪਣੇ ਘਰ ਬੈਠ ਗਿਆ ਸੀ ਪ੍ਰੰਤੂ ਹੁਣ ਸਾਡਾ ਫਰਜ਼ ਬਣਦਾ ਹੈ ਅਸੀਂ ਘਰਾਂ ਵਿੱਚ ਬੈਠੇ ਨੌਜਵਾਨਾਂ, ਟਕਸਾਲੀ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਕਲਾਵੇ ਵਿੱਚ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੁੱਟ ਜਾਈਏ । ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਵਰਕਰਾਂ ਨੂੰ ਮੋਹਰੀ ਤੌਰ ‘ਤੇ ਪਾਰਟੀ ਨਾਲ ਤੋਰਿਆ ਜਾਵੇਗਾ । ਕਿਉਂਕਿ ਸਾਡੇ ਪੁਰਾਤਨ ਟਕਸਾਲੀ ਅਕਾਲੀ ਬਜ਼ੁਰਗਾਂ ਵੱਲੋਂ ਐਮਰਜੈਂਸੀ ਤੇ ਮੋਰਚਿਆਂ ਸਮੇਂ ਜੇਲ੍ਹਾ ਵਿੱਚ ਜਾ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਪ੍ਰੰਤੂ ਸਮੇਂ ਦੀਆਂ ਹਕੂਮਤਾਂ ਤੋਂ ਕਦੇ ਵੀ ਹਾਰ ਨਹੀਂ ਮੰਨੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਗਲੀ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋਵੇਗੀ, ਇਸ ਲਈ ਸਮੂਹ ਅਕਾਲੀ ਸੋਚ ਨੂੰ ਪ੍ਰਣਾਏ ਹੋਏ ਵਰਕਰ ਪਾਰਟੀ ਸ਼ਫਾ ਨਾਲ ਜੁੜ ਕੇ ਕੰਮ ਕਰਨ ਤਾਂ ਚੰਗਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਹੈ ਇਸ ਲਈ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਪੰਜਾਬ ਦੀ ਸੇਵਾ ਕਰੇ ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਕਈ ਪਿੰਡਾਂ ਦੇ ਕਿਸਾਨਾਂ ਨੇ ਬਿਜਲੀਘਰ ਅੱਗੇ ਦਿੱਤਾ ਧਰਨਾ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕਨਵੈਨਸ਼ਨ ਦੌਰਾਨ ਸੰਘਰਸ਼ ਦੀ ਉੱਲੀਕੀ ਵਿਉਂਤਬੰਦੀ
Ad Position 24