ਸੰਗਰੂਰ, 15 ਜੁਲਾਈ (ਅਮਨਦੀਪ ਸਿੰਘ ਬਿੱਟਾ) – ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸਾਂਝੇ ਧੜੇ ਵੱਲੋਂ ਇੱਕ ਭਰਵੀਂ ਕਨਵੈਨਸ਼ਨ ਨੂੰ ਸਬੰਧੋਨ ਕਰਦਿਆਂ ਦਵਿੰਦਰ ਸਿੰਘ ਪਸ਼ੌਰ, ਪੂਰਨ ਸਿੰਘ ਖਾਈ, ਬਿਕਰਮਜੀਤ ਸਿੰਘ, ਨਿਰਭੈ ਸਿੰਘ, ਜੀਵਨ ਸਿੰਘ, ਕ੍ਰਿਸ਼ਨ ਕਾਂਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਕਈ ਵਾਰ ਦੇ ਚੁੱਕੇ ਹਨ ਪਰ ਮੈਨੇਜਮੈਂਟ ਮੰਗਾਂ ਨੂੰ ਲੈ ਕੇ ਆਨਾ ਕਾਨੀ ਕਰ ਰਹੀ ਹੈ। 27 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਦੇਣ ਉਪਰੰਤ 2 ਜੁਲਾਈ ਨੂੰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦੇਣ ਉਪਰੰਤ ਉਨ੍ਹਾਂ ਧਰਨਾ ਚੁੱਕਿਆ ਸੀ। ਮੀਟਿੰਗ ਦੌਰਾਨ ਨਿਬੜੇ ਲਈ ਸਾਂਝੀ ਕਮੇਟੀ ਬਣਾਉਣ ਜਿਸ ਵਿੱਚ ਚਾਰ ਮੈਂਬਰ ਜਥੇਬੰਦੀਆਂ ਦੇ ਸ਼ਾਮਲ ਕਰਨ ਸੀ। ਜਥੇਬੰਦੀਆਂ ਨੇ ਵਿੱਤ ਮੰਤਰੀ ਨੂੰ ਲਿਖਤੀ ਪੱਤਰ ਦੇਣ ਲਈ ਕਿਹਾ ਪਰ ਉਨ੍ਹਾਂ ਕਿਹਾ ਕਿ ਪਹਿਲਾ ਬਿਜਲੀ ਮੁਲਾਜਮ ਵਰਕ ਨੂੰ ਰੂਲ ਨੂੰ ਵਾਪਸ ਲੈਣ। ਉਪਰੋਕਤ ਸਹਿਮਤੀ ਉਪਰੰਤ ਸਾਂਝੇ ਧੜ੍ਹੇ ਦੇ ਆਗੂਆਂ ਨੂੰ ਪੱਤਰ ਮਿਲਿਆ ਪਰ ਜੁਲਾਈ ਦੀ ਥਾਂ ਦੋ ਮਹੀਨਿਆਂ ਉਪਰੰਤ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ ਗਈ। ਇਸ ਉਪਰੰਤ ਰੋਹ ਵਿੱਚ ਆਏ ਬਿਜਲੀ ਮੁਲਾਜਮ 1 ਜੁਲਾਈ ਤੋਂ ਵਰਕ ਟੂ ਰੂਲ ਉੱਤੇ ਹਨ ਅਤੇ ਸਰਕਲਾਂ ਵੱਲੋਂ ਸੰਘਰਸ਼ ਸਬੰਧੀ ਕਨਵੈਨਸ਼ਨਾਂ ਕਰਵਾਈਆਂ ਜਾ ਰਹੀਆਂ ਅਤੇ ਇਸ ਸੰਘਰਸ਼ ਦੀ ਅਗਲੀ ਕੜ੍ਹੀ ਅਧੀਨ 21 ਅਤੇ 22 ਜੁਲਾਈ ਨੂੰ ਬਿਜਲੀ ਮੁਲਾਜਮ ਸਮੂਹਿਕ ਛੁੱਟੀ ਉੱਤੇ ਚੱਲ ਰਹੇ ਹਨ। ਕਨਵੈਨਸ਼ਨ ਦੌਰਾਨ ਸਮੂਹਿਕ ਛੁੱਟੀ ਉਤੇ ਜਾਣ ਦੇ ਨਾਲ-ਨਾਲ ਚੱਲਦੇ ਵਰਕ ਟੂ ਰੂਲ ਸਬੰਧੀ ਵੀ ਚਰਚਾ ਕੀਤੀ ਗਈ। ਇਸ ਕਨਵੈਨਸ਼ਨ ਨੂੰ ਕਰਨਦੀਪ ਸਿੰਘ, ਗੁਰਬਖਸੀਸ ਸਿੰਘ, ਪੁਸ਼ਪਿੰਦਰ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ, ਰਾਜਪਿੰਦਰ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ, ਰਾਜਪਿੰਦਰ ਸਿੰਘ, ਜਗਜੀਤ ਸਿੰਘ, ਗੋਰਵ ਜੋਸ਼ੀ, ਜਬਲਾ ਸਿੰਘ, ਗੁਰਪਿੰਦਰ ਸਿੰਘ ਕਹੇਰੂ, ਲਖਵੀਰ ਸਿੰਘ, ਮੱਖਣ ਸਿੰਘ, ਭੋਲਾ ਸਿੰਘ, ਮਿੱਠੂ ਸਿੰਘ, ਮਨਜੀਤ ਸਿੰਘ ਵੱਡਾ, ਦਲਵੀਰ ਸਿੰਘ, ਜਗਰਾਜ ਸਿੰਘ, ਕਰਨਦੀਪ, ਹਰਪ੍ਰੀਤ ਨੇ ਵੀ ਸੰਬੋਧਨ ਕੀਤਾ।