05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਟ੍ਰੈਫ਼ਿਕ ਪੁਲਿਸ ਨੇ ਹੁੱਲੜ੍ਹਬਾਜ਼ਾਂ ’ਤੇ ਕੱਸਿਆ ਸ਼ਿਕੰਜਾ

Ad Position 21
No active advertisement
ਅਜੀਤ ਡੈਸਕ 24-07-2026
ਸੁਨਾਮ ਊਧਮ ਸਿੰਘ ਵਾਲਾ,23 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਟ੍ਰੈਫਿਕ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵਲੋਂ ਟ੍ਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ ਦੀ ਅਗਵਾਈ ਵਿਚ ਸ਼ਹਿਰ ਵਿਚ ਟ੍ਰੈਫਿਕ ਨੂੰ ਸਚਾਰੂ ਬਣਾਉਣ ਦੇ ਨਾਲ ਹੀ ਅਮਨ ਕਾਨੂੰਨ ਦੀ ਸਥਿੱਤੀ ਬਣਾਈ ਰੱਖਣ ਅਤੇ ਹੁੱਲੜਬਾਜਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਥਾਨਕ ਸ਼ਹੀਦ ਉਧਮ ਸਿੰਘ ਸਰਕਾਰੀ ਸਕੂਲ (ਕੰਨਿਆ) ਦੇ ਬਾਹਰ ਛੁੱਟੀ ਸਮੇ ਟ੍ਰੈਫਿਕ ਪੁਲਿਸ ਨੇ ਵਿਸੇਸ਼ ਨਾਕਾ ਲਾਕੇ ਖਾਸ ਤੌਰ ਤੇ ਬੁਲਟ ਮੋਟਰਸਾਇਕਲ ਤੇ ਹੁੱਲੜਬਾਜੀ ਕਰ ਰਹੇ ਨੌਜਵਾਨਾਂ ਤੇ ਸਿਕੰਜਾ ਕਸਦਿਆਂ ਦੋ ਮੋਟਰਸਾਈਕਲਾਂ ਨੂੰ ਮੌਕੇ ਤੇ ਹੀ ਇਮਪਾਊਂਡ ਕੀਤਾ ਗਿਆ ਜਦੋਂ ਕਿ ਦੋ ਦਰਜਨ ਤੋਂ ਵੀ ਵੱਧ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ।ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਕਿਹਾ ਕਿ ਸੁਨਾਮ ਸ਼ਹਿਰ ਦੇ ਮੁੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਵਿਸ਼ੇਸ਼ ਨਾਕੇਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਵੱਡੇ ਪੱਧਰ ‘ਤੇ ਚਲਾਨ ਕੱਟੇ ਗਏ ਹਨ।ਟ੍ਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਅਤੇ ਹੁੱਲੜਬਾਜ਼ੀ ਕਰਦਾ ਦਿਖਾਈ ਦੇਵੇ, ਤਾਂ ਤੁਰੰਤ ਪੁਲਿਸ ਦੇ ਹੈਲਪਲਾਈਨ ਨੰਬਰ ਨਾਲ ਸੰਪਰਕ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿੱਚ ਮੈਡੀਕਲ ਕਾਲਜ ਦੀਆਂ ਤਿਆਰੀਆਂ ਤੇਜ਼ ਅਗਲੀ ਖ਼ਬਰ ਸੇਵਕਾਂ ਨੇ ਸੰਗਰੂਰ ਦੇ ਬਾਜ਼ਾਰਾਂ ’ਚੋਂ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ’ਚ ਕੀਤਾ ਅਰਥੀ ਫੂਕ ਮੁਜ਼ਾਹਰਾ
Ad Position 24
No active advertisement