05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੇਵਕਾਂ ਨੇ ਸੰਗਰੂਰ ਦੇ ਬਾਜ਼ਾਰਾਂ ’ਚੋਂ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ’ਚ ਕੀਤਾ ਅਰਥੀ ਫੂਕ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 24-07-2026
ਸੰਗਰੂਰ, 23 ਜੁਲਾਈ (ਦਮਨਜੀਤ ਸਿੰਘ)- ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਅੰਦਰ ਚੱਲ ਰਹੀ ਕੰਮ ਛੱਡ ਹੜਤਾਲ ਦੌਰਾਨ ਬੀਤੇ ਦਿਨੀ ਬਰਨਾਲਾ ਵਿਖੇ ਪੁਲਿਸ ਵੱਲੋਂ ਸਫਾਈ ਸੇਵਕਾਂ ਉੱਤੇ ਕੀਤੇ ਗਏ ਲਾਠੀ ਚਾਰਜ ਦੇ ਰੋਸ ਵਜੋਂ ਅੱਜ ਮੁੜ ਸੰਗਰੂਰ ਵਿੱਚ ਸਫਾਈ ਸੇਵਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਅਰਥੀ ਫੂਕ ਮੁਜਾਰਾ ਕੀਤਾ ਗਿਆ । ਸਥਾਨਕ ਨਗਰ ਕੌਂਸਲ ਦਫਤਰ ਤੋਂ ਮੋਢੇ ਉੱਤੇ ਅਰਥੀ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਨਿਕਲੇ ਸਫਾਈ ਸੇਵਕਾਂ ਵੱਲੋਂ ਰਸਤੇ ਵਿੱਚ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਹੁੰਚ ਕੇ ਵੀ ਰੋਸ ਪ੍ਰਗਟਾਇਆ ਗਿਆ । ਇਸ ਉਪਰੰਤ ਸਫਾਈ ਸੇਵਕ ਸ਼ਹਿਰ ਦੇ ਲਾਲ ਬੱਤੀ ਚੌਕ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਚੱਕਾ ਜਾਮ ਕਰਦਿਆਂ ਰੋਸ ਜਾਹਿਰ ਕੀਤਾ ਗਿਆ ਅਤੇ ਸਰਕਾਰ ਖਿਲਾਫ ਅਰਥੀ ਫੂਕ ਮੁਜਾਰਾ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ । ਸਫਾਈ ਸੇਵਕਾਂ ਦੇ ਰੋਸ ਪ੍ਰਦਰਸ਼ਨ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਦਲਿਤ ਆਗੂ ਵਿਜੇ ਲੰਕੇਸ਼, ਅਕਾਲੀ ਦਲ ਵਾਰਸ ਪੰਜਾਬ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਰਿਪਦਮਨ ਸਿੰਘ ਰਿਪੂ ਢਿੱਲੋਂ ਵੱਲੋਂ ਵੀ ਸਫਾਈ ਸੇਵਕਾਂ ਦੇ ਹਮਾਇਤ ਵਿੱਚ ਉਤਰਦਿਆਂ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਗਿਆ । ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਸਫਾਈ ਸੇਵਕਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਹੜਤਾਲ ਖਤਮ ਕਰਵਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਵੱਲੋਂ ਬਰਨਾਲਾ ਵਿੱਚ ਸਫਾਈ ਸੇਵਕਾਂ ਉੱਤੇ ਹੋਏ ਲਾਠੀ ਚਾਰਜ ਦੀ ਵੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਆਗੂਆਂ ਨੇ ਕਿਹਾ ਸਫਾਈ ਸੇਵਕ ਯੂਨੀਅਨ ਦੇ ਅਗਾਮੀ ਪ੍ਰਦਰਸ਼ਨਾਂ ਵਿਚ ਵੀ ਉਹ ਸਫਾਈ ਸੇਵਕਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਣਗੇ । ਵਿਜੈ ਲੰਕੇਸ਼ ਅਤੇ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਮਾਤਰ 10 ਹਜਾਰ ਰੁਪਏ ਪ੍ਰਤੀ ਮਹੀਨੇ ਨਾਲ ਘਰ ਚਲਾਉਣਾ ਕਿਸੇ ਵੀ ਤਰੀਕੇ ਸੰਭਵ ਨਹੀਂ । ਉਨ੍ਹਾਂ ਕਿਹਾ ਕਿ ਏਅਰ ਕੰਡਿਸ਼ਨ ਕਮਰਿਆ ਵਿਚ ਬੈਠ ਕੇ ਸਰਕਾਰਾਂ ਅਤੇ ਅਧਿਕਾਰੀ ਹੁਕਮ ਚਲਾ ਦਿੰਦੇ ਹਨ ਪਰ ਗਰੀਬ ਮਜਦੂਰਾਂ ਦੇ ਘਰਾਂ ਦੇ ਹਾਲਾਤਾਂ ਵੱਲ ਝਾਤ ਨਹੀਂ ਮਾਰੀ ਜਾਂਦੀ । ਉਨ੍ਹਾਂ ਮੰਗ ਕੀਤੀ ਕਿ ਸਫਾਈ ਸੇਵਕਾਂ ਉੱਤੇ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਉੱਤੇ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਜਾਵੇ । ਰਿਪਦਮਨ ਸਿੰਘ ਢਿਲੋਂ ਨੇ ਕਿਹਾ ਕਿ ਸਫਾਈ ਸੇਵਕਾਂ ਤੋਂ ਬਿਨਾਂ ਆਮ ਲੋਕਾਂ ਦੀ ਜਿੰਦਗੀ ਵੀ ਸੰਭਵ ਨਹੀਂ । ਉਨ੍ਹਾਂ ਕਿਹਾ ਕਿ ਅੱਜ ਤੱਕ ਇਤਿਹਾਸ ਵਿਚ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ ਕਿ ਕਿਸੇ ਸਰਕਾਰ ਨੇ ਸਫਾਈ ਸੇਵਕਾਂ ਉੱਤੇ ਏਨਾ ਤਸ਼ੱਦਦ ਕੀਤਾ ਹੋਵੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗਰੀਬ ਮਜਦੂਰਾਂ ਉੱਤੇ ਲਾਠੀਆਂ ਚਲਾਉਣ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ । ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ ਅਤੇ ਸੰਗਰੂਰ ਸ਼ਹਿਰੀ ਪ੍ਰਧਾਨ ਅਜੇ ਬੇਦੀ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕੇ ਜੇਕਰ ਸਰਕਾਰ ਵੱਲੋਂ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਕਰਨ ਵਾਲੇ ਅਧਿਕਾਰੀਆਂ ਉੱਤੇ ਤੁਰੰਤ ਕਰਵਾਈ ਨਾਂ ਕੀਤੀ ਤਾਂ ਪੰਜਾਬ ਭਰ ਵਿਚ ਯੂਨੀਅਨ ਵੱਲੋਂ ਸੰਘਰਸ਼ ਹੋਰ ਤੇਜ ਕਰਦਿਆਂ ਸਰਕਾਰ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਜਾਵੇਗੀ
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਹੁੱਲੜ੍ਹਬਾਜ਼ਾਂ ’ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ ਸੇਜਲ ਅੱਖਾਂ ਨਾਲ ਭਾਈ ਗੁਰਇਕਪ੍ਰੀਤ ਸਿੰਘ ਗੰਡੇਵਾਲ ਦਾ ਅੰਗੀਠਾ ਸੰਭਾਲਿਆ
Ad Position 24
No active advertisement