05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੇਜਲ ਅੱਖਾਂ ਨਾਲ ਭਾਈ ਗੁਰਇਕਪ੍ਰੀਤ ਸਿੰਘ ਗੰਡੇਵਾਲ ਦਾ ਅੰਗੀਠਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 24-07-2026
ਸ਼ੇਰਪੁਰ, 23 ਜੁਲਾਈ (ਦਰਸ਼ਨ ਸਿੰਘ ਖੇੜੀ) - ਇਲਾਕਾ ਸ਼ੇਰਪੁਰ ਦੀ ਧਾਰਮਿਕ ਸਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ ਦੇ ਪੋਤਰੇ ਅਤੇ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਸੀ. ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਟੇਟ ਨਿਊਜਰਸੀ (ਯੂ.ਐੱਸ.ਏ.) ਦੇ ਹੋਣਹਾਰ ਫਰਜ਼ੰਦ ਭਾਈ ਗੁਰਇਕਪ੍ਰੀਤ ਸਿੰਘ ਗੰਡੇਵਾਲ (ਯੂਐਸਏ) ਦਾ ਅੰਗੀਠਾ ਪ੍ਰੀਵਾਰਿਕ ਮੈਂਬਰਾਂ ਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਨੇ ਸੇਜਲ ਅੱਖਾਂ ਤੇ ਭਰੇ ਹੋਏ ਮਨਾਂ ਨਾਲ ਸੰਭਾਲਿਆ।ਇਸ ਸੋਗਮਈ ਮੌਕੇ ਮਾਹੌਲ ਹੋਰ ਭੀ ਗਮਗੀਨ ਬਣ ਗਿਆ ਜਦੋਂ ਕਿ ਉਸ ਵਲੋਂ ਛੋਟੀ ਉਮਰ ਵਿਚ ਵੱਡੀਆਂ ਮਾਰੀਆਂ ਮੱਲਾਂ ਨੂੰ ਯਾਦ ਕੀਤਾ ਗਿਆ। ਉਸਦੇ ਲੈਕਚਰਾਂ ਵਿੱਚ ਗੁਰਬਾਣੀ ਪ੍ਰਤੀ ਅਮਲੀ ਜਾਮਾ ਪਹਿਨਾਉਣ, ਮਨੁੱਖੀ ਕਿਰਦਾਰ ਤੇ ਵਿਵਹਾਰ, ਜੀਵਨ ਤੇ ਮੌਤ ਸਬੰਧੀ ਇਤਿਹਾਸਕ ਸਚਾਈਆਂ ਨੂੰ ਵੀ ਤਾਜ਼ਾ ਕੀਤਾ ਗਿਆ।ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐਸਜੀਪੀਸੀ,, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਐਡਵੋਕੇਟ ਰਣਪ੍ਰੀਤ ਸਿੰਘ ਗੰਡਾ ਸਿੰਘ ਵਾਲਾ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ,ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ, ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਕਰਨੈਲ ਸਿੰਘ ਗੰਡੇਵਾਲ, ਮਹਿਤਾਬ ਸਿੰਘ ਗੰਡੇਵਾਲ, ਜਥੇਦਾਰ ਲਾਭ ਸਿੰਘ, ਗੁਰਮੇਲ ਸਿੰਘ ਚੀਮਾ, ਜਗਦੇਵ ਸਿੰਘ ਬਦੇਸ਼ਾ, ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ, ਗ਼ਰੀਬ ਸਿੰਘ ਛੰਨਾਂ, ਹੰਸਾਂ ਗੰਡੇਵਾਲ, ਗੁਰਜੰਟ ਸਿੰਘ ਸੰਧੂ, ਸੁਭਾਸ਼ ਚੰਦ, ਜਗੀਰ ਸਿੰਘ, ਹਰਪਾਲ ਸਿੰਘ ਪੋਪੀ ਫੋਜ਼ੀ, ਸੁਖਦੇਵ ਸਿੰਘ ਧਨੇਸਰ, ਸੁਰਜੀਤ ਸਿੰਘ ਭੁੱਲਰ, ਕਰਮਜੀਤ ਸਿੰਘ ਗੰਡੇਵਾਲ ਪ੍ਰਧਾਨ ਡਕੌਂਦਾ, ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ, ਸੁਖਵਿੰਦਰ ਸਿੰਘ ਧਾਲੀਵਾਲ ਸ਼ੇਰਪੁਰ, ਮਨਦੀਪ ਸਿੰਘ ਜਾਤੀਕਾ, ਹਾਕਮ ਸਿੰਘ ਪੰਚ,ਦਰਸ਼ੀ ਸ਼ੇਰਪੁਰ, ਉੱਘੇ ਕਾਰੋਬਾਰੀ ਗੋਰਾ ਸਿੰਘ,ਭੰਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਸਿੰਘ ਢਿੱਲੋਂ, ਬਿੰਦਰ ਸਿੰਘ ਪੀਏ,ਵੈਦ ਦਰਸ਼ਨ ਸਿੰਘ ਖੇੜੀ, ਬਾਬਾ ਕੌਰ ਸਿੰਘ ਖੇੜੀ ਖੁਰਦ, ਸੂਬੇਦਾਰ ਮਨੀ ਸਿੰਘ ਕਾਤਰੋਂ, ਪ੍ਰੋਫ਼ੈਸਰ ਜਸਵਿੰਦਰ ਰਿਸ਼ੀ, ਜਗਸੀਰ ਸਿੰਘ, ਭੀਮ ਸਿੰਘ ਸਲੇਮਪੁਰ,ਬਾਬਾ ਚਮਕੌਰ ਸਿੰਘ ਲੋਹਗੜ੍ਹ ਪ੍ਰਧਾਨ, ਬਾਬਾ ਜਸਦੇਵ ਸਿੰਘ ਲੋਹਟਬੱਦੀ, ਪ੍ਰੀਤਮ ਸਿੰਘ ਆਦਮਪੁਰਾ, ਮਹੰਤ ਚਮਕੌਰ ਸਿੰਘ ਪੰਜਗਰਾਈਂ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਸੁਖਦੇਵ ਮੁਨੀ ਸੰਘੇੜਾ,ਪਵਨ ਕੁਮਾਰ ਸੋਲਾਂਮੱਟ, ਬਾਬਾ ਹਰਬੰਸ ਸਿੰਘ ਚੀਮਾ, ਮਹੰਤ ਯਾਦਵਿੰਦਰ ਸਿੰਘ ਚੰਨਣਵਾਲ, ਮਹੰਤ ਕਰਮਜੀਤ ਸਿੰਘ ਆਦਮਪੁਰ, ਗਿਆਨੀ ਸੋਹਣ ਸਿੰਘ ਢੰਡਾਬੰਨਾ, ਮਹੰਤ ਜਤਿੰਦਰ ਸਿੰਘ ਲੋਹਗੜ੍ਹ, ਬਾਬਾ ਅਮਨਦੀਪ ਸਿੰਘ ਉੱਗੋਕੇ, ਮਹੰਤ ਬਲਦੇਵ ਸਿੰਘ ਫਰਵਾਹੀ, ਮਹੰਤ ਕੇਵਲ ਕ੍ਰਿਸ਼ਨ ਹੰਢਿਆਇਆ, ਬਾਬਾ ਜਗਦੀਸ਼ ਸਿੰਘ ਲੂਲੋ ਵਾਲੇ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਕਾਂ ਨੇ ਸੰਗਰੂਰ ਦੇ ਬਾਜ਼ਾਰਾਂ ’ਚੋਂ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ’ਚ ਕੀਤਾ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਮੁੱਖ ਮੰਤਰੀ ਦੇ ਹਲਕੇ ਦੇ ਨੌਜਵਾਨ ਰੋਜ਼ਗਾਰ ਦੀ ਭਾਲ ’ਚ ਹੋ ਰਹੇ ਨੇ ਖੱਜਲ-ਖੁਆਰ- ਦਾਮਨ ਬਾਜਵਾ
Ad Position 24
No active advertisement