06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਾਵਰਕਾਮ ਦੇ ਮੁਲਾਜ਼ਮਾਂ ਦਾ ਸੰਘਰਸ਼ ਹੋਇਆ ਹੋਰ ਤੇਜ਼, 25 ਅਤੇ 26 ਨੂੰ ਸਮੂਹਿਕ ਛੁੱਟੀ ਉੱਤੇ ਜਾਣ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 25-07-2026
ਸੰਗਰੂਰ, 24 ਜੁਲਾਈ (ਅਮਨਦੀਪ ਸਿੰਘ ਬਿੱਟਾ) - ਬਿਜਲੀ ਮੁਲਾਜ਼ਮਾਂ ਦੇ ਸਾਂਝੇ ਥੜ੍ਹੇ ਵਲੋਂ ਦਿੱਤੇ ਸੰਘਰਸ਼ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਸਮੂਹ ਬਿਜਲੀ ਕਾਮੇ ਸਮੂਹਿਕ ਛੁੱਟੀ ਦੇ ਚੌਥੇ ਦਿਨ ਲੈ ਕੇ ਸਮੁੱਚੇ ਪੰਜਾਬ ਦੇ ਵੱਖ-ਵੱਖ ਮੰਡਲ/ਉਪ ਮੰਡਲ ਦਫਤਰਾਂ ਅੱਗੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸੰਗਰੂਰ ਸਰਕਲ ਵਲੋਂ ਕੀਤੀ ਰੈਲੀ ਵਿਚ ਉਚੇਚੇ ਤੌਰ ਤੇ ਪਹੁੰਚੇ ਸਾਂਝੇ ਥੜੇ ਦੇ ਆਗੂ ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪ੍ਸੋਰ ਸਰਕਲ ਆਗੂ ਬਿਕਰਮਜੀਤ ਸਿੰਘ, ਲੱਖਵਿੰਦਰ ਸਿੰਘ ਸੁਨਾਮ,ਨਿਰਭੈ ਸਿੰਘ ਭੱਠਲ, ਭੋਲਾ ਸਿੰਘ ਗੱਗੜਪੁਰ, ਲਖਵਿੰਦਰ ਸਿੰਘ, ਜਗਦੀਪ ਸਿੰਘ ਗੁੱਜਰਾਂ ਅਤੇ ਪੁਨੀਤ ਪ੍ਰਾਸ਼ਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਅਹਿਮ ਮੰਗਾਂ /ਮਸਲਿਆਂ ਨੂੰ ਅੱਖੋਂ ਪਰੋਖੇ ਕਰਦੀ ਆ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਿਜਲੀ ਨਿਗਮ ਅੰਦਰ ਹਜ਼ਾਰਾਂ ਅਸਾਮੀਆਂ ਖ਼ਾਲੀ ਹਨ, ਭਾਰੀ ਕੰਮ ਦੇ ਬੋਝ ਹੇਠ ਦੱਬੇ ਕਾਮੇ ਹਰ ਰੋਜ਼ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਫਿਰ ਵੀ ਇਹਨਾਂ ਕਾਮਿਆਂ ਨੂੰ ਅਪਣੀਆਂ ਹੱਕੀਂ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਅਨੁਸਾਰ ਬਿਜਲੀ ਕਾਮਿਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕੀਤੇ ਜਾਣ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਹੋਣ ਵਾਲੇ ਕਰਮਚਾਰੀਆਂ ਨੂੰ ਪੇ ਬੈਂਡ ਲਾਗੂ ਕਰਨਾ, 18% ਡੀ ਏ ਦੀ ਕਿਸ਼ਤ ਅਤੇ ਇਸਦਾ ਬਕਾਇਆ,ਪੁਰਾਣੀ ਪੈਨਸ਼ਨ ਦੀ ਬਹਾਲੀ, ਸੋਲੇਸ਼ੀਅਮ ਪਾਲਿਸੀ ਅਧੀਨ ਭਰਤੀ ਕੀਤੇ ਕਰਮਚਾਰੀਆਂ ਤੋਂ 12% ਵਿਆਜ਼ ਦੀ ਸ਼ਰਤ ਹਟਾਉਣ, (ਸਪੈਸ਼ਲ ਪੈਨਸ਼ਨ ਦਾ ਹੱਕ ਬਹਾਲ ਕਰਨ) ਕਰਵਾਉਣ , ਕੰਨਟ੍ਰੈਕਟ ਸਮੇਂ ਨੂੰ ਰੈਗੂਲਰ ਸੇਵਾ ਵਿੱਚ ਜੋੜਨ, ਨਵੀਂ ਰੈਗੂਲਰ ਭਰਤੀ ਰਾਹੀਂ ਖ਼ਾਲੀ ਅਸਾਮੀਆਂ ਨੂੰ ਭਰਨ, ਨਵੀਆਂ ਅਸਾਮੀਆਂ ਦੀ ਰਚਨਾ, ਕੰਟੀਜੈਂਟ ਕਾਮਿਆਂ ਨੂੰ ਪੂਰੀ ਤਨਖਾਹ ਅਤੇ ਪਿਛਲੀ ਸੇਵਾ ਦਾ ਸੇਵਾ ਲਾਭ ਦੇਣਾ, ਵੱਖ ਵੱਖ ਸਰੋਤਾਂ ਰਾਹੀਂ ਮਹਿਕਮੇ ਅੰਦਰ ਭਰਤੀ ਕੀਤੇ ਆਉਟਸੋਰਸਿੰਗ ਕਾਮਿਆਂ ਨੂੰ ਮਹਿਕਮੇ ਅੰਦਰ ਸਿੱਧੇ ਤੌਰ ਸਮਾ ਕੇ ਰੈਗੂਲਰ ਕਰਨ ਦੀ ਪਾਲਿਸੀ ਬਣਾਉਣ ਅਤੇ ਉਜ਼ਰਤਾਂ ਵਿੱਚ ਵਾਧੇ, ਗੋਇੰਦਵਾਲ ਥਰਮਲ ਪਲਾਂਟ ਵਿੱਚ ਰੈਗੂਲਰ ਮੁਲਾਜ਼ਮਾਂ ਦੀ ਨਿਯੁਕਤੀ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਲਈ ਪੈਡੀ ਸੀਜ਼ਨ ਦੌਰਾਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਅੱਜ ਸਮੁੱਚੇ ਪੰਜਾਬ ਅੰਦਰ ਲਗਭਗ 82% ਤੋਂ ਉੱਪਰ ਬਿਜਲੀ ਕਾਮੇ 21 ਜੁਲਾਈ ਤੋਂ ਸਮੂਹਿਕ ਛੁੱਟੀ ਤੇ ਹਨ। ਮੁਲਾਜ਼ਮਾਂ ਵਲੋਂ ਪਹਿਲਾਂ 21,22 ਜੁਲਾਈ ਦੀ ਛੁੱਟੀ ਭਰੀ ਸੀ, ਉਸ ਤੋਂ ਬਾਅਦ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ, ਇਸ ਲਈ ਮੁਲਾਜ਼ਮਾਂ ਵਲੋਂ ਫਿਰ 23,24 ਜੁਲਾਈ ਦੀ ਛੁੱਟੀ ਭਰੀ ਗਈ। ਅੱਜ ਚੌਥੇ ਦਿਨ ਫਿਰ ਜਥੇਬੰਦੀਆਂ ਆਪਣਾ ਸੰਘਰਸ਼ ਕਰਦੇ ਹੋਏ ਲਗਾਤਾਰ ਰੋਸ ਰੈਲੀਆਂ ਕਰ ਰਹੇ ਹਨ। ਅੱਜ ਫਿਰ ਸਮੁੱਚੇ ਬਿਜਲੀ ਮੁਲਾਜ਼ਮਾਂ ਵਲੋਂ ਦੋ ਦਿਨ ਦੀ ਛੁੱਟੀ ਵਿੱਚ ਵਾਧਾ ਕਰਦੇ ਹੋਏ 25, 26 ਜੁਲਾਈ ਦੀ ਛੁੱਟੀ ਭਰ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਮੰਗਾ ਨਾ ਮੰਨੇ ਜਾਣ ਤੱਕ ਸਮੂਹਿਕ ਛੁੱਟੀ ਵਿੱਚ ਇਸੇ ਤਰ੍ਹਾਂ ਵਾਧਾ ਕਰਕੇ ਬਿਜਲੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਅੱਜ ਦੀ ਰੈਲੀ ਨੂੰ ਪੁਸ਼ਪਿੰਦਰ ਸਿੰਘ ਗੰਗਾ ਸਿੰਘ ਵਾਲਾ, ਪਰਮਪਾਲ ਸਿੰਘ ਪੰਮਾ, ਰਾਜਪਿੰਦਰ ਸਿੰਘ ਕਰਤਾਰਪੁਰਾ, ਪੈਨਸ਼ਨਰ ਆਗੂ ਫ਼ਲਜੀਤ ਸਿੰਘ,ਯਸ਼ਪਾਲ ਸ਼ਰਮਾ, ਅਵਤਾਰ ਸਿੰਘ ਫੋਰਮੈਨ , ਜੀਵਨ ਸਿੰਘ ਅਤੇ ਮਹਿੰਦਰ ਸਿੰਘ ਭੱਠਲ ਨੇ ਸੰਬੋਧਨ ਕੀਤਾ। ਇਸ ਮੌਕੇ ਰੈਲੀ ਵਿੱਚ ਰਾਜਵੀਰ ਸਿੰਘ, ਦਲਵੀਰ ਸਿੰਘ, ਭਿੰਡਰ, ਸੁਖਵਿੰਦਰ ਪਾਲ, ਪਰਮਿੰਦਰ ਸਿੰਘ ਖੇੜੀ, ਮਨਜੀਤ ਸਿੰਘ, ਸੁੱਖਵਿੰਦਰ ਸਿੰਘ ਉਪਲੀ, ਕੁਲਵਿੰਦਰ ਸਿੰਘ, ਲਖਬੀਰ ਸਿੰਘ ਬਡਰੁੱਖਾਂ, ਧਰਮਪ੍ਰੀਤ ਸਿੰਘ ਬਡਰੁੱਖਾਂ,ਕਾਲਾ ਸਿੰਘ ਘਰਾਚੋਂ , ਸੰਦੀਪ ਸਿੰਘ ਘਰਾਚੋਂ, ਸੁਖਵਿੰਦਰ ਸਿੰਘ ਭਵਾਨੀਗੜ੍ਹ, ਰਾਜਿੰਦਰ ਸਿੰਘ ਭਵਾਨੀਗੜ੍ਹ, ਲਖਵੀਰ ਸਿੰਘ, ਭੋਲਾ ਸਿੰਘ, ਦਲਵੀਰ ਸਿੰਘ, ਮਿੱਠੂ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ’ਚ ਵਕੀਲਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਵਿਰੋਧ ਵਿਚ ਭੁੱਖ ਹੜਤਾਲ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ
Ad Position 24
No active advertisement