06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੁਨਾਮ ’ਚ ਵਕੀਲਾਂ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਵਿਰੋਧ ਵਿਚ ਭੁੱਖ ਹੜਤਾਲ

Ad Position 21
No active advertisement
ਅਜੀਤ ਡੈਸਕ 25-07-2026
ਸੁਨਾਮ ਊਧਮ ਸਿੰਘ ਵਾਲਾ, 24 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ ਦੀ ਅਗਵਾਈ ਵਿਚ ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ ਤੇ ਲੀਗਲ ਏਡ ਡਿਫੈਂਸ ਕੌਂਸਲ (ਐਲ ਏ ਡੀ ਸੀ) ਦੇ ਵਿਰੋਧ ਵਿਚ ਆਪਣੇ ਸੰਘਰਸ਼ ਦੇ 18ਵੇਂ ਦਿਨ ਵੀ ਆਪਣਾ ਕੰਮਕਾਜ ਠੱਪ ਕਰਕੇ ਐਡਵੋਕੇਟ ਕਰਨਵੀਰ ਵਸਿਸ਼ਟ, ਕ੍ਰਿਸ਼ਨ ਸਿੰਘ ਭੁਟਾਲ, ਹਰਕੀਰਤ ਸਿੰਘ, ਗੁਰਮੁੱਖ ਸਿੰਘ ਅਤੇ ਜੁਗਰਾਜ ਸਿੰਘ ਭੁੱਖ ਹੜਤਾਲ ਤੇ ਬੈਠ ਗਏ। ਇਸ ਸਮੇ ਸਥਾਨਕ ਕੋਰਟ ਕੰਪਲੈਕਸ ਦੇ ਬਾਹਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਐਡਵੋਕੇਟ ਤੇਜਪਾਲ ਭਾਰਦਵਾਜ, ਬਿਕਰਮਜੀਤ ਸਿੰਘ ਗੁਰਾਇਆ, ਤਰਲੋਕ ਸਿੰਘ ਭੰਗੂ, ਹਰਦੀਪ ਸਿੰਘ ਭਰੂਰ,ਹਰਿੰਦਰ ਸਿੰਘ ਲਾਲੀ, ਪਰਮਿੰਦਰ ਸਿੰਘ ਸੂਚ, ਮਨਜੀਤ ਸਿੰਘ ਖੁਰਮੀ ਆਦਿ ਨੇ ਕਿਹਾ ਕਿ ਸਰਕਾਰ ਵਕੀਲਾਂ ਨੂੰ ਬੇਰੁਜ਼ਗਾਰ ਕਰਨ ਤੇ ਤੁਲੀ ਹੋਈ ਹੈ ਕਿਉਂਕਿ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਲਾਗੂ ਹੋਣ ਕਾਰਨ ਵਕੀਲ ਭਾਈਚਾਰੇ ਦਾ ਕੰਮ ਬਿਲਕੁਲ ਹੀ ਠੱਪ ਹੋ ਜਾਵੇਗਾ ਜਦੋਂ ਕਿ ਮੂਣਕ ਸਮੇਤ ਕਈ ਥਾਂਈ ਹੋਰ ਨਿਆਂਇਕ ਅਤੇ ਮਾਲ ਅਦਾਲਤਾਂ ਸਥਾਪਤ ਹੋਣ ਕਰਕੇ ਬਾਰ ਐਸੋਸੀਏਸ਼ਨ ਸੁਨਾਮ ਦੇ ਵਕੀਲ ਪਹਿਲਾਂ ਹੀ ਵਿਹਲੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੋਂ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਹਰਮਿੰਦਰ ਹੈਪੀ, ਵਰਿੰਦਰ ਸਿੰਘ ਰੰਮੀ, ਵਰੁਨ ਕਾਂਸਲ, ਨਵੀਨ ਗਰਗ, ਪ੍ਰੇਮ ਜਿੰਦਲ, ਪਰਮਿੰਦਰ ਸਿੰਘ ਸੂਚ,ਸੁਖਵਿੰਦਰ ਸਿੰਘ ਨਹਿਲ, ਵਰਿੰਦਰਪਾਲ ਸਿੰਘ ਚੱਠਾ, ਸੁਸ਼ੀਲ ਕੁਮਾਰ ਵਸਿਸ਼ਟ, ਬਸੰਤ ਜਯੋਤੀ, ਸੁਭਾਸ਼ ਚੰਦਰ ਗੋਇਲ ਅਤੇ ਸੰਦੀਪ ਸਿੰਘ ਜੌਹਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੀ ਇਤਿਹਾਸਕ ਮਸਜਿਦ ਦੇ ਮਾਮਲੇ ’ਚ ਅਹਿਮ ਤਰੱਕੀ, ਮੁਫ਼ਤੀ-ਏ-ਆਜ਼ਮ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਉੱਚ ਪੁਲਿਸ ਅਧਿ... ਅਗਲੀ ਖ਼ਬਰ ਪਾਵਰਕਾਮ ਦੇ ਮੁਲਾਜ਼ਮਾਂ ਦਾ ਸੰਘਰਸ਼ ਹੋਇਆ ਹੋਰ ਤੇਜ਼, 25 ਅਤੇ 26 ਨੂੰ ਸਮੂਹਿਕ ਛੁੱਟੀ ਉੱਤੇ ਜਾਣ ਦਾ ਕੀਤਾ ਐਲਾਨ
Ad Position 24
No active advertisement